ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਦਸ.
“ਸਾਲ ਦੇ ਇਸ ਸਮੇਂ ਦੌਰਾਨ ਕਈ ਲੋਕ ਯਿਸੂ ਦੇ ਜਨਮ ਬਾਰੇ ਸੋਚਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਬਾਈਬਲ ਵਿਚ ਯਿਸੂ ਦੇ ਜਨਮ ਦੇ ਬਿਰਤਾਂਤ ਤੋਂ ਅਸੀਂ ਕਈ ਚੰਗੇ ਸਬਕ ਸਿੱਖ ਸਕਦੇ ਹਾਂ? [ਜਵਾਬ ਲਈ ਰੁਕੋ। ਫਿਰ ਸਫ਼ਾ 5 ਖੋਲ੍ਹ ਕੇ 2 ਤਿਮੋਥਿਉਸ 3:16 ਪੜ੍ਹੋ।] ਪਹਿਰਾਬੁਰਜ ਦੇ ਇਸ ਅੰਕ ਵਿਚ ਇਹ ਦੱਸਿਆ ਗਿਆ ਹੈ ਕਿ ਅਸੀਂ ਯਿਸੂ ਦੇ ਜਨਮ ਦੇ ਬਿਰਤਾਂਤ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ।”
ਜਾਗਰੂਕ ਬਣੋ! ਅਕ.-ਦਸ.
“ਕਈ ਲੋਕਾਂ ਦੇ ਮਨਾਂ ਵਿਚ ਅਕਸਰ ਇਹ ਸਵਾਲ ਉੱਠਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਜਾਂ ਨਹੀਂ। ਜ਼ਰਾ ਇਨ੍ਹਾਂ ਸ਼ਬਦਾਂ ਉੱਤੇ ਗੌਰ ਕਰੋ। [1 ਪਤਰਸ 3:12 ਪੜ੍ਹੋ।] ਜਦੋਂ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਤੁਹਾਡੇ ਖ਼ਿਆਲ ਵਿਚ ਉਹ ਸਾਡੇ ਤੋਂ ਕੀ ਕਰਨ ਦੀ ਆਸ ਰੱਖਦਾ ਹੋਵੇਗਾ? [ਜਵਾਬ ਲਈ ਰੁਕੋ।] ਇਸ ਲੇਖ ਵਿਚ ਪਰਮੇਸ਼ੁਰ ਦੀਆਂ ਹੋਰ ਮੰਗਾਂ ਬਾਰੇ ਦੱਸਿਆ ਗਿਆ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਜ਼ਰੂਰ ਇਨ੍ਹਾਂ ਬਾਰੇ ਜਾਣਨਾ ਚਾਹੋਗੇ।”
ਪਹਿਰਾਬੁਰਜ 1 ਜਨ.
“ਜਦੋਂ ਲੋਕ ਬਹੁਤ ਬੀਮਾਰ ਹੁੰਦੇ ਹਨ ਜਾਂ ਉਹ ਆਪਣੇ ਕਿਸੇ ਪਿਆਰੇ ਦੀ ਮੌਤ ਦਾ ਦੁੱਖ ਭੋਗਦੇ ਹਨ, ਤਾਂ ਉਹ ਅਕਸਰ ਪੁੱਛਦੇ ਹਨ ਕਿ ‘ਪਰਮੇਸ਼ੁਰ ਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ?’ ਸ਼ਾਇਦ ਤੁਸੀਂ ਵੀ ਕਦੇ ਇਹ ਸਵਾਲ ਪੁੱਛਿਆ ਹੋਵੇ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਸਾਡੇ ਦੁੱਖਾਂ ਨੂੰ ਸਮਝਦਾ ਹੈ। [ਯਸਾਯਾਹ 63:9ੳ ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਜਲਦੀ ਹੀ ਸਾਰੇ ਦੁੱਖਾਂ ਨੂੰ ਦੂਰ ਕਰੇਗਾ।”
ਜਾਗਰੂਕ ਬਣੋ! ਅਕ.-ਦਸ.
“ਅੱਜ ਦੀ ਦੁਨੀਆਂ ਨੌਜਵਾਨਾਂ ਉੱਤੇ ਕਈ ਤਰੀਕਿਆਂ ਨਾਲ ਅਸਰ ਪਾਉਂਦੀ ਹੈ। ਕੀ ਤੁਹਾਨੂੰ ਲੱਗਦਾ ਕਿ ਇਸ ਸਲਾਹ ਨੂੰ ਮੰਨਣ ਨਾਲ ਨੌਜਵਾਨਾਂ ਨੂੰ ਲਾਭ ਹੋਵੇਗਾ? [ਰੋਮੀਆਂ 12:2 ਪੜ੍ਹੋ ਅਤੇ ਜਵਾਬ ਲਈ ਰੁਕੋ।] ਇਹ ਲੇਖ ਦੱਸਦਾ ਹੈ ਕਿ ਨੌਜਵਾਨ ਕਿੱਦਾਂ ਇਸ ਦੁਨੀਆਂ ਦੇ ਭੈੜੇ ਅਸਰਾਂ ਤੋਂ ਬਚ ਸਕਦੇ ਹਨ।”