ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜਨ.
“ਬਹੁਤ ਸਾਰੇ ਲੋਕ ਉਪਾਸਨਾ ਵਿਚ ਮੂਰਤੀਆਂ ਦਾ ਇਸਤੇਮਾਲ ਕਰਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਮੂਰਤੀਆਂ ਕੋਲ ਸਾਨੂੰ ਬਚਾਉਣ ਦੀ ਤਾਕਤ ਹੈ? [ਜਵਾਬ ਲਈ ਰੁਕੋ।] ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਸੱਚਾ ਪਰਮੇਸ਼ੁਰ ਸਾਡੇ ਲਈ ਕੀ ਕਰੇਗਾ। [ਪਰਕਾਸ਼ ਦੀ ਪੋਥੀ 21:3, 4 ਪੜ੍ਹੋ।] ਸਿਰਫ਼ ਸੱਚਾ ਪਰਮੇਸ਼ੁਰ ਹੀ ਇਸ ਤਰ੍ਹਾਂ ਕਰ ਸਕਦਾ ਹੈ। ਇਹ ਰਸਾਲਾ ਦੱਸਦਾ ਹੈ ਕਿ ਉਹ ਕੌਣ ਹੈ ਅਤੇ ਉਸ ਵਿਚ ਭਰੋਸਾ ਕਰ ਕੇ ਸਾਨੂੰ ਕੀ ਲਾਭ ਹੋਵੇਗਾ।”
ਪਹਿਰਾਬੁਰਜ 1 ਫਰ.
“ਅੱਜ-ਕੱਲ੍ਹ ਲੋਕੀ ਵਾਤਾਵਰਣ ਵਿਚ ਫੈਲੇ ਪ੍ਰਦੂਸ਼ਣ ਅਤੇ ਗੰਦਗੀ ਕਰਕੇ ਬਹੁਤ ਫ਼ਿਕਰਮੰਦ ਹਨ। ਪਰ ਕੀ ਤੁਸੀਂ ਕਦੇ ਦਿਮਾਗ਼ ਦੀ ਗੰਦਗੀ ਬਾਰੇ ਸੋਚਿਆ ਹੈ? [ਜਵਾਬ ਲਈ ਰੁਕੋ।] ਬਾਈਬਲ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਸਰੀਰਕ ਸਫ਼ਾਈ ਰੱਖਣ ਦੇ ਨਾਲ-ਨਾਲ ਅਧਿਆਤਮਿਕ ਤੌਰ ਤੇ ਵੀ ਸਾਫ਼ ਰਹਿਣਾ ਚਾਹੀਦਾ ਹੈ। [2 ਕੁਰਿੰਥੀਆਂ 7:1 ਪੜ੍ਹੋ।] ਮੈਨੂੰ ਯਕੀਨ ਹੈ ਕਿ ਇਹ ਜਾਣਕਾਰੀ ਪੜ੍ਹ ਕੇ ਤੁਹਾਨੂੰ ਕਾਫ਼ੀ ਫ਼ਾਇਦਾ ਹੋਵੇਗਾ।”
ਪਹਿਰਾਬੁਰਜ 15 ਜਨ.
“ਅੱਜ ਬਹੁਤ ਸਾਰੇ ਲੋਕ ਦੁਨੀਆਂ ਦੇ ਹਾਲਾਤਾਂ ਬਾਰੇ ਫ਼ਿਕਰਮੰਦ ਹਨ, ਪਰ ਅਸੀਂ ਆਪਣੇ ਗੁਆਂਢੀਆਂ ਨਾਲ ਜ਼ਬੂਰ 37:10, 11 ਵਿੱਚੋਂ ਇਹ ਖ਼ੁਸ਼ੀ ਦੀ ਖ਼ਬਰ ਸਾਂਝੀ ਕਰ ਰਹੇ ਹਾਂ। [ਆਇਤਾਂ ਪੜ੍ਹੋ ਅਤੇ ਉਸ ਦੇ ਜਵਾਬ ਲਈ ਰੁਕੋ।] ਇਹ ਰਸਾਲਾ ਤੁਹਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਇਸ ਵਾਅਦੇ ਉੱਤੇ ਕਿਉਂ ਭਰੋਸਾ ਕਰ ਸਕਦੇ ਹਾਂ।”
ਪਹਿਰਾਬੁਰਜ 1 ਫਰ.
“ਲੋਕੀ ਆਮ ਇਹ ਸ਼ਿਕਾਇਤ ਕਰਦੇ ਹਨ ਕਿ ਅੱਜ ਇਸ ਦੁਨੀਆਂ ਵਿਚ ਪਿਆਰ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਹੈ। ਅੱਜ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਅਤੇ ਇਹ ਗੱਲ ਅਸੀਂ ਆਪਣੇ ਵਾਤਾਵਰਣ ਵਿਚ ਫੈਲੀ ਗੰਦਗੀ ਤੋਂ ਦੇਖ ਸਕਦੇ ਹਾਂ। [ਇਸ ਬਾਰੇ ਆਪਣੇ ਇਲਾਕੇ ਦੀ ਕੋਈ ਉਦਾਹਰਣ ਦਿਓ।] ਸਾਡੇ ਰਸਾਲੇ ਦੇ ਇਸ ਨਵੇਂ ਅੰਕ ਵਿਚ ਦੱਸਿਆ ਗਿਆ ਹੈ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਗੁਆਂਢ ਨੂੰ ਸਾਫ਼ ਰੱਖ ਸਕਦੇ ਹਾਂ। ਮੈਨੂੰ ਯਕੀਨ ਹੈ ਕਿ ਤੁਸੀਂ ਇਨ੍ਹਾਂ ਲੇਖਾਂ ਨੂੰ ਜ਼ਰੂਰ ਪੜ੍ਹਨਾ ਪਸੰਦ ਕਰੋਗੇ।”