ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜਨ.
“ਤੁਹਾਡੇ ਖ਼ਿਆਲ ਵਿਚ ਪਤੀ-ਪਤਨੀ ਆਪਣੀ ਘਰ-ਗ੍ਰਹਿਸਥੀ ਸਹੀ ਢੰਗ ਨਾਲ ਚਲਾਉਣ ਲਈ ਭਰੋਸੇਯੋਗ ਸਲਾਹ ਕਿੱਥੋਂ ਲੈ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਦੇਖੋ ਇਸ ਆਇਤ ਮੁਤਾਬਕ ਵਿਆਹ-ਸ਼ਾਦੀਆਂ ਦੀ ਰੀਤ ਕਿਸ ਨੇ ਸ਼ੁਰੂ ਕੀਤੀ ਸੀ। [ਉਤਪਤ 2:22 ਪੜ੍ਹੋ।] ਪਰਮੇਸ਼ੁਰ ਨੇ ਪਤੀ-ਪਤਨੀ ਦੀਆਂ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਬਾਰੇ ਵੀ ਹਿਦਾਇਤਾਂ ਦਿੱਤੀਆਂ ਹਨ। ਇਹ ਇਸ ਰਸਾਲੇ ਵਿਚ ਦੱਸੀਆਂ ਗਈਆਂ ਹਨ।”
ਜਾਗਰੂਕ ਬਣੋ! ਜਨ.-ਮਾਰ.
“ਕਈ ਮੰਨਦੇ ਹਨ ਕਿ ਰੱਬ ਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ। ਕੋਈ ਦੁੱਖ-ਤਕਲੀਫ਼ ਆਉਣ ਤੇ ਉਹ ਇਹੀ ਕਹਿੰਦੇ ਹਨ ਕਿ ਰੱਬ ਸਾਨੂੰ ਸਜ਼ਾ ਦੇ ਰਿਹਾ ਹੈ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ, ਫਿਰ ਯਾਕੂਬ 1:13 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਦੁੱਖਾਂ ਦਾ ਅਸਲੀ ਕਾਰਨ ਕੀ ਹੈ ਅਤੇ ਪਰਮੇਸ਼ੁਰ ਸਾਡੇ ਦੁੱਖਾਂ ਨੂੰ ਕਿਵੇਂ ਖ਼ਤਮ ਕਰੇਗਾ।”
ਪਹਿਰਾਬੁਰਜ 1 ਫਰ.
“ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸਲਾਹ ਨੂੰ ਮੰਨਣ ਨਾਲ ਲੋਕਾਂ ਦਾ ਆਪਸੀ ਪਿਆਰ ਤੇ ਭਰੋਸਾ ਵਧੇਗਾ? [ਅਫ਼ਸੀਆਂ 4:25 ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕੁਝ ਹਾਲਾਤਾਂ ਵਿਚ ਝੂਠ ਬੋਲਣਾ ਗ਼ਲਤ ਨਹੀਂ ਹੈ। ਇਸ ਰਸਾਲੇ ਵਿਚ ਦੱਸਿਆ ਹੈ ਕਿ ਹਮੇਸ਼ਾ ਸੱਚ ਬੋਲਣ ਦੇ ਕੀ ਫ਼ਾਇਦੇ ਹਨ।”
ਜਾਗਰੂਕ ਬਣੋ! ਜਨ.-ਮਾਰ.
“ਅੱਜ ਦੇ ਜ਼ਮਾਨੇ ਵਿਚ ਕਈ ਲੋਕ ਸੋਚਦੇ ਹਨ ਕਿ ਜੇ ਮੁੰਡਾ-ਕੁੜੀ ਇਕ ਦੂਸਰੇ ਨੂੰ ਪਿਆਰ ਕਰਦੇ ਹਨ, ਤਾਂ ਉਨ੍ਹਾਂ ਲਈ ਜਿਨਸੀ ਸੰਬੰਧ ਕਾਇਮ ਕਰਨੇ ਗ਼ਲਤ ਨਹੀਂ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ, ਫਿਰ 1 ਕੁਰਿੰਥੀਆਂ 6:18 ਪੜ੍ਹੋ। ਇਸ ਮਗਰੋਂ ਰਸਾਲੇ ਦਾ 18ਵਾਂ ਸਫ਼ਾ ਦਿਖਾਓ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਰੱਖਣ ਬਾਰੇ ਰੱਬ ਕੀ ਕਹਿੰਦਾ ਹੈ।”