ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜਨ.
“ਹਰ ਕੋਈ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਚੰਗੀ ਜ਼ਿੰਦਗੀ ਚਾਹੁੰਦਾ ਹੈ, ਪਰ ਬਹੁਤ ਸਾਰੇ ਲੋਕ ਹਾਲਾਤਾਂ ਦੇ ਮਾਰੇ ਹੋਏ ਹੁੰਦੇ ਹਨ। ਕੀ ਤੁਸੀਂ ਮੰਨਦੇ ਹੋ ਕਿ ਸਾਡਾ ਭਵਿੱਖ ਸਾਡੇ ਆਪਣੇ ਹੱਥ ਵਿਚ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਬਾਈਬਲ ਦੇ ਹਵਾਲੇ ਨਾਲ ਦੱਸਦਾ ਹੈ ਕਿ ਅਸੀਂ ਬੇਬੱਸ ਨਹੀਂ ਹਾਂ, ਸਗੋਂ ਅਸੀਂ ਹੁਣ ਸਹੀ ਫ਼ੈਸਲੇ ਕਰ ਕੇ ਆਪਣਾ ਭਵਿੱਖ ਸੁਆਰ ਸਕਦੇ ਹਾਂ।” ਬਿਵਸਥਾ ਸਾਰ 30:19 ਪੜ੍ਹੋ।
ਜਾਗਰੂਕ ਬਣੋ! ਜਨ.-ਮਾਰ.
“ਅੱਜ ਦੀ ਮੁਕਾਬਲੇਬਾਜ਼ੀ ਵਾਲੀ ਦੁਨੀਆਂ ਵਿਚ ਅਕਸਰ ਬੱਚਿਆਂ ਦੇ ਮਨਾਂ ਵਿਚ ਇਹ ਗੱਲ ਪਾਈ ਜਾਂਦੀ ਹੈ ਕਿ ਉਨ੍ਹਾਂ ਨੇ ਕਿਸੇ ਵੀ ਹਾਲਤ ਵਿਚ ਦੂਸਰਿਆਂ ਤੋਂ ਪਿੱਛੇ ਨਹੀਂ ਰਹਿਣਾ। ਤੁਹਾਡੇ ਖ਼ਿਆਲ ਵਿਚ ਬੱਚੇ ਨਾਕਾਮ ਹੋਣ ਦੇ ਡਰ ਨਾਲ ਕਿਵੇਂ ਸਿੱਝ ਸਕਦੇ ਹਨ? [ਜਵਾਬ ਲਈ ਸਮਾਂ ਦਿਓ ਅਤੇ ਕਹਾਉਤਾਂ 12:25 ਪੜ੍ਹੋ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਬੱਚੇ ਕਿਵੇਂ ਨਾਕਾਮੀ ਦਾ ਸਾਮ੍ਹਣਾ ਕਰਦੇ ਹੋਏ ਜ਼ਿੰਦਗੀ ਵਿਚ ਅੱਗੇ ਵਧ ਸਕਦੇ ਹਨ।”
ਪਹਿਰਾਬੁਰਜ 1 ਫਰ.
“ਕੀ ਇਹ ਦੇਖ ਕੇ ਦੁੱਖ ਨਹੀਂ ਹੁੰਦਾ ਕਿ ਦੁਨੀਆਂ ਵਿਚ ਇੰਨੇ ਸਾਰੇ ਲੋਕ ਅਤਿਆਚਾਰ ਤੇ ਹਿੰਸਾ ਦੇ ਸ਼ਿਕਾਰ ਹੁੰਦੇ ਹਨ? [ਕੋਈ ਉਦਾਹਰਣ ਦਿਓ ਜਿਸ ਤੋਂ ਘਰ-ਸੁਆਮੀ ਜਾਣੂ ਹੋਵੇ। ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਰਸਾਲੇ ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਇਨਸਾਨ ਦੀ ਜ਼ਿੰਦਗੀ ਨੂੰ ਕਿੰਨਾ ਕੀਮਤੀ ਸਮਝਦਾ ਹੈ। ਇਸ ਰਸਾਲੇ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਲੋਕਾਂ ਨੂੰ ਦੁੱਖਾਂ ਤੋਂ ਕਿਵੇਂ ਮੁਕਤ ਕਰੇਗਾ।” ਜ਼ਬੂਰਾਂ ਦੀ ਪੋਥੀ 72:12-14 ਪੜ੍ਹੋ।
ਜਾਗਰੂਕ ਬਣੋ! ਜਨ.-ਮਾਰ.
“ਸਾਡੀਆਂ ਅੱਖਾਂ ਪਰਮੇਸ਼ੁਰ ਦੀ ਦਾਤ ਹਨ। ਪਰ ਨਜ਼ਰਾਂ ਦੇ ਚੋਰ ‘ਗਲਾਕੋਮਾ’ ਕਰਕੇ ਕਈ ਲੋਕ ਆਪਣੀ ਨਜ਼ਰ ਗੁਆ ਰਹੇ ਹਨ। ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਅਸੀਂ ਇਸ ਚੋਰ ਨੂੰ ਛੇਤੀ ਪਛਾਣ ਕੇ ਕਿਵੇਂ ਆਪਣੀ ਨਜ਼ਰ ਬਚਾ ਸਕਦੇ ਹਾਂ।”