ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨ.-ਮਾਰ.
“ਅਸੀਂ ਸਾਰਿਆਂ ਨਾਲ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਪਰਿਵਾਰ ਵਿਚ ਇਕ-ਦੂਜੇ ਨੂੰ ਚੁੱਭਵੀਆਂ ਗੱਲਾਂ ਕਹਿਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਕੀ ਤੁਸੀਂ ਇਸ ਬਾਰੇ ਕੁਝ ਫ਼ਾਇਦੇਮੰਦ ਸੁਝਾਅ ਸੁਣਨੇ ਚਾਹੋਗੇ? [ਜੇ ਘਰ-ਸੁਆਮੀ ਗੱਲ ਕਰਨ ਲਈ ਮੰਨ ਜਾਂਦਾ ਹੈ, ਤਾਂ ਉਸ ਨੂੰ ਕਹੋ ਕਿ ਤੁਸੀਂ ਚੁੱਭਵੀਆਂ ਗੱਲਾਂ ਕਹਿਣ ਦੀ ਇਨਸਾਨੀ ਕਮਜ਼ੋਰੀ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਪੜ੍ਹ ਕੇ ਸੁਣਾਉਣਾ ਚਾਹੁੰਦੇ ਹੋ। ਉਸ ਦੀ ਇਜਾਜ਼ਤ ਨਾਲ ਯਾਕੂਬ 3:2 ਪੜ੍ਹੋ।] ਇਸ ਰਸਾਲੇ ਵਿਚ ਕੁਝ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਕਿਵੇਂ ਸੋਚ-ਸਮਝ ਕੇ ਗੱਲ ਕਰ ਸਕਦੇ ਹਾਂ ਤਾਂਕਿ ਸਾਡੇ ਘਰਦਿਆਂ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚੇ।” ਸਫ਼ਾ 10 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਜਨ.-ਮਾਰ.
“ਹਰ ਵਿਆਹੁਤਾ ਜੋੜੇ ਨੂੰ ਮੁਸ਼ਕਲਾਂ ਆਉਂਦੀਆਂ ਹਨ। ਤੁਹਾਡੇ ਖ਼ਿਆਲ ਮੁਤਾਬਕ ਮੁਸ਼ਕਲਾਂ ਹੱਲ ਕਰਨ ਲਈ ਉਨ੍ਹਾਂ ਨੂੰ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ। ਜੇ ਲੱਗਦਾ ਹੈ ਕਿ ਘਰ-ਸੁਆਮੀ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਉਸ ਨੂੰ ਇਸ ਬਾਰੇ ਪਰਮੇਸ਼ੁਰ ਦੀ ਸਲਾਹ ਪੜ੍ਹ ਕੇ ਸੁਣਾਉਣੀ ਚਾਹੁੰਦੇ ਹੋ। ਉਸ ਦੀ ਇਜਾਜ਼ਤ ਨਾਲ ਅਫ਼ਸੀਆਂ 5:22, 25 ਪੜ੍ਹੋ।] ਇਸ ਲੇਖ ਵਿਚ ਦੱਸਿਆ ਹੈ ਕਿ ਪਤਨੀ ਦੇ ਆਪਣੇ ਪਤੀ ਦੇ ਅਧੀਨ ਹੋਣ ਦਾ ਕੀ ਮਤਲਬ ਹੈ।” ਸਫ਼ਾ 28 ਉੱਤੇ ਲੇਖ ਦਿਖਾਓ।