ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨ.-ਮਾਰ.
“ਬਹੁਤ ਸਾਰੇ ਲੋਕ ਦੁੱਖ ਵਿਚ ਰੱਬ ਨੂੰ ਯਾਦ ਕਰਦੇ ਹੋਏ ਅਰਦਾਸ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਦੁੱਖਾਂ ਵਿੱਚੋਂ ਕੱਢੇ। ਕੀ ਮੈਂ ਤੁਹਾਨੂੰ ਲਗਭਗ ਦੋ ਹਜ਼ਾਰ ਸਾਲਾਂ ਤੋਂ ਕੀਤੀ ਜਾ ਰਹੀ ਇਕ ਪ੍ਰਾਰਥਨਾ ਦਾ ਥੋੜ੍ਹਾ ਜਿਹਾ ਹਿੱਸਾ ਪੜ੍ਹ ਕੇ ਸੁਣਾ ਸਕਦਾ ਹਾਂ? [ਘਰ-ਸੁਆਮੀ ਦੀ ਇਜਾਜ਼ਤ ਨਾਲ ਮੱਤੀ 6:9, 10 ਪੜ੍ਹੋ।] ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਰਾਜ ਕੀ ਹੈ ਅਤੇ ਇਹ ਕਦੋਂ ਸ਼ੁਰੂ ਹੋਵੇਗਾ? [ਜੇ ਘਰ-ਸੁਆਮੀ ਜਾਣਨਾ ਚਾਹੁੰਦਾ ਹੈ, ਤਾਂ ਉਸ ਨੂੰ ਰਸਾਲਾ ਦਿਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਵਿਚ ਇਸ ਰਾਜ ਬਾਰੇ ਕੀ ਕਿਹਾ ਗਿਆ ਹੈ।”
ਜਾਗਰੂਕ ਬਣੋ! ਜਨ.-ਮਾਰ.
“ਸਦੀਆਂ ਤੋਂ ਔਰਤਾਂ ਉੱਤੇ ਜ਼ੁਲਮ ਹੁੰਦੇ ਆਏ ਹਨ। ਇਸ ਤਰ੍ਹਾਂ ਕਿਉਂ ਹੁੰਦਾ ਹੈ? [ਜਵਾਬ ਲਈ ਸਮਾਂ ਦਿਓ।] ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਆਪਣੀਆਂ ਪਤਨੀਆਂ ਨਾਲ ਪੇਸ਼ ਆਉਣ ਬਾਰੇ ਰੱਬ ਨੇ ਪਤੀਆਂ ਨੂੰ ਕੀ ਸਲਾਹ ਦਿੱਤੀ ਹੈ? [ਜਵਾਬ ਲਈ ਸਮਾਂ ਦਿਓ। ਜੇ ਉਹ ਹਾਂ ਕਹਿੰਦਾ ਹੈ, ਤਾਂ 1 ਪਤਰਸ 3:7 ਪੜ੍ਹੋ।] ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਔਰਤਾਂ ਦੀ ਕੀ ਹੈਸੀਅਤ ਹੈ, ਤਾਂ ਤੁਸੀਂ ਇਹ ਰਸਾਲਾ ਪੜ੍ਹ ਸਕਦੇ ਹੋ।”