ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਫਰ.
“ਜੇ ਤੁਹਾਨੂੰ ਇਸ ਦੁਨੀਆਂ ਤੇ ਰਾਜ ਕਰਨ ਲਈ ਕਿਸੇ ਨੂੰ ਚੁਣਨਾ ਪਵੇ, ਤਾਂ ਤੁਸੀਂ ਕਿਸ ਨੂੰ ਚੁਣੋਗੇ? [ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਦਾ ਇਹ ਅੰਕ ਸੱਚੇ ਮਸੀਹਾ ਜਾਂ ਮੁਕਤੀਦਾਤੇ ਦੀ ਪਛਾਣ ਤੇ ਚਰਚਾ ਕਰਦਾ ਹੈ ਜਿਸ ਨੂੰ ਪਰਮੇਸ਼ੁਰ ਨੇ ਧਰਤੀ ਉੱਤੇ ਰਾਜ ਕਰਨ ਲਈ ਚੁਣਿਆ ਹੈ। ਇਸ ਵਿਚ ਇਹ ਵੀ ਦੱਸਿਆ ਹੈ ਕਿ ਉਹ ਮਨੁੱਖਜਾਤੀ ਲਈ ਕੀ-ਕੀ ਕਰੇਗਾ।” ਯਸਾਯਾਹ 9:6, 7 ਪੜ੍ਹੋ।
ਜਾਗਰੂਕ ਬਣੋ! ਜਨ.-ਮਾਰ.
“ਅੱਜ ਬਹੁਤ ਸਾਰੇ ਲੋਕ ਭੁੱਖੇ ਢਿੱਡ ਸੌਂਦੇ ਹਨ। ਤੁਹਾਡੇ ਖ਼ਿਆਲ ਵਿਚ ਕੀ ਦੁਨੀਆਂ ਵਿੱਚੋਂ ਕਦੇ ਭੁੱਖਮਰੀ ਦੀ ਸਮੱਸਿਆ ਖ਼ਤਮ ਹੋਵੇਗੀ? [ਜਵਾਬ ਲਈ ਸਮਾਂ ਦਿਓ ਅਤੇ ਜ਼ਬੂਰਾਂ ਦੀ ਪੋਥੀ 145:15 ਪੜ੍ਹੋ। ਫਿਰ 12ਵੇਂ ਸਫ਼ੇ ਤੇ ਲੇਖ ਦਿਖਾਓ।] ਇਹ ਲੇਖ ਭੁੱਖਮਰੀ ਦੀ ਸਮੱਸਿਆ ਤੇ ਚਰਚਾ ਕਰਦਾ ਹੈ ਤੇ ਦੱਸਦਾ ਹੈ ਕਿ ਸਾਡਾ ਸਿਰਜਣਹਾਰ ਇਸ ਸਮੱਸਿਆ ਨੂੰ ਸੁਲਝਾਉਣ ਲਈ ਕੀ ਕਰੇਗਾ।”
ਪਹਿਰਾਬੁਰਜ 1 ਮਾਰ.
“ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਾਨੂੰ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ, ਜਿਵੇਂ ਯਿਸੂ ਨੇ ਇਸ ਆਇਤ ਵਿਚ ਹੁਕਮ ਦਿੱਤਾ ਸੀ। [ਯੂਹੰਨਾ 13:34, 35 ਪੜ੍ਹੋ।] ਪਰ ਕੌਣ ਹਨ ਜੋ ਯਿਸੂ ਦੀਆਂ ਸਿੱਖਿਆਵਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਦੇ ਹਨ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਅਸੀਂ ਸੱਚੇ ਮਸੀਹੀਆਂ ਦੀ ਪਛਾਣ ਕਿਵੇਂ ਕਰ ਸਕਦੇ ਹਾਂ।”
ਜਾਗਰੂਕ ਬਣੋ! ਜਨ.-ਮਾਰ.
“ਅੱਜ ਮਹਿੰਗਾਈ ਦੇ ਜ਼ਮਾਨੇ ਵਿਚ ਵਿਆਹਾਂ ਤੇ ਆਉਂਦਾ ਖ਼ਰਚਾ ਲੋਕਾਂ ਲਈ ਬੋਝ ਬਣਦਾ ਜਾ ਰਿਹਾ ਹੈ। ਕੁਝ ਲੋਕ ਸਾਧਾਰਣ ਢੰਗ ਨਾਲ ਵਿਆਹ ਕਰਨਾ ਚਾਹੁੰਦੇ ਹਨ, ਪਰ ਕਈ ਗੱਜ-ਵੱਜ ਕੇ ਵਿਆਹ ਕਰਾਉਣਾ ਚਾਹੁੰਦੇ ਹਨ। ਤੁਹਾਡੇ ਖ਼ਿਆਲ ਵਿਚ ਇਸ ਬਾਰੇ ਫ਼ੈਸਲਾ ਕਰਨ ਵਿਚ ਕਿਹੜੀ ਗੱਲ ਇਕ ਵਿਅਕਤੀ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਤੇ ਰੋਮੀਆਂ 12:2 ਪੜ੍ਹੋ।] ਜਾਗਰੂਕ ਬਣੋ! ਦੇ ਇਸ ਅੰਕ ਦੇ ਸਫ਼ਾ 25 ਉੱਤੇ ਬਾਈਬਲ ਦੇ ਕੁਝ ਸਿਧਾਂਤ ਦਿੱਤੇ ਗਏ ਹਨ ਜੋ ਸਹੀ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ।”