ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜਨ.-ਮਾਰ.
“ਕੀ ਤੁਹਾਨੂੰ ਲੱਗਦਾ ਕਿ ਡਾਕਟਰੀ ਵਿਗਿਆਨ ਇਕ ਦਿਨ ਏਡਜ਼ ਅਤੇ ਬਾਕੀ ਸਾਰੀਆਂ ਬੀਮਾਰੀਆਂ ਨੂੰ ਖ਼ਤਮ ਕਰ ਦੇਵੇਗਾ? [ਜਵਾਬ ਲਈ ਰੁਕੋ।] ਸਾਡੇ ਸਿਰਜਣਹਾਰ ਨੇ ਵਾਅਦਾ ਕੀਤਾ ਹੈ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ ਕੋਈ ਵੀ ਇਨਸਾਨ ਨਾ ਕਹੇਗਾ ਕਿ ‘ਮੈਂ ਬਿਮਾਰ ਹਾਂ।’ [ਯਸਾਯਾਹ 33:24 ਪੜ੍ਹੋ।] ਜਾਗਰੂਕ ਬਣੋ! ਦੇ ਇਸ ਅੰਕ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ: ਕੀ ਏਡਜ਼ ਨੂੰ ਖ਼ਤਮ ਕੀਤਾ ਜਾ ਸਕਦਾ ਹੈ?”
ਪਹਿਰਾਬੁਰਜ 15 ਫਰ.
“ਕੁਝ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਇਕ ਸ਼ਕਤੀ ਹੈ। ਦੂਸਰੇ ਕਹਿੰਦੇ ਹਨ ਕਿ ਪਰਮੇਸ਼ੁਰ ਤਾਂ ਹੈ, ਪਰ ਉਹ ਸਾਡੇ ਤੋਂ ਬਹੁਤ ਦੂਰ ਹੈ। ਕੀ ਤੁਸੀਂ ਇੱਦਾਂ ਦੇ ਵਿਚਾਰ ਸੁਣੇ ਹਨ? [ਜਵਾਬ ਲਈ ਰੁਕੋ।] ਇਹ ਆਇਤ ਸਾਨੂੰ ਦਿਖਾਉਂਦੀ ਹੈ ਕਿ ਸਾਨੂੰ ਕਿਉਂ ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਜਾਣਨ ਦੀ ਲੋੜ ਹੈ। [ਯੂਹੰਨਾ 17:3 ਪੜ੍ਹੋ।] ਇਸ ਅੰਕ ਦੇ ਪਹਿਲੇ ਦੋ ਲੇਖ ਤੁਹਾਨੂੰ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣਗੇ।”
ਜਾਗਰੂਕ ਬਣੋ! ਜਨ.-ਮਾਰ.
“ਅੱਜ-ਕੱਲ੍ਹ ਬਹੁਤ ਸਾਰੇ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਚੁੱਕ ਕੇ ਘੁੰਮਣ ਦਾ ਬੜਾ ਸ਼ੌਕ ਹੈ। ਕੀ ਤੁਹਾਡੇ ਖ਼ਿਆਲ ਵਿਚ ਇਹ ਉਨ੍ਹਾਂ ਲਈ ਲਾਭਦਾਇਕ ਹੈ? [ਜਵਾਬ ਲਈ ਰੁਕੋ।] ਬਾਈਬਲ ਇਹ ਵਧੀਆ ਸਲਾਹ ਦਿੰਦੀ ਹੈ। [ਅਫ਼ਸੀਆਂ 5:15, 16 ਪੜ੍ਹੋ।] ਭਾਵੇਂ ਮੋਬਾਈਲ ਫ਼ੋਨ ਦੇ ਕਈ ਲਾਭ ਹਨ, ਪਰ ਇਹ ਸਾਡਾ ਬਹੁਤ ਸਾਰਾ ਸਮਾਂ ਬਰਬਾਦ ਕਰ ਸਕਦਾ ਹੈ। ਜਾਗਰੂਕ ਬਣੋ! ਦਾ ਇਹ ਅੰਕ ਮੋਬਾਈਲ ਫ਼ੋਨ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰੇਗਾ।”
ਪਹਿਰਾਬੁਰਜ 1 ਮਾਰ.
“ਅਸੀਂ ਇਸ ਦਿਲਚਸਪ ਆਇਤ ਬਾਰੇ ਤੁਹਾਡੀ ਰਾਇ ਜਾਣਨੀ ਚਾਹੁੰਦੇ ਹਾਂ। [ਮੱਤੀ 5:10 ਪੜ੍ਹੋ।] ਜਦੋਂ ਇਕ ਵਿਅਕਤੀ ਤਸੀਹੇ ਸਹਿ ਰਿਹਾ ਹੋਵੇ, ਤਾਂ ਉਹ ਕਿੱਦਾਂ ਖ਼ੁਸ਼ ਰਹਿ ਸਕਦਾ ਹੈ? [ਜਵਾਬ ਲਈ ਰੁਕੋ।] ਇਸ ਰਸਾਲੇ ਦੇ ਪਹਿਲੇ ਦੋ ਲੇਖ ਉਨ੍ਹਾਂ ਕੁਝ ਵਿਅਕਤੀਆਂ ਬਾਰੇ ਦੱਸਦੇ ਹਨ ਜਿਹੜੇ ਦੁੱਖਾਂ ਦੇ ਬਾਵਜੂਦ ਵੀ ਖ਼ੁਸ਼ ਰਹੇ। ਤੁਸੀਂ ਜ਼ਰੂਰ ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਜਾਣਨਾ ਚਾਹੋਗੇ ਕਿ ਉਨ੍ਹਾਂ ਨੇ ਇਹ ਕਿਸ ਤਰ੍ਹਾਂ ਕੀਤਾ।”