ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜਨ.-ਮਾਰ.
“ਤੁਸੀਂ ਸ਼ਾਇਦ ਕਿਸੇ ਨੂੰ ਜਾਣਦੇ ਹੋਵੋਗੇ ਜਿਸ ਨੂੰ ਡਾਈਬੀਟੀਜ਼ ਹੈ। ਕੀ ਤੁਸੀਂ ਇਸ ਬੀਮਾਰੀ ਬਾਰੇ ਕੁਝ ਜਾਣਦੇ ਹੋ? [ਰਸਾਲੇ ਦਾ ਕਵਰ ਦਿਖਾਓ ਅਤੇ ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਡਾਈਬੀਟੀਜ਼ ਦੇ ਕਾਰਨਾਂ ਤੇ ਇਲਾਜ ਬਾਰੇ ਦੱਸਦਾ ਹੈ। ਇਸ ਵਿਚ ਬਾਈਬਲ ਦੇ ਵਾਅਦੇ ਬਾਰੇ ਵੀ ਦੱਸਿਆ ਗਿਆ ਹੈ ਕਿ ਬਹੁਤ ਜਲਦੀ ਸਾਰੀਆਂ ਬੀਮਾਰੀਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।” ਅਖ਼ੀਰ ਵਿਚ ਯਸਾਯਾਹ 33:24 ਪੜ੍ਹੋ।
ਪਹਿਰਾਬੁਰਜ 15 ਫਰ.
“ਬਹੁਤ ਸਾਰੇ ਲੋਕ ਧਰਮ ਦੇ ਨਾਂ ਤੇ ਕੀਤੇ ਜਾਂਦੇ ਬੁਰੇ ਕੰਮਾਂ ਤੋਂ ਪਰੇਸ਼ਾਨ ਹਨ। ਕੁਝ ਲੋਕ ਸੋਚਦੇ ਹਨ ਕਿ ਧਰਮ ਹੀ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੀ ਜੜ੍ਹ ਹਨ। ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? [ਜਵਾਬ ਲਈ ਸਮਾਂ ਦਿਓ। ਫਿਰ ਪਰਕਾਸ਼ ਦੀ ਪੋਥੀ 18:24 ਪੜ੍ਹੋ।] ਇਹ ਰਸਾਲਾ ਇਸ ਵਿਸ਼ੇ ਬਾਰੇ ਬਾਈਬਲ ਦੇ ਵਿਚਾਰ ਦੱਸਦਾ ਹੈ।”
ਜਾਗਰੂਕ ਬਣੋ! ਜਨ.-ਮਾਰ.
“ਜਦੋਂ ਕੋਈ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਂਹਦਾ ਹੈ, ਤਾਂ ਅਕਸਰ ਲੋਕ ਉਸ ਨਾਲ ਈਰਖਾ ਕਰਦੇ ਹਨ ਜਾਂ ਆਪਣੇ ਆਪ ਨੂੰ ਉਸ ਨਾਲੋਂ ਨੀਵਾਂ ਸਮਝਣ ਲੱਗਦੇ ਹਨ। ਕੀ ਤੁਸੀਂ ਕਦੇ ਇੱਦਾਂ ਮਹਿਸੂਸ ਕੀਤਾ ਹੈ? [ਜਵਾਬ ਲਈ ਸਮਾਂ ਦਿਓ ਅਤੇ 13ਵੇਂ ਸਫ਼ੇ ਉੱਤੇ ਲੇਖ ਦਿਖਾਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਕਿਵੇਂ ਸਿੱਝ ਸਕਦੇ ਹਾਂ।”
ਪਹਿਰਾਬੁਰਜ 1 ਮਾਰ.
“ਇਕ ਮੌਕੇ ਤੇ ਯਿਸੂ ਮਸੀਹ ਨੂੰ ਪੁੱਛਿਆ ਗਿਆ ਸੀ ਕਿ ‘ਸਭਨਾਂ ਹੁਕਮਾਂ ਵਿੱਚੋਂ ਵੱਡਾ ਕਿਹੜਾ ਹੈ?’ ਧਿਆਨ ਦਿਓ ਕਿ ਉਸ ਨੇ ਕੀ ਜਵਾਬ ਦਿੱਤਾ ਸੀ। [ਮਰਕੁਸ 12:29, 30 ਪੜ੍ਹੋ।] ਤੁਹਾਡੇ ਖ਼ਿਆਲ ਵਿਚ ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ? [ਜਵਾਬ ਲਈ ਸਮਾਂ ਦਿਓ।] ਇਹ ਲੇਖ “ਦਿਖਾਓ ਕਿ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ” ਯਿਸੂ ਦੇ ਇਨ੍ਹਾਂ ਪ੍ਰਸਿੱਧ ਸ਼ਬਦਾਂ ਦੇ ਮਤਲਬ ਬਾਰੇ ਦੱਸਦਾ ਹੈ।”