ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਫਰ.
“ਕਈ ਵਾਰ ਅਸੀਂ ਚਮਤਕਾਰਾਂ ਦੀਆਂ ਖ਼ਬਰਾਂ ਸੁਣਦੇ ਹਾਂ। [ਉਦਾਹਰਣ ਦਿਓ।] ਕੁਝ ਲੋਕ ਅਜਿਹੀਆਂ ਖ਼ਬਰਾਂ ਤੇ ਵਿਸ਼ਵਾਸ ਕਰ ਲੈਂਦੇ ਹਨ, ਪਰ ਦੂਸਰੇ ਸ਼ੱਕ ਕਰਦੇ ਹਨ। ਇਹ ਰਸਾਲਾ ਦੱਸਦਾ ਹੈ ਕਿ ਬਾਈਬਲ ਵਿਚ ਦੱਸੇ ਗਏ ਚਮਤਕਾਰ ਭਰੋਸੇਯੋਗ ਹਨ ਜਾਂ ਨਹੀਂ ਅਤੇ ਕੀ ਅਜਿਹੇ ਚਮਤਕਾਰ ਅੱਜ ਵੀ ਹੁੰਦੇ ਹਨ।” ਯਿਰਮਿਯਾਹ 32:21 ਪੜ੍ਹੋ।
ਜਾਗਰੂਕ ਬਣੋ! ਜਨ.-ਮਾਰ.
“ਕਈ ਲੋਕ ਮੰਨਦੇ ਹਨ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਲਾਈ ਦੇਣੀ ਫ਼ਾਇਦੇਮੰਦ ਹੈ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 22:6 ਪੜ੍ਹੋ।] ਜਾਗਰੂਕ ਬਣੋ! ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਕਾਮਯਾਬ ਤੇ ਚੰਗੇ ਇਨਸਾਨ ਬਣਨ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ।”
ਪਹਿਰਾਬੁਰਜ 1 ਮਾਰ.
“ਕੀ ਤੁਹਾਨੂੰ ਲੱਗਦਾ ਹੈ ਕਿ ਜੇ ਸਾਰੇ ਲੋਕ ਇਸ ਸਲਾਹ ਉੱਤੇ ਚੱਲਣ, ਤਾਂ ਦੁਨੀਆਂ ਵਿਚ ਜ਼ਿਆਦਾ ਸ਼ਾਂਤੀ ਹੋਵੇਗੀ? [ਰੋਮੀਆਂ 12:17, 18 ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਪਰ ਦੁੱਖ ਦੀ ਗੱਲ ਹੈ ਕਿ ਲੋਕਾਂ ਵਿਚ ਅਕਸਰ ਆਪਸੀ ਮਤਭੇਦ ਪੈਦਾ ਹੁੰਦਾ ਹੈ। ਇਹ ਰਸਾਲਾ ਦੱਸਦਾ ਹੈ ਕਿ ਅਸੀਂ ਬਾਈਬਲ ਦੀ ਸਲਾਹ ਉੱਤੇ ਚੱਲ ਕੇ ਕਿਵੇਂ ਝਗੜੇ ਮੁਕਾ ਸਕਦੇ ਹਾਂ ਤੇ ਸੁਲ੍ਹਾ-ਸਫ਼ਾਈ ਕਰ ਸਕਦੇ ਹਾਂ।”
ਜਾਗਰੂਕ ਬਣੋ! ਜਨ.-ਮਾਰ.
“ਆਪਣੇ ਬੱਚਿਆਂ ਨੂੰ ਚੰਗੇ ਤੇ ਕਾਮਯਾਬ ਇਨਸਾਨ ਬਣਾਉਣ ਲਈ ਮਾਪੇ ਕੀ ਕਰ ਸਕਦੇ ਹਨ? ਮਾਪਿਆਂ ਦੀ ਮਿਹਨਤ ਦੇ ਇਹ ਚੰਗੇ ਨਤੀਜੇ ਨਿਕਲ ਸਕਦੇ ਹਨ। [ਕਹਾਉਤਾਂ 23:24, 25 ਪੜ੍ਹੋ ਅਤੇ ਰਸਾਲੇ ਦੇ ਸਫ਼ਾ 20 ਉੱਤੇ ਲੇਖ ਦਿਖਾਓ।] ਇਸ ਲੇਖ ਵਿਚ ਬੱਚਿਆਂ ਨੂੰ ਚੰਗੀ ਸਿਖਲਾਈ ਦੇਣ ਬਾਰੇ ਵਧੀਆ ਸੁਝਾਅ ਦਿੱਤੇ ਗਏ ਹਨ।”