ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜਨ.
“ਹਾਲ ਹੀ ਦੇ ਸਾਲਾਂ ਵਿਚ ਲੋਕਾਂ ਨੇ ਫ਼ਰਿਸ਼ਤਿਆਂ ਵਿਚ ਬਹੁਤ ਰੁਚੀ ਦਿਖਾਈ ਹੈ। ਕੀ ਤੁਸੀਂ ਕਦੇ ਸੋਚਿਆ ਕਿ ਉਹ ਕੌਣ ਹਨ ਅਤੇ ਉਹ ਸਾਡੀਆਂ ਜ਼ਿੰਦਗੀਆਂ ਤੇ ਕੀ ਅਸਰ ਪਾਉਂਦੇ ਹਨ? [ਜਵਾਬ ਲਈ ਸਮਾਂ ਦਿਓ ਤੇ ਜ਼ਬੂਰਾਂ ਦੀ ਪੋਥੀ 34:7 ਪੜ੍ਹੋ।] ਇਸ ਰਸਾਲੇ ਵਿਚ ਬਾਈਬਲ ਵਿੱਚੋਂ ਦੱਸਿਆ ਹੈ ਕਿ ਪੁਰਾਣੇ ਸਮਿਆਂ ਵਿਚ ਦੂਤ ਕੀ ਕੰਮ ਕਰਦੇ ਸਨ, ਅੱਜ ਉਹ ਕੀ ਕੰਮ ਕਰ ਰਹੇ ਹਨ ਤੇ ਭਵਿੱਖ ਵਿਚ ਕੀ ਕਰਨਗੇ।”
ਜਾਗਰੂਕ ਬਣੋ! ਜਨ.-ਮਾਰ.
“ਕੁਦਰਤੀ ਆਫ਼ਤਾਂ ਕਾਰਨ ਲੋਕਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਿਸ ਨੂੰ ਦੇਖ ਕੇ ਅਸੀਂ ਬਹੁਤ ਦੁਖੀ ਹੁੰਦੇ ਹਾਂ। [ਲੋਕਾਂ ਦੀ ਜਾਣਕਾਰੀ ਅਨੁਸਾਰ ਕਿਸੇ ਆਫ਼ਤ ਦਾ ਜ਼ਿਕਰ ਕਰੋ।] ਤੁਹਾਨੂੰ ਨਹੀਂ ਲੱਗਦਾ ਕਿ ਇਹ ਆਫ਼ਤਾਂ ਵਧਦੀਆਂ ਹੀ ਜਾ ਰਹੀਆਂ ਹਨ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਇਸ ਸਵਾਲ ਤੇ ਚਰਚਾ ਕਰਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਦਿਲਾਸਾ ਦਿੰਦਾ ਹੈ ਜਿਨ੍ਹਾਂ ਦੇ ਅਜ਼ੀਜ਼ ਕੁਦਰਤੀ ਆਫ਼ਤਾਂ ਵਿਚ ਮੌਤ ਦੀ ਨੀਂਦ ਸੌਂ ਗਏ।” ਯੂਹੰਨਾ 5:28, 29 ਪੜ੍ਹੋ।
ਪਹਿਰਾਬੁਰਜ 1 ਫਰ.
“ਜੀਉਣ ਵਾਸਤੇ ਸਾਨੂੰ ਸਾਰਿਆਂ ਨੂੰ ਪੈਸੇ ਦੀ ਲੋੜ ਹੈ। ਪਰ ਕੀ ਤੁਸੀਂ ਸਹਿਮਤ ਹੋ ਕਿ ਸਾਨੂੰ ਇੱਥੇ ਦੱਸੇ ਗਏ ਖ਼ਤਰੇ ਤੋਂ ਚੌਕਸ ਰਹਿਣ ਦੀ ਲੋੜ ਹੈ? [1 ਤਿਮੋਥਿਉਸ 6:10 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਦਾ ਇਹ ਅੰਕ ਧਨ-ਦੌਲਤ ਪਿੱਛੇ ਭੱਜਣ ਦੇ ਕੁਝ ਖ਼ਤਰਿਆਂ ਨੂੰ ਪਛਾਣਨ ਵਿਚ ਸਾਡੀ ਮਦਦ ਕਰਦਾ ਹੈ ਤੇ ਦੱਸਦਾ ਹੈ ਕਿ ਅਸੀਂ ਉਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।”
ਜਾਗਰੂਕ ਬਣੋ! ਜਨ.-ਮਾਰ.
“ਅੱਜ-ਕੱਲ੍ਹ ਟ੍ਰੈਫਿਕ ਜਾਮ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਤੁਹਾਡੇ ਖ਼ਿਆਲ ਵਿਚ ਅਸੀਂ ਇਸ ਸਮੱਸਿਆ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ ਅਤੇ ਕਹਾਉਤਾਂ 13:16 ਪੜ੍ਹੋ।] ਇਸ ਰਸਾਲੇ ਦੇ 14ਵੇਂ ਸਫ਼ੇ ਤੇ ਇਕ ਲੇਖ ਹੈ ਜਿਸ ਵਿਚ ਕੁਝ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਬੁੱਧ ਨਾਲ ਇਸ ਸਮੱਸਿਆ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।”