ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜਨ.
“ਅੱਜ ਦੁਨੀਆਂ ਵਿਚ ਇੰਨਾ ਜ਼ਿਆਦਾ ਖ਼ੂਨ-ਖ਼ਰਾਬਾ ਦੇਖ ਕੇ ਕੀ ਤੁਸੀਂ ਸੋਚਦੇ ਹੋ ਕਿ ਬੁਰਾਈ ਦੀ ਜਿੱਤ ਹੋਈ ਹੈ? [ਜਵਾਬ ਲਈ ਰੁਕੋ।] ਦੇਖੋ ਬਾਈਬਲ ਇੱਥੇ ਪਰਮੇਸ਼ੁਰ ਬਾਰੇ ਕੀ ਕਹਿੰਦੀ ਹੈ। [ਜ਼ਬੂਰਾਂ ਦੀ ਪੋਥੀ 83:18 ਦਾ ਆਖ਼ਰੀ ਹਿੱਸਾ ਪੜ੍ਹੋ।] ਜੇ ਪਰਮੇਸ਼ੁਰ ਧਰਤੀ ਉੱਤੇ ਅੱਤ ਮਹਾਨ ਹੈ, ਤਾਂ ਕੀ ਬੁਰਾਈ ਦੀ ਜਿੱਤ ਹੋ ਸਕਦੀ ਹੈ? [ਜਵਾਬ ਲਈ ਰੁਕੋ।] ਪਹਿਰਾਬੁਰਜ ਦਾ ਇਹ ਅੰਕ ਇਸ ਸਵਾਲ ਦਾ ਸਹੀ ਜਵਾਬ ਦਿੰਦਾ ਹੈ।”
ਜਾਗਰੂਕ ਬਣੋ! ਅਕ.-ਦਸ.
“ਕੀ ਤੁਸੀਂ ਸਹਿਮਤ ਹੋਵੋਗੇ ਕਿ ਇਹ ਸ਼ਬਦ ਖ਼ਾਸ ਕਰਕੇ ਪਰਿਵਾਰ ਵਿਚ ਲਾਗੂ ਹੁੰਦੇ ਹਨ? [ਕੁਲੁੱਸੀਆਂ 3:12, 14 ਪੜ੍ਹੋ ਅਤੇ ਜਵਾਬ ਲਈ ਰੁਕੋ।] ਪਰ ਅੱਜ ਅਸੀਂ ਪਰਿਵਾਰਾਂ ਵਿਚ ਵੀ ਪਿਆਰ ਦੀ ਘਾਟ ਦੇਖਦੇ ਹਾਂ। ਇਹ ਲੇਖ ਸਾਨੂੰ ਦੱਸਦਾ ਹੈ ਕਿ ਪਰਿਵਾਰ ਦੇ ਮੈਂਬਰ ਇਕ ਦੂਸਰੇ ਲਈ ਕਿੱਦਾਂ ਪਿਆਰ ਦਿਖਾ ਸਕਦੇ ਹਨ। ਮੈਨੂੰ ਯਕੀਨ ਹੈ ਕਿ ਤੁਸੀਂ ਇਸ ਲੇਖ ਨੂੰ ਪੜ੍ਹ ਕੇ ਲਾਭ ਹਾਸਲ ਕਰੋਗੇ।”
ਪਹਿਰਾਬੁਰਜ 1 ਫਰ.
“ਅੱਜ-ਕੱਲ੍ਹ ਕਈ ਲੋਕ ਬੇਰੁਜ਼ਗਾਰੀ ਬਾਰੇ ਚਿੰਤਾ ਕਰਦੇ ਹਨ ਅਤੇ ਦੂਸਰੇ ਲੋਕਾਂ ਨੂੰ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ। ਕੀ ਤੁਹਾਡੇ ਖ਼ਿਆਲ ਵਿਚ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਲੋਕਾਂ ਨੂੰ ਬੇਰੁਜ਼ਗਾਰੀ ਦਾ ਡਰ ਨਹੀਂ ਰਹੇਗਾ ਅਤੇ ਉਹ ਆਪਣੇ ਕੰਮ ਵਿਚ ਸੱਚੀ ਖ਼ੁਸ਼ੀ ਹਾਸਲ ਕਰਨਗੇ? [ਜਵਾਬ ਲਈ ਰੁਕੋ। ਫਿਰ ਯਸਾਯਾਹ 65:21-23 ਪੜ੍ਹੋ।] ਪਹਿਰਾਬੁਰਜ ਦੇ ਇਸ ਅੰਕ ਵਿਚ ਇਹੋ ਜਿਹੇ ਇਕ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ ਸਾਰੇ ਲੋਕ ਆਪਣੇ ਕੰਮ ਤੋਂ ਵੱਡੀ ਸੰਤੁਸ਼ਟੀ ਹਾਸਲ ਕਰਨਗੇ।”
ਜਾਗਰੂਕ ਬਣੋ! ਅਕ.-ਦਸ.
“ਅੱਜ-ਕੱਲ੍ਹ ਦੁਨੀਆਂ ਵਿਚ ਸ਼ਾਂਤੀ ਵਰਗੀ ਕੋਈ ਚੀਜ਼ ਹੀ ਨਹੀਂ ਰਹੀ। ਕੀ ਤੁਹਾਡੇ ਖ਼ਿਆਲ ਵਿਚ ਇਨਸਾਨ ਪੂਰੀ ਦੁਨੀਆਂ ਵਿਚ ਸ਼ਾਂਤੀ ਲਿਆ ਸਕੇਗਾ? [ਜਵਾਬ ਲਈ ਰੁਕੋ, ਫਿਰ ਯਸਾਯਾਹ 2:2-4 ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ ਤੁਹਾਨੂੰ ਦੱਸੇਗਾ ਕਿ ਅਸੀਂ ਕਿਉਂ ਵਿਸ਼ਵਾਸ ਕਰ ਸਕਦੇ ਹਾਂ ਕਿ ਜਲਦੀ ਹੀ ਪੂਰੀ ਦੁਨੀਆਂ ਵਿਚ ਸ਼ਾਂਤੀ ਆਵੇਗੀ।”