ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੂਨ
“ਤੁਹਾਡੇ ਖ਼ਿਆਲ ਵਿਚ ਕੀ ਅਸੀਂ ਕਦੇ ਇਨ੍ਹਾਂ ਸਮੱਸਿਆਵਾਂ ਦਾ ਅੰਤ ਦੇਖਾਂਗੇ? [ਪਹਿਲੇ ਲੇਖ ਦੇ ਸ਼ੁਰੂ ਵਿਚ ਦਿੱਤਾ ਹਵਾਲਾ ਪੜ੍ਹੋ ਅਤੇ ਜਵਾਬ ਲਈ ਰੁਕੋ।] ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ ਕਿ ਇਹੋ ਜਿਹੀਆਂ ਸਮੱਸਿਆਵਾਂ ਜਲਦੀ ਹੀ ਖ਼ਤਮ ਹੋ ਜਾਣਗੀਆਂ। [ਜ਼ਬੂਰ 72:12-14 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਇਹ ਕਿੱਦਾਂ ਹੋਵੇਗਾ।”
ਜਾਗਰੂਕ ਬਣੋ! ਅਪ.-ਜੂਨ
“ਜਦੋਂ ਅਸੀਂ ਦੁਨੀਆਂ ਦੇ ਹਾਲਾਤ ਦੇਖਦੇ ਹਾਂ, ਤਾਂ ਅਸੀਂ ਸ਼ਾਇਦ ਸੋਚੀਏ ਕਿ ‘ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ?’ ਦਰਅਸਲ, ਬਹੁਤ ਸਾਰੇ ਲੋਕ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਇਸ ਆਇਤ ਵਿਚ ਲਿਖਿਆ ਹੋਇਆ ਹੈ [ਜ਼ਬੂਰ 140:1 ਪੜ੍ਹੋ ਅਤੇ ਘਰ-ਸੁਆਮੀ ਨੂੰ ਟਿੱਪਣੀ ਕਰਨ ਦਿਓ] ਇਹ ਲੇਖ ਦੱਸਦਾ ਹੈ ਕਿ ਅੱਜ ਪਰਮੇਸ਼ੁਰ ਸਾਡੇ ਲਈ ਕੀ ਕਰ ਰਿਹਾ ਹੈ ਅਤੇ ਉਹ ਭਵਿੱਖ ਵਿਚ ਕਿਵੇਂ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰ ਦੇਵੇਗਾ। ਮੈਨੂੰ ਯਕੀਨ ਹੈ ਕਿ ਇਸ ਲੇਖ ਨੂੰ ਪੜ੍ਹ ਕੇ ਤੁਹਾਨੂੰ ਜ਼ਰੂਰ ਦਿਲਾਸਾ ਮਿਲੇਗਾ।”
ਪਹਿਰਾਬੁਰਜ 1 ਜੁਲਾਈ
“ਲੱਖਾਂ ਲੋਕ ਮੂਰਤਾਂ ਜਾਂ ਧਾਰਮਿਕ ਤਸਵੀਰਾਂ ਅੱਗੇ ਪੂਜਾ ਕਰਦੇ ਹਨ, ਜਦ ਕਿ ਲੱਖਾਂ ਹੋਰ ਲੋਕ ਸੋਚਦੇ ਹਨ ਕਿ ਇਸ ਤਰ੍ਹਾਂ ਕਰਨਾ ਗ਼ਲਤ ਹੈ। ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਇਸ ਬਾਰੇ ਕੀ ਸੋਚਦਾ ਹੈ? [ਜਵਾਬ ਲਈ ਰੁਕੋ। ਫਿਰ ਯੂਹੰਨਾ 4:24 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਧਾਰਮਿਕ ਤਸਵੀਰਾਂ ਇਸਤੇਮਾਲ ਕਰਨ ਦੀ ਰੀਤ ਕਿੱਦਾਂ ਸ਼ੁਰੂ ਹੋਈ ਸੀ ਅਤੇ ਬਾਈਬਲ ਮੂਰਤਾਂ ਦੀ ਪੂਜਾ ਕਰਨ ਬਾਰੇ ਕੀ ਕਹਿੰਦੀ ਹੈ।”
ਜਾਗਰੂਕ ਬਣੋ! ਅਪ.-ਜੂਨ
“ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਚੰਗੀ ਸਿਹਤ ਹੈ। ਪਰ ਅੱਜ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਹਰ ਸਮੇਂ ਕੋਈ-ਨ-ਕੋਈ ਬੀਮਾਰੀ ਲੱਗੀ ਹੀ ਰਹਿੰਦੀ ਹੈ। ਜਾਗਰੂਕ ਬਣੋ! ਦੇ ਇਸ ਨਵੇਂ ਅੰਕ ਵਿਚ ਸਾਨੂੰ ਇਕ ਗੰਭੀਰ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ: ਬਲੱਡ ਪ੍ਰੈਸ਼ਰ। ਇਸ ਲੇਖ ਵਿਚ ਬਹੁਤ ਹੀ ਵਧੀਆ ਸਲਾਹ ਦਿੱਤੀ ਗਈ ਹੈ ਕਿ ਅਸੀਂ ਆਪਣੇ ਪੂਰੇ ਪਰਿਵਾਰ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਹਾਂ।”