ਯਹੋਵਾਹ ਦੇ ਨੇੜੇ ਰਹੋ ਕਿਤਾਬ ਪੇਸ਼ ਕਰਨ ਲਈ ਕੁਝ ਸੁਝਾਅ
◼ ਬਾਈਬਲ ਹੱਥ ਵਿਚ ਲੈ ਕੇ ਕਹੋ: “ਰੱਬ ਨੂੰ ਮੰਨਣ ਵਾਲੇ ਕਈ ਲੋਕ ਰੱਬ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਇੱਛਾ ਰੱਖਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ? [ਯਾਕੂਬ 4:8 ਪੜ੍ਹੋ।] ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਵਿਚ ਇਹ ਕਿਤਾਬ ਸਾਡੀ ਮਦਦ ਕਰੇਗੀ।” ਸਫ਼ਾ 16 ਉੱਤੇ ਪਹਿਲਾ ਪੈਰਾ ਪੜ੍ਹੋ।
◼ ਬਾਈਬਲ ਹੱਥ ਵਿਚ ਲੈ ਕੇ ਕਹੋ: “ਅੱਜ ਅਸੀਂ ਹਰ ਥਾਂ ਅਨਿਆਂ ਹੀ ਅਨਿਆਂ ਦੇਖਦੇ ਹਾਂ। ਇਹੋ ਜਿਹੀ ਇਕ ਹਾਲਤ ਬਾਰੇ ਇੱਥੇ ਦੱਸਿਆ ਗਿਆ ਹੈ। [ਉਪਦੇਸ਼ਕ ਦੀ ਪੋਥੀ 8:9ਅ ਪੜ੍ਹੋ।] ਕਈ ਲੋਕਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ। [ਸਫ਼ਾ 119 ਉੱਤੇ ਪੈਰਾ 4 ਦੀਆਂ ਪਹਿਲੀਆਂ ਦੋ ਲਾਈਨਾਂ ਪੜ੍ਹੋ।] ਇਹ ਅਧਿਆਇ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਨੇ ਅਜੇ ਤਕ ਅਨਿਆਂ ਨੂੰ ਕਿਉਂ ਖ਼ਤਮ ਨਹੀਂ ਕੀਤਾ।”