ਕਿੰਗਡਮ ਹਾਲ ਲਾਇਬ੍ਰੇਰੀਆਂ ਵਾਸਤੇ ਨਵਾਂ ਪ੍ਰਬੰਧ
ਕਈ ਸਾਲਾਂ ਤੋਂ ਦੁਨੀਆਂ ਭਰ ਦੀਆਂ ਕਲੀਸਿਯਾਵਾਂ ਨੇ ਆਪਣੀਆਂ ਕਿੰਗਡਮ ਹਾਲ ਲਾਇਬ੍ਰੇਰੀਆਂ, ਜਿਨ੍ਹਾਂ ਨੂੰ ਪਹਿਲਾਂ ਦੈਵ-ਸ਼ਾਸਕੀ ਸੇਵਕਾਈ ਸਕੂਲ ਲਾਇਬ੍ਰੇਰੀ ਕਿਹਾ ਜਾਂਦਾ ਸੀ, ਨੂੰ ਵਰਤ ਕੇ ਬਹੁਤ ਫ਼ਾਇਦਾ ਲਿਆ ਹੈ। ਪਹਿਲਾਂ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਹਰ ਕਲੀਸਿਯਾ ਦੀ ਆਪਣੀ ਲਾਇਬ੍ਰੇਰੀ ਹੋਣੀ ਚਾਹੀਦੀ ਸੀ। ਪਰ ਹੁਣ ਕਈ ਕਲੀਸਿਯਾਵਾਂ ਇੱਕੋ ਕਿੰਗਡਮ ਹਾਲ ਵਰਤਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕਲੀਸਿਯਾਵਾਂ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਵਿਚ ਸਭਾਵਾਂ ਕਰਦੀਆਂ ਹਨ। ਇਸ ਲਈ ਇਹ ਚੰਗੀ ਗੱਲ ਹੈ ਕਿ ਇੱਕੋ ਕਿੰਗਡਮ ਹਾਲ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਸਭਾਵਾਂ ਕਰਨ ਵਾਲੀਆਂ ਕਲੀਸਿਯਾਵਾਂ ਦੀ ਆਪਣੀ-ਆਪਣੀ ਇਕ ਚੰਗੀ ਕਿੰਗਡਮ ਹਾਲ ਲਾਇਬ੍ਰੇਰੀ ਹੋਵੇ। ਪਰ ਇੱਕੋ ਭਾਸ਼ਾ ਬੋਲਣ ਵਾਲੀਆਂ ਕਲੀਸਿਯਾਵਾਂ ਦੀ ਸਿਰਫ਼ ਇਕ ਲਾਇਬ੍ਰੇਰੀ ਹੋਵੇਗੀ। ਕੁਝ ਕਿੰਗਡਮ ਹਾਲਾਂ ਵਿਚ ਇਕ ਤੋਂ ਜ਼ਿਆਦਾ ਹਾਲ ਹੁੰਦੇ ਹਨ ਅਤੇ ਹਰ ਹਾਲ ਵਿਚ ਕਈ ਸਮੂਹ ਸਭਾਵਾਂ ਕਰਦੇ ਹਨ। ਹਰ ਹਾਲ ਵਿਚ ਇਕੱਠੇ ਹੋਣ ਵਾਲੇ ਹਰ ਭਾਸ਼ਾ ਦੇ ਸਮੂਹ ਦੀ ਆਪਣੀ ਇਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ।
ਆਸ ਹੈ ਕਿ ਇਸ ਪ੍ਰਬੰਧ ਨਾਲ ਕਾਫ਼ੀ ਜਗ੍ਹਾ ਅਤੇ ਪੈਸਾ ਬਚੇਗਾ। ਇਸ ਤੋਂ ਇਲਾਵਾ, ਦੋ ਜਾਂ ਦੋ ਤੋਂ ਜ਼ਿਆਦਾ ਕਲੀਸਿਯਾਵਾਂ ਦੀਆਂ ਲਾਇਬ੍ਰੇਰੀਆਂ ਨੂੰ ਇਕ ਕਰਨ ਨਾਲ ਚੰਗੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਸਕਦੀਆਂ ਹਨ। ਲਾਇਬ੍ਰੇਰੀਆਂ ਨੂੰ ਇਕ ਕਰਨ ਨਾਲ ਕਿਤਾਬਾਂ ਦੀਆਂ ਵਾਧੂ ਕਾਪੀਆਂ ਸੰਭਾਲ ਕੇ ਰੱਖੀਆਂ ਜਾ ਸਕਦੀਆਂ ਹਨ ਅਤੇ ਨਵੇਂ ਕਿੰਗਡਮ ਹਾਲ ਬਣਨ ਤੇ ਇਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇ ਕਿੰਗਡਮ ਹਾਲ ਵਿਚ ਕੰਪਿਊਟਰ ਅਤੇ ਵਾਚਟਾਵਰ ਲਾਇਬ੍ਰੇਰੀ ਦੀ ਸੀ. ਡੀ. ਰੋਮ ਹੈ, ਤਾਂ ਇਸ ਤੋਂ ਕਈ ਭੈਣ-ਭਰਾਵਾਂ ਨੂੰ ਬਹੁਤ ਫ਼ਾਇਦਾ ਹੋਵੇਗਾ।
ਹਰ ਕਿੰਗਡਮ ਹਾਲ ਲਾਇਬ੍ਰੇਰੀ ਦੀ ਜ਼ਿੰਮੇਵਾਰੀ ਇਕ ਭਰਾ, ਹੋ ਸਕੇ ਤਾਂ ਦੈਵ-ਸ਼ਾਸਕੀ ਸਕੂਲ ਨਿਗਾਹਬਾਨ ਸੰਭਾਲੇਗਾ। ਉਸ ਨੂੰ ਢੁਕਵੀਆਂ ਕਿਤਾਬਾਂ ਲਾਇਬ੍ਰੇਰੀ ਵਿਚ ਪਾਉਂਦੇ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਅੰਦਰ ਸਾਫ਼-ਸਾਫ਼ ਲਿਖਣਾ ਚਾਹੀਦਾ ਹੈ ਕਿ ਇਹ ਕਿਤਾਬਾਂ ਕਿੰਗਡਮ ਹਾਲ ਲਾਇਬ੍ਰੇਰੀ ਦੀਆਂ ਹਨ। ਸਾਲ ਵਿਚ ਘੱਟੋ-ਘੱਟ ਇਕ ਵਾਰ ਉਸ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਕੋਈ ਕਿਤਾਬ ਲਾਇਬ੍ਰੇਰੀ ਵਿੱਚੋਂ ਗੁੰਮ ਨਾ ਹੋਈ ਹੋਵੇ ਤੇ ਸਾਰੀਆਂ ਕਿਤਾਬਾਂ ਚੰਗੀ ਹਾਲਤ ਵਿਚ ਹਨ। ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਕਿੰਗਡਮ ਹਾਲ ਤੋਂ ਬਾਹਰ ਨਹੀਂ ਲੈ ਜਾਣਾ ਚਾਹੀਦਾ।
ਕਲੀਸਿਯਾ ਦੇ ਸਾਰੇ ਭੈਣ-ਭਰਾ ਕਿੰਗਡਮ ਹਾਲ ਲਾਇਬ੍ਰੇਰੀ ਦੀ ਬਹੁਤ ਕਦਰ ਕਰਦੇ ਹਨ। ਆਓ ਆਪਾਂ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰਨ ਲਈ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਧਿਆਨ ਨਾਲ ਵਰਤ ਕੇ ਲਾਇਬ੍ਰੇਰੀ ਦੀ ਕਦਰ ਕਰੀਏ।—ਕਹਾ. 2:5.