ਜਮ੍ਹਾ ਹੋਏ ਪੁਰਾਣੇ ਸਾਿਹੱਤ ਦੀ ਵਰਤੋਂ ਕਰੋ
ਕਈਆਂ ਕਲੀਸਿਯਾਵਾਂ ਵਿਚ ਕਾਫ਼ੀ ਪੁਰਾਣਾ ਸਾਹਿੱਤ ਜਮ੍ਹਾ ਹੋਇਆ ਹੈ। ਕਿਉਂ ਨਾ ਉਸ ਵਿੱਚੋਂ ਤੁਸੀਂ ਆਪਣੀ ਨਿੱਜੀ ਲਾਇਬ੍ਰੇਰੀ ਲਈ ਕੁਝ ਸਾਹਿੱਤ ਲਓ? ਅੰਗ੍ਰੇਜ਼ੀ ਨਾ ਪੜ੍ਹ ਸਕਣ ਵਾਲੇ ਲੋਕਾਂ ਨੂੰ ਸਟੱਡੀ ਕਰਨ ਲਈ ਪੰਜਾਬੀ ਵਿਚ ਸਾਡੇ ਪ੍ਰਕਾਸ਼ਨਾਂ ਤੋਂ ਕਿੰਨਾ ਫ਼ਾਇਦਾ ਹੋ ਸਕਦਾ ਹੈ। ਕੀ ਤੁਸੀਂ ਕਿਸੇ ਨਾਲ ਬਾਈਬਲ ਸਟੱਡੀ ਕਰ ਰਹੇ ਹੋ ਜੋ ਤਰੱਕੀ ਕਰ ਰਿਹਾ ਹੈ? ਕਿਉਂ ਨਾ ਉਸ ਨੂੰ ਇਹ ਪੁਰਾਣੀਆਂ ਪੁਸਤਕਾਂ ਲੈਣ ਲਈ ਕਹੋ ਜਿਨ੍ਹਾਂ ਨਾਲ ਉਹ ਆਪਣੀ ਨਿੱਜੀ ਲਾਇਬ੍ਰੇਰੀ ਸ਼ੁਰੂ ਕਰ ਸਕਦਾ ਹੈ? ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਓਵਰਸੀਅਰ ਨੂੰ ਦੇਖਣਾ ਚਾਹੀਦਾ ਹੈ ਕਿ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਉਹ ਪੁਰਾਣੀਆਂ ਪੁਸਤਕਾਂ ਸ਼ਾਮਲ ਹੋਣ ਜੋ ਕਲੀਸਿਯਾ ਵਿਚ ਜਮ੍ਹਾ ਪਈਆਂ ਹਨ। ਇਹ ਪੁਸਤਕਾਂ ਹਾਲੇ ਵੀ ਕੀਮਤੀ ਹਨ। ਕਿੰਨਾ ਚੰਗਾ ਹੋਵੇਗਾ ਜੇ ਇਨ੍ਹਾਂ ਨੂੰ ਕਲੀਸਿਯਾ ਦੇ ਲਿਟਰੇਚਰ ਕਾਊਂਟਰ ʼਤੇ ਪਈਆਂ ਰਹਿਣ ਦੇਣ ਦੀ ਬਜਾਇ ਅਸੀਂ ਇਨ੍ਹਾਂ ਨੂੰ ਵਰਤੀਏ!