ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/03 ਸਫ਼ਾ 1
  • ਯਹੋਵਾਹ ਉਸਤਤ ਦੇ ਯੋਗ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਉਸਤਤ ਦੇ ਯੋਗ ਹੈ
  • ਸਾਡੀ ਰਾਜ ਸੇਵਕਾਈ—2003
  • ਮਿਲਦੀ-ਜੁਲਦੀ ਜਾਣਕਾਰੀ
  • “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ”
    ਸਾਡੀ ਰਾਜ ਸੇਵਕਾਈ—2007
  • ਕਿਹੜੇ ਗੁਣ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਪ੍ਰੇਰਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ ਵਿਚ ਹੋਰਨਾਂ ਦੀ ਮਦਦ ਕਰੋ
    ਸਾਡੀ ਰਾਜ ਸੇਵਕਾਈ—2006
  • ਭਲਾਈ ਕਰਨ ਵਿਚ ਜੋਸ਼ ਦਿਖਾਓ!
    ਸਾਡੀ ਰਾਜ ਸੇਵਕਾਈ—2003
ਹੋਰ ਦੇਖੋ
ਸਾਡੀ ਰਾਜ ਸੇਵਕਾਈ—2003
km 3/03 ਸਫ਼ਾ 1

ਯਹੋਵਾਹ ਉਸਤਤ ਦੇ ਯੋਗ ਹੈ

ਪ੍ਰਭੂ ਦਾ ਸ਼ਾਮ ਦਾ ਭੋਜਨ ਸਮਾਰੋਹ 16 ਅਪ੍ਰੈਲ ਨੂੰ ਮਨਾਇਆ ਜਾਵੇਗਾ

1 ਜਿਉਂ-ਜਿਉਂ 16 ਅਪ੍ਰੈਲ 2003 ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਸਾਡਾ ਉਤਸ਼ਾਹ ਵੀ ਵਧਦਾ ਜਾਂਦਾ ਹੈ। ਉਸ ਰਾਤ ਅਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਵਿਚ ਪੂਰੀ ਦੁਨੀਆਂ ਵਿਚ ਆਪਣੇ ਲੱਖਾਂ ਭੈਣ-ਭਰਾਵਾਂ ਨਾਲ ਮਿਲ ਕੇ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਮਨਾਵਾਂਗੇ। ਯਹੋਵਾਹ ਨੇ ਸਾਡੀ ਮੁਕਤੀ ਲਈ ਯਿਸੂ ਦੇ ਬਲੀਦਾਨ ਦਾ ਪ੍ਰਬੰਧ ਕੀਤਾ, ਇਸ ਲਈ ਉਹ ਸਾਡੀ ਉਸਤਤ ਦੇ ਯੋਗ ਹੈ। ਇਸ ਬਲੀਦਾਨ ਦੇ ਜ਼ਰੀਏ ਯਹੋਵਾਹ ਸਾਰੀ ਆਗਿਆਕਾਰ ਮਨੁੱਖਜਾਤੀ ਉੱਤੇ ਅਦਭੁਤ ਬਰਕਤਾਂ ਵਰ੍ਹਾਏਗਾ। ਇਸ ਲਈ ਅਸੀਂ ਪੂਰੇ ਦਿਲ ਨਾਲ ਜ਼ਬੂਰਾਂ ਦੇ ਲਿਖਾਰੀ ਨਾਲ ਮਿਲ ਕੇ ਐਲਾਨ ਕਰਦੇ ਹਾਂ: “ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ।”—ਜ਼ਬੂ. 145:3.

2 ਯਾਦਗਾਰੀ ਸਮਾਰੋਹ ਤੋਂ ਪਹਿਲਾਂ ਦਾ ਇਹ ਸਮਾਂ ਸਾਡੇ ਲਈ ਪਰਮੇਸ਼ੁਰ ਦੀ ਭਲਾਈ ਉੱਤੇ ਮਨਨ ਕਰਨ ਦਾ ਚੰਗਾ ਮੌਕਾ ਹੈ। ਇਸ ਦੇ ਨਾਲ-ਨਾਲ ਅਸੀਂ ਯਹੋਵਾਹ ਦਾ ਧੰਨਵਾਦ ਵੀ ਕਰਾਂਗੇ ਕਿ ਉਸ ਨੇ “ਆਪਣੇ ਇਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹ ਦੇ ਰਾਹੀਂ ਜੀਵੀਏ।” (1 ਯੂਹੰ. 4:9, 10) ਯਿਸੂ ਦੇ ਹੁਕਮ ਨੂੰ ਮੰਨਦੇ ਹੋਏ ਪ੍ਰਭੂ ਦਾ ਸ਼ਾਮ ਦਾ ਭੋਜਨ ਸਮਾਰੋਹ ਮਨਾਉਣ ਨਾਲ ਇਹ ਗੱਲ ਸਾਡੇ ਦਿਲਾਂ ਵਿਚ ਬੈਠ ਜਾਵੇਗੀ ਕਿ ‘ਯਹੋਵਾਹ ਦਯਾਲੂ ਤੇ ਕਿਰਪਾਲੂ ਹੈ ਅਤੇ ਦਯਾ ਵਿੱਚ ਮਹਾਨ ਹੈ।’ (ਜ਼ਬੂ. 145:8) ਸੱਚ-ਮੁੱਚ, ਰਿਹਾਈ-ਕੀਮਤ ਬਲੀਦਾਨ ਦਾ ਪ੍ਰਬੰਧ ਕਰ ਕੇ ਯਹੋਵਾਹ ਨੇ ਮਨੁੱਖਜਾਤੀ ਲਈ ਆਪਣੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਦਿੱਤਾ ਹੈ। (ਯੂਹੰ. 3:16) ਜਦੋਂ ਅਸੀਂ ਪਰਮੇਸ਼ੁਰ ਦੇ ਪਿਆਰ ਉੱਤੇ ਅਤੇ ਯਿਸੂ ਦੀ ਵਫ਼ਾਦਾਰੀ ਉੱਤੇ ਗੌਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਸਾਡੇ ਲਈ ਅਨੰਤ ਜ਼ਿੰਦਗੀ ਦਾ ਪ੍ਰਬੰਧ ਕਰ ਕੇ ਉਸ ਨੇ ਆਪਣੇ ਅਸੀਮ ਪਿਆਰ ਦਾ ਜੋ ਸਬੂਤ ਦਿੱਤਾ ਹੈ, ਉਸ ਲਈ ਅਸੀਂ ਅਨੰਤ ਕਾਲ ਤਕ ਉਸ ਦੀ ਮਹਿਮਾ ਕਰਦੇ ਰਹਾਂਗੇ।—ਜ਼ਬੂ. 145:1, 2.

3 ਯਹੋਵਾਹ ਦੀ ਮਹਿਮਾ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ: ਪਰਮੇਸ਼ੁਰ ਵੱਲੋਂ ਦਿੱਤੇ ਰਿਹਾਈ-ਕੀਮਤ ਬਲੀਦਾਨ ਦੇ ਉੱਤਮ ਤੋਹਫ਼ੇ ਲਈ ਕਦਰ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਯਹੋਵਾਹ ਦੀ ਉਸਤਤ ਕਰਨ ਲਈ ਦੂਸਰਿਆਂ ਨੂੰ ਵੀ ਸੱਦਾ ਦੇਈਏ। ਜ਼ਬੂਰਾਂ ਦੇ ਲਿਖਾਰੀ ਨੇ ਪਵਿੱਤਰ ਆਤਮਾ ਦੀ ਪ੍ਰੇਰਣਾ ਹੇਠ ਲਿਖਿਆ: “ਓਹ ਤੇਰੀ ਬਹੁਤੀ ਭਲਿਆਈ ਨੂੰ ਚੇਤੇ ਕਰ ਕੇ ਉੱਬਲ ਉੱਠਣਗੇ, ਅਤੇ ਓਹ ਤੇਰੇ ਧਰਮ ਦਾ ਜੈਕਾਰਾ ਗਜਾਉਣਗੇ।” (ਜ਼ਬੂ. 145:7) ਪਿਛਲੇ ਸਾਲ ਯਹੋਵਾਹ ਦੇ ਗਵਾਹਾਂ ਨੇ ਦੁਨੀਆਂ ਭਰ ਵਿਚ ਪ੍ਰਚਾਰ ਦੇ ਕੰਮ ਵਿਚ ਇਕ ਅਰਬ ਤੋਂ ਜ਼ਿਆਦਾ ਘੰਟੇ ਲਗਾਏ। ਉਨ੍ਹਾਂ ਦੀ ਮਿਹਨਤ ਦਾ ਕੀ ਨਤੀਜਾ ਨਿਕਲਿਆ? ਹਰ ਹਫ਼ਤੇ ਔਸਤਨ 5,100 ਤੋਂ ਜ਼ਿਆਦਾ ਲੋਕਾਂ ਨੇ ਬਪਤਿਸਮਾ ਲੈ ਕੇ ਯਹੋਵਾਹ ਨੂੰ ਆਪਣੇ ਸਮਰਪਣ ਦਾ ਸਬੂਤ ਦਿੱਤਾ। ਨਾਲੇ ਪਿਛਲੇ ਸਾਲ 1,55,97,746 ਲੋਕ ਸਮਾਰੋਹ ਵਿਚ ਆਏ ਸਨ। ਇਨ੍ਹਾਂ ਵਿੱਚੋਂ 90 ਲੱਖ ਲੋਕਾਂ ਨੇ ਅਜੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣ ਕੇ ਯਹੋਵਾਹ ਦੀ ਮਹਿਮਾ ਕਰਨੀ ਸ਼ੁਰੂ ਨਹੀਂ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਭਗਤਾਂ ਵਿਚ ਅਜੇ ਹੋਰ ਵੀ ਬਹੁਤ ਵਾਧਾ ਹੋਵੇਗਾ! ਰਾਜ ਦੇ ਪ੍ਰਚਾਰਕਾਂ ਦੇ ਤੌਰ ਤੇ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਅਤੇ ਦੂਸਰਿਆਂ ਦੇ ਦਿਲ ਯਹੋਵਾਹ, ਉਸ ਦੇ ਪੁੱਤਰ ਅਤੇ ਰਾਜ ਵੱਲ ਮੋੜਨ ਦੇ ਸਨਮਾਨ ਦੀ ਬਹੁਤ ਕਦਰ ਕਰਦੇ ਹਾਂ।

4 ਯਹੋਵਾਹ ਦੀ ਮਹਿਮਾ ਕਰਨ ਲਈ ਦੂਸਰਿਆਂ ਨੂੰ ਉਤਸ਼ਾਹਿਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਨ੍ਹਾਂ ਨੂੰ ਪ੍ਰਭੂ ਦਾ ਸ਼ਾਮ ਦਾ ਭੋਜਨ ਸਮਾਰੋਹ ਮਨਾਉਣ ਦਾ ਸੱਦਾ ਦੇਈਏ। ਕੀ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ਬਣਾਈ ਹੈ ਜਿਨ੍ਹਾਂ ਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ ਅਤੇ ਉਨ੍ਹਾਂ ਦੀ ਵੀ ਜਿਨ੍ਹਾਂ ਨੂੰ ਸਮਾਰੋਹ ਦੇ ਦਿਨ ਅਤੇ ਸਮੇਂ ਬਾਰੇ ਯਾਦ ਕਰਾਉਣ ਦੀ ਲੋੜ ਹੈ? ਕੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਸੱਦਾ ਦੇ ਦਿੱਤਾ ਹੈ ਜਿਨ੍ਹਾਂ ਦੇ ਨਾਂ ਤੁਹਾਡੀ ਲਿਸਟ ਵਿਚ ਹਨ? ਜੇ ਨਹੀਂ, ਤਾਂ ਸਮਾਰੋਹ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਸੱਦਾ ਦੇਣ ਦੀ ਪੂਰੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਇਸ ਸਮਾਰੋਹ ਦੀ ਅਹਿਮੀਅਤ ਬਾਰੇ ਸਮਝਾਓ। ਸਮਾਰੋਹ ਵਿਚ ਆਏ ਸਾਰੇ ਨਵੇਂ ਲੋਕਾਂ ਨੂੰ ਮਿਲੋ। ਉਨ੍ਹਾਂ ਦਾ ਸੁਆਗਤ ਕਰੋ, ਉਨ੍ਹਾਂ ਨੂੰ ਦੂਸਰਿਆਂ ਨਾਲ ਮਿਲਾਓ ਤੇ ਆਪਣੀ ਖ਼ੁਸ਼ੀ ਜ਼ਾਹਰ ਕਰੋ ਕਿ ਉਹ ਸਮਾਰੋਹ ਵਿਚ ਆਏ।

5 ਸਮਾਰੋਹ ਵਿਚ ਆਉਣ ਨਾਲ ਨਵੇਂ ਵਿਅਕਤੀਆਂ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਉਤਸ਼ਾਹ ਮਿਲ ਸਕਦਾ ਹੈ। ਇਕ ਬਾਈਬਲ ਵਿਦਿਆਰਥੀ ਨੂੰ ਕਿਸੇ ਭਿਆਨਕ ਘਟਨਾ ਕਰਕੇ ਡੂੰਘਾ ਸਦਮਾ ਪਹੁੰਚਿਆ ਸੀ ਜਿਸ ਦੇ ਕਾਰਨ ਉਹ ਬਹੁਤ ਸਾਰੇ ਲੋਕਾਂ ਨੂੰ ਦੇਖ ਕੇ ਘਬਰਾ ਜਾਂਦਾ ਸੀ। ਫਿਰ ਵੀ ਉਹ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਇਆ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਸਭਾ ਕਿਵੇਂ ਲੱਗੀ, ਤਾਂ ਉਸ ਨੇ ਕਿਹਾ: “ਮੈਂ ਬਹੁਤ ਖ਼ੁਸ਼ ਹਾਂ ਕਿ ਉਸ ਪਵਿੱਤਰ ਸ਼ਾਮ ਨੂੰ ਮੈਂ ਵੀ ਉੱਥੇ ਮੌਜੂਦ ਸੀ।” ਉਦੋਂ ਤੋਂ ਉਸ ਨੇ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ।

6 ਯਾਦਗਾਰੀ ਸਮਾਰੋਹ ਤੋਂ ਬਾਅਦ: ਇਨ੍ਹਾਂ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ, ਤਾਂਕਿ ਉਹ ਵੀ ਯਹੋਵਾਹ ਦੀ ਉਸਤਤ ਕਰ ਸਕਣ? ਬਜ਼ੁਰਗ ਸਮਾਰੋਹ ਵਿਚ ਆਉਣ ਵਾਲੇ ਨਵੇਂ ਲੋਕਾਂ ਨੂੰ ਧਿਆਨ ਵਿਚ ਰੱਖਣਗੇ ਅਤੇ ਸਮਾਰੋਹ ਤੋਂ ਜਲਦੀ ਬਾਅਦ ਉਨ੍ਹਾਂ ਨਾਲ ਸਿੱਖੀਆਂ ਗੱਲਾਂ ਉੱਤੇ ਮੁੜ ਚਰਚਾ ਕਰਨ ਲਈ ਕਿਸੇ ਕਾਬਲ ਪ੍ਰਕਾਸ਼ਕ ਦਾ ਪ੍ਰਬੰਧ ਕਰਨਗੇ। ਕੁਝ ਲੋਕ ਸ਼ਾਇਦ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਜਾਣ। ਉਨ੍ਹਾਂ ਨੂੰ ਹਫ਼ਤੇ ਵਿਚ ਹੁੰਦੀਆਂ ਸਾਰੀਆਂ ਸਭਾਵਾਂ ਵਿਚ ਆਉਣ ਦਾ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਾਈਬਲ ਦਾ ਜ਼ਿਆਦਾ ਤੋਂ ਜ਼ਿਆਦਾ ਗਿਆਨ ਮਿਲਦਾ ਰਹੇਗਾ।

7 ਸਾਰੇ ਅਨਿਯਮਿਤ ਅਤੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰਨ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਉਹ ਸਭਾਵਾਂ ਵਿਚ ਬਾਕਾਇਦਾ ਆਉਣ। ਜੇ ਬਜ਼ੁਰਗ ਤੁਹਾਨੂੰ ਕਿਸੇ ਗ਼ੈਰ-ਸਰਗਰਮ ਪ੍ਰਕਾਸ਼ਕ ਦੀ ਪ੍ਰਚਾਰ ਦੇ ਕੰਮ ਵਿਚ ਮੁੜ ਸਰਗਰਮ ਹੋਣ ਵਿਚ ਮਦਦ ਕਰਨ ਲਈ ਕਹਿੰਦੇ ਹਨ, ਤਾਂ ਉਨ੍ਹਾਂ ਨੂੰ ਆਪਣਾ ਪੂਰਾ ਸਹਿਯੋਗ ਦਿਓ। ਜਦੋਂ ਅਸੀਂ ਆਪਣੇ ਭਰਾਵਾਂ ਲਈ ਇਸ ਤਰ੍ਹਾਂ ਚਿੰਤਾ ਦਿਖਾਉਂਦੇ ਹਾਂ, ਤਾਂ ਅਸੀਂ ਪੌਲੁਸ ਰਸੂਲ ਦੀ ਇਸ ਤਾਕੀਦ ਅਨੁਸਾਰ ਚੱਲਦੇ ਹਾਂ: “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।”—ਗਲਾ. 6:10.

8 ਆਓ ਆਪਾਂ ਸਾਰੇ 16 ਅਪ੍ਰੈਲ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋਣ ਦੀ ਪੂਰੀ-ਪੂਰੀ ਕੋਸ਼ਿਸ਼ ਕਰੀਏ। ਅਸੀਂ ਯਹੋਵਾਹ ਦੀ ਮਹਿਮਾ ਕਰਨ ਦੇ ਇਸ ਅੱਤ ਪਵਿੱਤਰ ਮੌਕੇ ਤੋਂ ਨਹੀਂ ਖੁੰਝਣਾ ਚਾਹੁੰਦੇ। ਜੀ ਹਾਂ, ਆਓ ਆਪਾਂ ਹੁਣ ਅਤੇ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੇ ਮਹਾਨ ਕੰਮਾਂ ਲਈ ਉਸ ਦੀ ਉਸਤਤ ਕਰੀਏ!—ਜ਼ਬੂ. 145:21.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ