“ਜੋਤਾਂ ਵਾਂਙੁ” ਚਮਕੋ
1 ਇਸ ਦੁਨੀਆਂ ਵਿਚ ਫੈਲੇ ਅਧਿਆਤਮਿਕ ਅਤੇ ਨੈਤਿਕ ਹਨੇਰੇ ਵਿਚ ਸੱਚੇ ਪਰਮੇਸ਼ੁਰ ਯਹੋਵਾਹ ਦੇ ਤਕਰੀਬਨ 60 ਲੱਖ ਭਗਤ 234 ਦੇਸ਼ਾਂ ਵਿਚ “ਜਗਤ ਉੱਤੇ ਜੋਤਾਂ ਵਾਂਙੁ ਦਿੱਸਦੇ” ਹਨ। (ਫ਼ਿਲਿ. 2:15) ਇਸੇ ਕਰਕੇ ਲੋਕਾਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਂਦਾ ਹੈ। ਯਹੋਵਾਹ ਦੀ ਸੱਚਾਈ ਦੇ ਬਹੁਮੁੱਲੇ ਚਾਨਣ ਨੂੰ ਅਸੀਂ ਦੂਸਰਿਆਂ ਵਿਚ ਕਿਵੇਂ ਫੈਲਾਉਂਦੇ ਹਾਂ?—2 ਕੁਰਿੰ. 3:18.
2 ਸਾਡਾ ਚਾਲ-ਚਲਣ: ਲੋਕਾਂ ਦਾ ਧਿਆਨ ਝੱਟ ਸਾਡੇ ਚਾਲ-ਚਲਣ ਵੱਲ ਖਿੱਚਿਆ ਜਾਂਦਾ ਹੈ। (1 ਪਤ. 2:12) ਇਕ ਤੀਵੀਂ ਨੇ ਦੇਖਿਆ ਕਿ ਉਸ ਨਾਲ ਕੰਮ ਕਰਨ ਵਾਲਾ ਗਵਾਹ ਬਹੁਤ ਹੀ ਚੰਗੇ ਸੁਭਾਅ ਦਾ ਸੀ ਤੇ ਉਹ ਹਮੇਸ਼ਾ ਦੂਸਰਿਆਂ ਦੀ ਮਦਦ ਕਰਦਾ ਸੀ। ਉਸ ਨੇ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਅਤੇ ਨਾ ਹੀ ਗੰਦੇ ਚੁਟਕਲਿਆਂ ਤੇ ਹੱਸਿਆ। ਜਦੋਂ ਦੂਸਰਿਆਂ ਨੇ ਗੰਦ-ਮੰਦ ਬੋਲ ਕੇ ਉਸ ਨੂੰ ਗੁੱਸਾ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਸ਼ਾਂਤ ਰਿਹਾ, ਪਰ ਜੋ ਸਹੀ ਹੈ, ਉਸ ਉੱਤੇ ਡੱਟਿਆ ਰਿਹਾ। ਇਨ੍ਹਾਂ ਗੱਲਾਂ ਦਾ ਉਸ ਤੀਵੀਂ ਤੇ ਕੀ ਅਸਰ ਪਿਆ? ਉਹ ਦੱਸਦੀ ਹੈ: “ਮੈਂ ਉਸ ਦੇ ਚਾਲ-ਚਲਣ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਮੈਂ ਉਸ ਨੂੰ ਬਾਈਬਲ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਮੈਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਬਪਤਿਸਮਾ ਲੈ ਲਿਆ।” ਉਹ ਇਹ ਵੀ ਦੱਸਦੀ ਹੈ: “ਉਸ ਦੇ ਚਾਲ-ਚਲਣ ਨੇ ਹੀ ਮੈਨੂੰ ਪ੍ਰੇਰਿਆ ਕਿ ਮੈਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਦੀ ਜਾਂਚ ਕਰਾਂ।”
3 ਉੱਚ ਅਧਿਕਾਰੀਆਂ ਪ੍ਰਤੀ ਸਾਡੇ ਰਵੱਈਏ, ਦੁਨੀਆਂ ਵਿਚ ਹੁੰਦੇ ਕੰਮਾਂ ਪ੍ਰਤੀ ਸਾਡੇ ਨਜ਼ਰੀਏ ਅਤੇ ਸਾਡੀ ਚੰਗੀ ਬੋਲੀ ਕਰਕੇ ਯਹੋਵਾਹ ਦੇ ਗਵਾਹਾਂ ਦੀ ਸ਼ਲਾਘਾ ਹੁੰਦੀ ਹੈ ਕਿ ਉਹ ਬਾਈਬਲ ਦੇ ਉੱਚੇ ਮਿਆਰਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਨ। ਅਜਿਹੇ ਚੰਗੇ ਕੰਮਾਂ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਤੇ ਲੋਕ ਉਸ ਦੀ ਭਗਤੀ ਕਰਨ ਲਈ ਪ੍ਰੇਰਿਤ ਹੁੰਦੇ ਹਨ।
4 ਸਾਡੀ ਬੋਲੀ: ਹੋ ਸਕਦਾ ਹੈ ਕਿ ਜਿਹੜੇ ਲੋਕ ਸਾਡੇ ਚੰਗੇ ਚਾਲ-ਚਲਣ ਨੂੰ ਦੇਖਦੇ ਹਨ, ਉਹ ਇਹ ਨਾ ਜਾਣਦੇ ਹੋਣ ਕਿ ਅਸੀਂ ਬਾਕੀ ਲੋਕਾਂ ਨਾਲੋਂ ਕਿਉਂ ਵੱਖਰੇ ਹਾਂ, ਬਸ਼ਰਤੇ ਕਿ ਅਸੀਂ ਉਨ੍ਹਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰੀਏ। ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਹੋ ਜਾਂ ਪੜ੍ਹਦੇ ਹੋ, ਕੀ ਉਹ ਜਾਣਦੇ ਹਨ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ? ਕੀ ਤੁਸੀਂ ਦੂਜਿਆਂ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੂੰ ਗਵਾਹੀ ਦੇਣ ਦੇ ਮੌਕੇ ਲੱਭਦੇ ਹੋ? ਕੀ ਤੁਸੀਂ ਹਰ ਢੁਕਵੇਂ ਮੌਕੇ ਤੇ ਆਪਣਾ ‘ਚਾਨਣ ਮਨੁੱਖਾਂ ਦੇ ਸਾਹਮਣੇ ਚਮਕਾਉਣ’ ਦੀ ਪੂਰੀ ਕੋਸ਼ਿਸ਼ ਕਰਦੇ ਹੋ?—ਮੱਤੀ 5:14-16.
5 ਜੋਤਾਂ ਵਾਂਗ ਚਮਕਣ ਲਈ ਤਿਆਗ ਦੀ ਭਾਵਨਾ ਦਿਖਾਉਣੀ ਬਹੁਤ ਜ਼ਰੂਰੀ ਹੈ। ਜੇ ਅਸੀਂ ਪੂਰੇ ਦਿਲ ਨਾਲ ਇਹ ਕੰਮ ਕਰਦੇ ਹਾਂ, ਤਾਂ ਅਸੀਂ ਮਾਮੂਲੀ ਗੱਲਾਂ ਨੂੰ ਛੱਡ ਕੇ ਜ਼ਿੰਦਗੀ ਬਚਾਉਣ ਵਾਲਾ ਕੰਮ ਯਾਨੀ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜ਼ਿਆਦਾ ਮਿਹਨਤ ਨਾਲ ਕਰਾਂਗੇ।—2 ਕੁਰਿੰ. 12:15.
6 ਆਪਣੀ ਬੋਲੀ ਅਤੇ ਚਾਲ-ਚਲਣ ਰਾਹੀਂ, ਆਓ ਆਪਾਂ ਜੋਤਾਂ ਵਾਂਗ ਚਮਕਦੇ ਰਹੀਏ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਦੂਸਰੇ ਲੋਕ ਵੀ ਯਹੋਵਾਹ ਦੀ ਮਹਿਮਾ ਕਰਨ ਲਈ ਪ੍ਰੇਰਿਤ ਹੋਣਗੇ।