ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/11 ਸਫ਼ਾ 1
  • ‘ਤੁਹਾਡਾ ਚਾਨਣ ਚਮਕੇ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਤੁਹਾਡਾ ਚਾਨਣ ਚਮਕੇ’
  • 2011 ਸਾਡੀ ਰਾਜ ਸੇਵਕਾਈ—2011
  • ਮਿਲਦੀ-ਜੁਲਦੀ ਜਾਣਕਾਰੀ
  • ‘ਤੁਹਾਡਾ ਚਾਨਣ ਚਮਕੇ’
    ਸਾਡੀ ਰਾਜ ਸੇਵਕਾਈ—2001
  • ਯਹੋਵਾਹ ਦੀ ਵਡਿਆਈ ਕਰਨ ਲਈ ਆਪਣਾ “ਚਾਨਣ ਚਮਕਾਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਪਰਮੇਸ਼ੁਰ ਦਾ ਚਾਨਣ ਹਨੇਰਾ ਦੂਰ ਕਰਦਾ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ‘ਤੁਹਾਡਾ ਚਾਨਣ ਚਮਕੇ’
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
2011 ਸਾਡੀ ਰਾਜ ਸੇਵਕਾਈ—2011
km 5/11 ਸਫ਼ਾ 1

‘ਤੁਹਾਡਾ ਚਾਨਣ ਚਮਕੇ’

1. ਸਾਡੇ ਕੋਲ ਕਿਹੜਾ ਵੱਡਾ ਸਨਮਾਨ ਹੈ?

1 ਦਿਨ ਦੌਰਾਨ ਜੋ ਰੋਸ਼ਨੀ ਚਮਕਦੀ ਹੈ ਉਸ ਨਾਲ ਸਾਡੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੁੰਦੀ ਹੈ। ਪਰ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਕੋਲ ਇਕ ਹੋਰ ਤਰ੍ਹਾਂ ਦਾ ਚਾਨਣ ਯਾਨੀ “ਜੀਉਣ ਦਾ ਚਾਨਣ” ਹੋਵੇਗਾ। (ਯੂਹੰ. 8:12) ਸਾਡੇ ਕੋਲ ਅਜਿਹਾ ਖ਼ਾਸ ਚਾਨਣ ਹੋਣਾ ਇਕ ਸਨਮਾਨ ਦੀ ਗੱਲ ਹੈ, ਪਰ ਇਸ ਦੇ ਨਾਲ-ਨਾਲ ਸਾਡੇ ਉੱਤੇ ਜ਼ਿੰਮੇਵਾਰੀ ਵੀ ਆਉਂਦੀ ਹੈ। ਯਿਸੂ ਨੇ ਕਿਹਾ: “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ” ਤਾਂਕਿ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਹੋ ਸਕੇ। (ਮੱਤੀ 5:16) ਅੱਜ-ਕੱਲ੍ਹ ਦੀ ਹਨੇਰੀ ਦੁਨੀਆਂ ਵਿਚ ਇਹ ਚਾਨਣ ਚਮਕਾਉਣ ਦੀ ਲੋੜ ਹੈ ਅਤੇ ਇਸ ਤਰ੍ਹਾਂ ਕਰਨਾ ਪਹਿਲਾਂ ਨਾਲੋਂ ਕਿਤੇ ਹੀ ਜ਼ਰੂਰੀ ਹੈ! ਅਸੀਂ ਯਿਸੂ ਦੀ ਤਰ੍ਹਾਂ ਆਪਣਾ ਚਾਨਣ ਕਿੱਦਾਂ ਚਮਕਾ ਸਕਦੇ ਹਾਂ?

2. ਯਿਸੂ ਨੇ ਦੂਸਰਿਆਂ ʼਤੇ ਸੱਚਾਈ ਦਾ ਚਾਨਣ ਚਮਕਾਉਣ ਦੀ ਅਹਿਮੀਅਤ ਕਿੱਦਾਂ ਦਿਖਾਈ?

2 ਪ੍ਰਚਾਰ ਕਰ ਕੇ: ਯਿਸੂ ਨੇ ਆਪਣਾ ਸਮਾਂ ਅਤੇ ਬਲ ਇਸਤੇਮਾਲ ਕਰ ਕੇ ਸੱਚਾਈ ਦਾ ਚਾਨਣ ਲੋਕਾਂ ਦੇ ਸਾਮ੍ਹਣੇ ਉਨ੍ਹਾਂ ਦੇ ਘਰਾਂ ਵਿਚ, ਚੌਂਕਾਂ ਅਤੇ ਪਹਾੜਾਂ ʼਤੇ ਚਮਕਾਇਆ ਯਾਨੀ ਜਿੱਥੇ ਵੀ ਉਸ ਨੂੰ ਲੋਕ ਮਿਲੇ। ਉਹ ਜਾਣਦਾ ਸੀ ਕਿ ਦੂਸਰਿਆਂ ʼਤੇ ਸੱਚਾਈ ਦਾ ਚਾਨਣ ਚਮਕਾਉਣਾ ਕਿੰਨਾ ਅਨਮੋਲ ਹੈ। (ਯੂਹੰ. 12:46) ਹੋਰਨਾਂ ਲੋਕਾਂ ਤਕ ਪਹੁੰਚਣ ਲਈ, ਯਿਸੂ ਨੇ ਆਪਣੇ ਚੇਲਿਆਂ ਨੂੰ “ਜਗਤ ਦੇ ਚਾਨਣ” ਵਜੋਂ ਤਿਆਰ ਕੀਤਾ। (ਮੱਤੀ 5:14) ਉਹ ਆਪਣੇ ਗੁਆਂਢੀਆਂ ਦਾ ਭਲਾ ਕਰ ਕੇ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸੱਚਾਈ ਦੱਸ ਕੇ ਆਪਣਾ ਚਾਨਣ ਚਮਕਾਉਂਦੇ ਹਨ।

3. ਅਸੀਂ ਸੱਚਾਈ ਦੇ ਚਾਨਣ ਲਈ ਕਦਰ ਕਿੱਦਾਂ ਦਿਖਾ ਸਕਦੇ ਹਾਂ?

3 ਪਰਮੇਸ਼ੁਰ ਦੇ ਲੋਕ ਥਾਂ-ਥਾਂ ਲੋਕਾਂ ਨੂੰ ਪ੍ਰਚਾਰ ਕਰ ਕੇ “ਚਾਨਣ ਦੇ ਪੁਤ੍ਰਾਂ ਵਾਂਙੁ” ਚੱਲਣ ਦੀ ਜ਼ਿੰਮੇਵਾਰੀ ਬਹੁਤ ਗੰਭੀਰਤਾ ਨਾਲ ਲੈਂਦੇ ਹਨ। (ਅਫ਼. 5:8) ਕਈ ਭੈਣ-ਭਰਾ ਆਪਣੀ ਨੌਕਰੀ ʼਤੇ ਜਾਂ ਸਕੂਲ ਵਿਚ ਅੱਧੀ ਛੁੱਟੀ ਦੌਰਾਨ ਬਾਈਬਲ ਜਾਂ ਹੋਰ ਪ੍ਰਕਾਸ਼ਨ ਪੜ੍ਹਦੇ ਹਨ ਜਿੱਥੇ ਦੂਸਰੇ ਉਨ੍ਹਾਂ ਨੂੰ ਦੇਖ ਸਕਣ। ਇੱਦਾਂ ਕਰਨ ਨਾਲ ਉਨ੍ਹਾਂ ਨੂੰ ਬਾਈਬਲ ਦੀਆਂ ਗੱਲਾਂ ਸਮਝਾਉਣ ਦਾ ਮੌਕਾ ਮਿਲ ਸਕਦਾ ਹੈ। ਇਸ ਤਰ੍ਹਾਂ ਕਰ ਕੇ ਇਕ ਨੌਜਵਾਨ ਭੈਣ ਨੇ ਇਕ ਬਾਈਬਲ ਸਟੱਡੀ ਸ਼ੁਰੂ ਕੀਤੀ ਤੇ 12 ਜਮਾਤੀਆਂ ਨੂੰ ਕਿਤਾਬਾਂ ਦਿੱਤੀਆਂ!

4. ‘ਆਪਣਾ ਚਾਨਣ ਚਮਕਾਉਣ’ ਵਿਚ ਚੰਗਾ ਚਾਲ-ਚੱਲਣ ਕਿਉਂ ਸ਼ਾਮਲ ਹੈ?

4 ਭਲਿਆਈ ਕਰ ਕੇ: ਅਸੀਂ ਹਰ ਰੋਜ਼ ਆਪਣੇ ਚਾਲ-ਚੱਲਣ ਰਾਹੀਂ ਵੀ ਚਾਨਣ ਚਮਕਾ ਸਕਦੇ ਹਾਂ। (ਅਫ਼. 5:9) ਲੋਕਾਂ ਨੂੰ ਸਾਡਾ ਵਧੀਆ ਚਾਲ-ਚੱਲਣ ਕੰਮ ਤੇ, ਸਕੂਲ ਵਿਚ ਅਤੇ ਹੋਰ ਥਾਵਾਂ ʼਤੇ ਨਜ਼ਰ ਆਉਂਦਾ ਹੈ ਅਤੇ ਇਸ ਕਰਕੇ ਸਾਨੂੰ ਉਨ੍ਹਾਂ ਨਾਲ ਬਾਈਬਲ ਦੀਆਂ ਸੱਚਾਈਆਂ ਵੰਡਣ ਦੇ ਮੌਕੇ ਮਿਲਦੇ ਹਨ। (1 ਪਤ. 2:12) ਮਿਸਾਲ ਲਈ, ਇਕ ਪੰਜ-ਸਾਲਾ ਮੁੰਡੇ ਦੇ ਚੰਗੇ ਚਾਲ-ਚੱਲਣ ਕਰਕੇ ਉਸ ਦੀ ਟੀਚਰ ਨੇ ਉਸ ਦੇ ਮਾਪਿਆਂ ਨੂੰ ਸੱਦ ਕੇ ਕਿਹਾ: “ਮੈਂ ਇੰਨਾ ਬੀਬਾ ਮੁੰਡਾ ਕਦੇ ਨਹੀਂ ਦੇਖਿਆ ਜੋ ਸਹੀ-ਗ਼ਲਤ ਵਿਚ ਫ਼ਰਕ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ!” ਜੀ ਹਾਂ, ਸਾਡਾ ਪ੍ਰਚਾਰ ਦਾ ਕੰਮ ਅਤੇ ਵਧੀਆ ਚਾਲ-ਚੱਲਣ ਲੋਕਾਂ ਨੂੰ ‘ਜੀਉਣ ਦੇ ਚਾਨਣ’ ਵੱਲ ਖਿੱਚਦਾ ਹੈ ਜਿਸ ਨਾਲ ਸਾਡੇ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ