“ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ”
1. ਯਹੋਵਾਹ ਦੇ ਸੇਵਕਾਂ ਨੂੰ ਕਿਹੜੀ ਗੱਲ ਤੋਂ ਬਹੁਤ ਖ਼ੁਸ਼ੀ ਮਿਲ ਸਕਦੀ ਹੈ?
1 ਪੌਲੁਸ ਰਸੂਲ ਨੇ ਲਿਖਿਆ: “ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।” (ਫ਼ਿਲਿ. 4:4) ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਅਤੇ ਯਹੋਵਾਹ ਦੀ ਭਗਤੀ ਕਰਨ ਵਿਚ ਭੇਡਾਂ ਵਰਗੇ ਲੋਕਾਂ ਦੀ ਮਦਦ ਕਰਨ ਨਾਲ ਬਹੁਤ ਖ਼ੁਸ਼ੀ ਮਿਲਦੀ ਹੈ। (ਲੂਕਾ 10:17; ਰਸੂ. 15:3; 1 ਥੱਸ. 2:19) ਪਰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਕਦੇ-ਕਦੇ ਲੱਗਦਾ ਹੈ ਕਿ ਪ੍ਰਚਾਰ ਵਿਚ ਸਾਨੂੰ ਖ਼ੁਸ਼ੀ ਨਹੀਂ ਮਿਲ ਰਹੀ?
2. ਸਾਨੂੰ ਪ੍ਰਚਾਰ ਕਰਨ ਦਾ ਕੰਮ ਕਿਸ ਨੇ ਦਿੱਤਾ ਹੈ ਅਤੇ ਇਹ ਗੱਲ ਯਾਦ ਰੱਖਣ ਨਾਲ ਸਾਨੂੰ ਇਹ ਕੰਮ ਕਰਨ ਵਿਚ ਕਿਵੇਂ ਖ਼ੁਸ਼ੀ ਮਿਲੇਗੀ?
2 ਪਰਮੇਸ਼ੁਰ ਵੱਲੋਂ ਦਿੱਤਾ ਕੰਮ: ਯਾਦ ਰੱਖੋ ਕਿ ਸਾਨੂੰ ਪ੍ਰਚਾਰ ਕਰਨ ਦਾ ਕੰਮ ਯਹੋਵਾਹ ਨੇ ਦਿੱਤਾ ਹੈ। ਜੀ ਹਾਂ, ਸਾਨੂੰ ਰਾਜ ਦਾ ਸੰਦੇਸ਼ ਸੁਣਾਉਣ ਅਤੇ ਚੇਲੇ ਬਣਾਉਣ ਦਾ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਬਣਨ ਦਾ ਮਾਣ ਬਖ਼ਸ਼ਿਆ ਗਿਆ ਹੈ! (1 ਕੁਰਿੰ. 3:9) ਫਿਰ ਕਦੀ ਨਾ ਦੁਹਰਾਏ ਜਾਣ ਵਾਲੇ ਇਸ ਕੰਮ ਵਿਚ ਯਿਸੂ ਸਾਡੇ ਨਾਲ ਹੈ। (ਮੱਤੀ 28:18-20) ਅਧਿਆਤਮਿਕ ਵਾਢੀ ਦੇ ਇਸ ਵੱਡੇ ਕੰਮ ਵਿਚ ਦੂਤ ਵੀ ਸਾਡਾ ਸਾਥ ਦਿੰਦੇ ਹਨ। (ਰਸੂ. 8:26; ਪਰ. 14:6) ਬਾਈਬਲ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਤਜਰਬਿਆਂ ਤੋਂ ਸਾਨੂੰ ਸਪੱਸ਼ਟ ਸਬੂਤ ਮਿਲਦਾ ਹੈ ਕਿ ਇਸ ਕੰਮ ਉੱਤੇ ਯਹੋਵਾਹ ਦੀ ਮਿਹਰ ਹੈ। ਇਸ ਲਈ, ਅਸੀਂ “ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ” ਨਾਲ ਪ੍ਰਚਾਰ ਕਰਨ ਜਾਂਦੇ ਹਾਂ। (2 ਕੁਰਿੰ. 2:17) ਸਾਡੇ ਲਈ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ!
3. ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਆਨੰਦ ਨੂੰ ਬਰਕਰਾਰ ਰੱਖਣ ਵਿਚ ਪ੍ਰਾਰਥਨਾ ਕੀ ਭੂਮਿਕਾ ਨਿਭਾਉਂਦੀ ਹੈ?
3 ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਆਨੰਦ ਨੂੰ ਬਰਕਰਾਰ ਰੱਖਣ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। (ਗਲਾ. 5:22) ਕਿਉਂਕਿ ਅਸੀਂ ਪਰਮੇਸ਼ੁਰ ਦਾ ਕੰਮ ਉਸ ਦੀ ਤਾਕਤ ਨਾਲ ਹੀ ਕਰ ਸਕਦੇ ਹਾਂ, ਇਸ ਲਈ ਸਾਨੂੰ ਉਸ ਦੀ ਆਤਮਾ ਲਈ ਬੇਨਤੀ ਕਰਨੀ ਚਾਹੀਦੀ ਹੈ ਜੋ ਉਹ ਆਪਣੇ ਮੰਗਣ ਵਾਲਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ। (ਲੂਕਾ 11:13; 2 ਕੁਰਿੰ. 4:1, 7; ਅਫ਼. 6:18-20) ਆਪਣੀ ਸੇਵਕਾਈ ਲਈ ਪ੍ਰਾਰਥਨਾ ਕਰਨ ਨਾਲ ਸਾਨੂੰ ਉਸ ਵੇਲੇ ਵੀ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਮਦਦ ਮਿਲੇਗੀ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ। ਇਸ ਤਰ੍ਹਾਂ ਅਸੀਂ ਦਲੇਰੀ ਅਤੇ ਆਨੰਦ ਨਾਲ ਪ੍ਰਚਾਰ ਕਰਦੇ ਰਹਾਂਗੇ।—ਰਸੂ. 4:29-31; 5:40-42; 13:50-52.
4. ਪ੍ਰਚਾਰ ਵਿਚ ਆਪਣੇ ਆਨੰਦ ਨੂੰ ਵਧਾਉਣ ਵਿਚ ਚੰਗੀ ਤਿਆਰੀ ਕਿਵੇਂ ਮਦਦ ਕਰਦੀ ਹੈ ਅਤੇ ਤਿਆਰੀ ਕਰਨ ਦੇ ਕਿਹੜੇ ਕੁਝ ਤਰੀਕੇ ਹਨ?
4 ਚੰਗੀ ਤਿਆਰੀ ਕਰੋ: ਸੇਵਕਾਈ ਵਿਚ ਆਪਣੇ ਆਨੰਦ ਨੂੰ ਵਧਾਉਣ ਦਾ ਵਧੀਆ ਤਰੀਕਾ ਹੈ ਕਿ ਅਸੀਂ ਚੰਗੀ ਤਿਆਰੀ ਕਰੀਏ। (1 ਪਤ. 3:15) ਤਿਆਰੀ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲੱਗਦਾ। ਨਵੇਂ ਰਸਾਲੇ ਪੇਸ਼ ਕਰਨ ਲਈ ਦਿੱਤੀਆਂ ਗਈਆਂ ਪੇਸ਼ਕਾਰੀਆਂ ਜਾਂ ਆਪਣੀ ਮਰਜ਼ੀ ਦਾ ਕੋਈ ਹੋਰ ਪ੍ਰਕਾਸ਼ਨ ਪੇਸ਼ ਕਰਨ ਲਈ ਢੁਕਵੀਂ ਪੇਸ਼ਕਾਰੀ ਤਿਆਰ ਕਰਨ ਵਿਚ ਕੁਝ ਹੀ ਮਿੰਟ ਲੱਗਦੇ ਹਨ। ਢੁਕਵੀਂ ਪ੍ਰਸਤਾਵਨਾ ਲਈ ਤੁਸੀਂ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਜਾਂ ਸਾਡੀ ਰਾਜ ਸੇਵਕਾਈ ਦੇ ਪੁਰਾਣੇ ਅੰਕ ਦੇਖ ਸਕਦੇ ਹੋ। ਕੁਝ ਪ੍ਰਕਾਸ਼ਕ ਇਕ ਛੋਟੇ ਜਿਹੇ ਕਾਗ਼ਜ਼ ਤੇ ਛੋਟੀ ਜਿਹੀ ਪੇਸ਼ਕਾਰੀ ਲਿਖ ਲੈਂਦੇ ਹਨ। ਪੇਸ਼ਕਾਰੀ ਨੂੰ ਚੇਤੇ ਰੱਖਣ ਲਈ ਉਹ ਵਿਚ-ਵਿਚਾਲੇ ਕਾਗ਼ਜ਼ ਤੇ ਨਜ਼ਰ ਮਾਰ ਲੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਆਪਣੀ ਘਬਰਾਹਟ ਤੇ ਕਾਬੂ ਪਾਉਣ ਅਤੇ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਮਦਦ ਮਿਲਦੀ ਹੈ।
5. ਖ਼ੁਸ਼ ਰਹਿਣ ਨਾਲ ਸਾਨੂੰ ਤੇ ਦੂਜਿਆਂ ਨੂੰ ਕੀ ਫ਼ਾਇਦੇ ਹੁੰਦੇ ਹਨ?
5 ਖ਼ੁਸ਼ ਰਹਿਣ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਨ ਨਾਲ ਸਾਡੇ ਸੰਦੇਸ਼ ਦੀ ਸੋਭਾ ਹੋਰ ਵੀ ਵਧ ਜਾਂਦੀ ਹੈ। ਆਨੰਦ ਸਾਨੂੰ ਦੁੱਖ ਝੱਲਣ ਦੀ ਤਾਕਤ ਦਿੰਦਾ ਹੈ। (ਨਹ. 8:10; ਇਬ. 12:2) ਸਭ ਤੋਂ ਵੱਡੀ ਗੱਲ ਇਹ ਹੈ ਕਿ ਆਨੰਦ ਨਾਲ ਸੇਵਕਾਈ ਕਰਨ ਦੁਆਰਾ ਯਹੋਵਾਹ ਦੀ ਮਹਿਮਾ ਹੁੰਦੀ ਹੈ। ਇਸ ਲਈ, ਆਓ ਆਪਾਂ ‘ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੀਏ।’—ਜ਼ਬੂ. 100:2.