“ਸਹੀ ਮਨੋਬਿਰਤੀ” ਰੱਖਣ ਵਾਲੇ ਲੋਕਾਂ ਦੀ ਮਦਦ ਕਰੋ
1. ਯਹੋਵਾਹ ਅੱਜ ਕਿਨ੍ਹਾਂ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ?
1 ਹਰ ਇਨਸਾਨ ਦੀ ਮਨੋਬਿਰਤੀ ਵੱਖੋ-ਵੱਖਰੀ ਹੁੰਦੀ ਹੈ। (ਮੱਤੀ 12:35) ਬਾਈਬਲ ਵਿਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ “ਦਿਲ ਵਿੱਚ ਲੜਾਈ” ਹੁੰਦੀ ਹੈ। (ਜ਼ਬੂ. 55:21) ਕੁਝ ਲੋਕ ‘ਗੁੱਸੇ ਵਾਲੇ’ ਹੁੰਦੇ ਹਨ। (ਕਹਾ. 29:22) ਪਰ ਅਜਿਹੇ ਲੋਕ ਵੀ ਹਨ ਜਿਹੜੇ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ” ਹਨ। (ਰਸੂ. 13:48, NW) ਸਾਡੇ ਦਿਨਾਂ ਵਿਚ ਯਹੋਵਾਹ ਅਜਿਹੇ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ। (ਹੱਜ. 2:7) ਯਹੋਵਾਹ ਦੇ ਉਪਾਸਕ ਬਣਨ ਵਿਚ ਅਸੀਂ ਇਨ੍ਹਾਂ ਲੋਕਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ?
2. ਚੇਲੇ ਬਣਾਉਣ ਦੇ ਆਪਣੇ ਕੰਮ ਨੂੰ ਪੂਰਾ ਕਰਨ ਲਈ ਕੀ ਕਰਨਾ ਜ਼ਰੂਰੀ ਹੈ?
2 ਉਨ੍ਹਾਂ ਨਾਲ ਪੁਨਰ-ਮੁਲਾਕਾਤਾਂ ਕਰੋ: ਚੇਲੇ ਬਣਾਉਣ ਦੇ ਆਪਣੇ ਕੰਮ ਨੂੰ ਪੂਰਾ ਕਰਨ ਲਈ ਪੁਨਰ-ਮੁਲਾਕਾਤਾਂ ਕਰਨ ਬਾਰੇ ਸਹੀ ਨਜ਼ਰੀਆ ਹੋਣਾ ਬਹੁਤ ਜ਼ਰੂਰੀ ਹੈ। (ਮੱਤੀ 28:19, 20) ਕੀ ਅਸੀਂ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ? ਕੀ ਅਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਦੁਬਾਰਾ ਮਿਲਦੇ ਹਾਂ ਜਿਹੜੇ ਸਾਹਿੱਤ ਲੈਂਦੇ ਹਨ ਜਾਂ ਹੋਰ ਸਿੱਖਣਾ ਚਾਹੁੰਦੇ ਹਨ? ਕੀ ਅਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਪੂਰੀ ਵਾਹ ਲਾਉਂਦੇ ਹਾਂ? ਕਿਉਂਕਿ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ, ਇਸ ਲਈ ਸਾਨੂੰ ਹਰ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ।
3. ਪ੍ਰਚਾਰ ਦੌਰਾਨ ਕਿਸੇ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ?
3 ਜਦੋਂ ਕੋਈ ਵਿਅਕਤੀ ਸਾਡੇ ਸੰਦੇਸ਼ ਵਿਚ ਦਿਲਚਸਪੀ ਲੈਂਦਾ ਹੈ, ਤਾਂ ਉਸ ਨਾਲ ਗੱਲ ਕਰਨ ਤੋਂ ਬਾਅਦ ਤੁਰੰਤ ਉਸ ਦਾ ਨਾਂ ਅਤੇ ਪਤਾ ਲਿਖ ਲਓ। ਇਹ ਵੀ ਲਿਖ ਲਓ ਕਿ ਕਿਸ ਵਿਸ਼ੇ ਤੇ ਗੱਲ ਕੀਤੀ ਸੀ, ਕਿਹੜੀ ਆਇਤ ਪੜ੍ਹੀ ਸੀ ਅਤੇ ਉਸ ਨੂੰ ਪੜ੍ਹਨ ਲਈ ਕੀ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਜਲਦੀ ਤੋਂ ਜਲਦੀ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰੋ।
4. ਅਸੀਂ ਅਸਰਦਾਰ ਢੰਗ ਨਾਲ ਪੁਨਰ-ਮੁਲਾਕਾਤਾਂ ਕਿਵੇਂ ਕਰ ਸਕਦੇ ਹਾਂ?
4 ਪੁਨਰ-ਮੁਲਾਕਾਤ ਕਰਨ ਵੇਲੇ: ਜਦੋਂ ਤੁਸੀਂ ਕਿਸੇ ਨਾਲ ਪੁਨਰ-ਮੁਲਾਕਾਤ ਕਰਦੇ ਹੋ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਖ਼ੁਸ਼ੀ-ਖ਼ੁਸ਼ੀ ਮਿਲਣਾ ਚਾਹੀਦਾ ਹੈ ਅਤੇ ਉਸ ਵਿਚ ਸੱਚੀ ਦਿਲਚਸਪੀ ਲੈਣੀ ਚਾਹੀਦੀ ਹੈ। ਬਾਈਬਲ ਦੇ ਕਿਸੇ ਵਿਸ਼ੇ ਤੇ ਹੀ ਗੱਲ ਕਰੋ ਤੇ ਗੱਲਬਾਤ ਸੌਖੀ ਰੱਖੋ। ਚਰਚਾ ਕਰਨ ਲਈ ਇਕ ਵਧੀਆ ਵਿਸ਼ਾ ਤਿਆਰ ਕਰੋ ਅਤੇ ਮੁਲਾਕਾਤ ਦੇ ਅਖ਼ੀਰ ਵਿਚ ਉਸ ਵਿਅਕਤੀ ਨੂੰ ਇਕ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਦਿਓਗੇ। ਉਸ ਵਿਅਕਤੀ ਦੇ ਗ਼ੈਰ-ਬਾਈਬਲੀ ਵਿਚਾਰਾਂ ਉੱਤੇ ਬਿਨਾਂ ਵਜ੍ਹਾ ਬਹਿਸ ਨਾ ਕਰਨੀ ਸਮਝਦਾਰੀ ਹੋਵੇਗੀ। ਕਿਸੇ ਸਾਂਝੇ ਵਿਸ਼ੇ ਨੂੰ ਲੈ ਕੇ ਉਸ ਨੂੰ ਬਾਈਬਲ ਬਾਰੇ ਸਿਖਾਓ।—ਕੁਲੁ. 4:6.
5. ਇਕ ਪਾਇਨੀਅਰ ਨੇ ਕਿਵੇਂ ਮਿਹਨਤ ਕੀਤੀ ਅਤੇ ਇਸ ਦੇ ਕੀ ਨਤੀਜੇ ਨਿਕਲੇ?
5 ਪੁਨਰ-ਮੁਲਾਕਾਤਾਂ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ, ਪਰ ਇਸ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ। ਜਪਾਨ ਵਿਚ ਇਕ ਪਾਇਨੀਅਰ ਨੇ ਹਰ ਮਹੀਨੇ ਜ਼ਿਆਦਾ ਪੁਨਰ-ਮੁਲਾਕਾਤਾਂ ਕਰਨ ਦਾ ਟੀਚਾ ਰੱਖਿਆ। ਉਸ ਨੇ ਉਨ੍ਹਾਂ ਸਾਰੇ ਲੋਕਾਂ ਦੇ ਰਿਕਾਰਡ ਰੱਖਣੇ ਸ਼ੁਰੂ ਕੀਤੇ ਜਿਨ੍ਹਾਂ ਨੂੰ ਉਹ ਘਰ-ਘਰ ਦੀ ਸੇਵਕਾਈ ਵਿਚ ਮਿਲਿਆ ਸੀ। ਫਿਰ ਸੱਤਾਂ ਦਿਨਾਂ ਦੇ ਅੰਦਰ-ਅੰਦਰ ਉਹ ਉਨ੍ਹਾਂ ਨੂੰ ਦੁਬਾਰਾ ਮਿਲਿਆ। ਉਸ ਨੇ ਆਪਣੇ ਵਿਸ਼ਿਆਂ ਦੀ ਚੰਗੀ ਤਿਆਰੀ ਕੀਤੀ ਅਤੇ ਫਿਰ ਪੂਰੇ ਭਰੋਸੇ ਨਾਲ ਘਰ-ਸੁਆਮੀਆਂ ਨਾਲ ਇਨ੍ਹਾਂ ਦੀ ਚਰਚਾ ਕੀਤੀ। ਪੁਨਰ-ਮੁਲਾਕਾਤਾਂ ਦੌਰਾਨ ਉਸ ਨੇ ਇਕ ਵਿਅਕਤੀ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਜਿਸ ਨੇ ਕਿਹਾ ਸੀ: “ਮੈਂ ਹਮੇਸ਼ਾ ਤੁਹਾਡੇ ਲੋਕਾਂ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਮੈਂ ਤੁਹਾਡੀ ਗੱਲ ਸੁਣ ਰਿਹਾ ਹਾਂ।” ਜੀ ਹਾਂ, ਉਸ ਪਾਇਨੀਅਰ ਦੀ ਮਿਹਨਤ ਰੰਗ ਲਿਆਈ। ਮਹੀਨੇ ਦੇ ਅਖ਼ੀਰ ਵਿਚ ਉਸ ਨੇ ਦਸ ਬਾਈਬਲ ਸਟੱਡੀਆਂ ਦੀ ਰਿਪੋਰਟ ਦਿੱਤੀ।
6. ਸਾਨੂੰ ਪੁਨਰ-ਮੁਲਾਕਾਤਾਂ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
6 ਲੋਕਾਂ ਦੇ ਹਾਲਾਤ ਲਗਾਤਾਰ ਬਦਲਦੇ ਰਹਿੰਦੇ ਹਨ। (1 ਕੁਰਿੰ. 7:31) ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਬਹੁਤ ਵਾਰ ਘਰ ਨਹੀਂ ਮਿਲਦੇ, ਇਸ ਲਈ ਉਨ੍ਹਾਂ ਕੋਲ ਵਾਰ-ਵਾਰ ਜਾਣਾ ਪੈਂਦਾ ਹੈ। ਪੁਨਰ-ਮੁਲਾਕਾਤਾਂ ਕਰਦੇ ਰਹਿਣ ਨਾਲ ਅਸੀਂ ਸਹੀ ਮਨੋਬਿਰਤੀ ਰੱਖਣ ਵਾਲੇ ਲੋਕਾਂ ਦੀ ਸਦੀਪਕ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਮਦਦ ਕਰ ਸਕਦੇ ਹਾਂ।—ਮੱਤੀ 7:13, 14.