ਕਿਸੇ ਨੂੰ ਦੁਬਾਰਾ ਮਿਲਣ ਜਾਣ ਤੋਂ ਪਹਿਲਾਂ ਚੰਗੀ ਤਿਆਰੀ ਕਰੋ
1. ਮਸੀਹੀ ਪ੍ਰਚਾਰ ਦਾ ਕੰਮ ਸੰਸਾਰ ਭਰ ਵਿਚ ਕਿੱਦਾਂ ਫੈਲਣਾ ਸੀ?
1 ਯਿਸੂ ਨੇ ਆਪਣੇ ਚੇਲਿਆਂ ਨੂੰ “ਰਾਜ ਦੀ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨ ਲਈ ਚੰਗੀ ਤਰ੍ਹਾਂ ਤਿਆਰ ਕੀਤਾ ਸੀ। (ਮੱਤੀ 4:23; 9:35) ਉਸ ਨੇ ਫਲਸਤੀਨ ਦੇ ਸੀਮਿਤ ਇਲਾਕੇ ਵਿਚ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਇਹ ਸਿਖਲਾਈ ਦਿੱਤੀ ਸੀ। ਪਰ ਸਵਰਗ ਜਾਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮਸੀਹੀ ਪ੍ਰਚਾਰ ਦਾ ਕੰਮ ਸੰਸਾਰ ਭਰ ਵਿਚ ਕੀਤਾ ਜਾਵੇਗਾ ਤਾਂਕਿ ‘ਸਾਰੀਆਂ ਕੌਮਾਂ ਵਿਚ ਚੇਲੇ ਬਣਾਏ’ ਜਾਣ।—ਮੱਤੀ 28:19, 20.
2. ਅਸੀਂ ਯਿਸੂ ਦੇ ‘ਚੇਲੇ ਬਣਾਉਣ’ ਦੇ ਹੁਕਮ ਦੀ ਕਿਵੇਂ ਪਾਲਣਾ ਕਰਦੇ ਹਾਂ?
2 ਚੇਲੇ ਬਣਾਉਣ ਲਈ ਸਾਨੂੰ ਉਨ੍ਹਾਂ ਲੋਕਾਂ ਨੂੰ ਦੁਬਾਰਾ ਜਾ ਕੇ ਮਿਲਣ ਦੀ ਲੋੜ ਹੈ ਜੋ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣਾ ਚਾਹੁੰਦੇ ਹਨ। ਸਾਨੂੰ ਉਨ੍ਹਾਂ ਨੂੰ ਮਸੀਹ ਦੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ ਦੀ ਲੋੜ ਹੈ। ਇੱਦਾਂ ਕਰਨ ਲਈ ਸਾਨੂੰ ਚੰਗੀ ਤਿਆਰੀ ਕਰਨੀ ਚਾਹੀਦੀ ਹੈ।
3. ਤੁਸੀਂ ਪਹਿਲੀ ਮੁਲਾਕਾਤ ਤੇ ਹੀ ਅਗਲੀ ਮੁਲਾਕਾਤ ਲਈ ਕਿੱਦਾਂ ਤਿਆਰੀ ਕਰ ਸਕਦੇ ਹੋ?
3 ਪਹਿਲੀ ਮੁਲਾਕਾਤ ਤੇ: ਕਈ ਪਬਲੀਸ਼ਰ ਪਹਿਲੀ ਮੁਲਾਕਾਤ ਤੇ ਹੀ ਘਰ-ਸੁਆਮੀ ਦੇ ਸੋਚਣ ਲਈ ਇਕ ਸਵਾਲ ਛੱਡ ਜਾਂਦੇ ਹਨ ਤੇ ਵਾਅਦਾ ਕਰਦੇ ਹਨ ਕਿ ਉਹ ਵਾਪਸ ਆਣ ਕੇ ਇਸ ਸਵਾਲ ਬਾਰੇ ਚਰਚਾ ਕਰਨਗੇ। ਉਨ੍ਹਾਂ ਨੇ ਦੇਖਿਆ ਹੈ ਕਿ ਵਾਪਸ ਜਾਣ ਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਕੁਝ ਦਿਖਾਉਣ ਨਾਲ ਉਹ ਝੱਟ ਬਾਈਬਲ ਸਟੱਡੀ ਸ਼ੁਰੂ ਕਰ ਸਕੇ ਸਨ।
4. ਪੁਨਰ-ਮੁਲਾਕਾਤ ਕਰਨ ਲਈ ਸਾਨੂੰ ਨਵੇਂ ਰਸਾਲਿਆਂ ਦੀ ਉਡੀਕ ਕਿਉਂ ਨਹੀਂ ਕਰਨੀ ਚਾਹੀਦੀ?
4 ਹਰ ਤਿੰਨ ਮਹੀਨਿਆਂ ਬਾਅਦ ਨਵੇਂ ਰਸਾਲੇ ਮਿਲਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਅਗਲੇ ਰਸਾਲੇ ਮਿਲਣ ਤੋਂ ਪਹਿਲਾਂ ਲੋਕਾਂ ਨੂੰ ਦੁਬਾਰਾ ਨਹੀਂ ਮਿਲਣ ਜਾ ਸਕਦੇ। ਅਸੀਂ ਸ਼ਾਇਦ ਉਨ੍ਹਾਂ ਨੂੰ ਪਹਿਲਾਂ ਦਿੱਤੇ ਰਸਾਲਿਆਂ ਵਿੱਚੋਂ ਹੀ ਕੁਝ ਦਿਖਾ ਕੇ ਉਨ੍ਹਾਂ ਦੀ ਦਿਲਚਸਪੀ ਵਧਾ ਸਕਦੇ ਹਾਂ।
5. ਟੀਚਾ ਰੱਖਣ ਦਾ ਕੀ ਲਾਭ ਹੈ?
5 ਟੀਚਾ ਰੱਖੋ: ਵਾਪਸ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਆਪਣੇ ਰਿਕਾਰਡ ਦੇਖੋ ਤੇ ਨਿਸ਼ਚਿਤ ਕਰੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਮਿਸਾਲ ਲਈ, ਕੀ ਤੁਸੀਂ ਪਿਛਲੀ ਵਾਰ ਛੱਡੇ ਗਏ ਪ੍ਰਕਾਸ਼ਨ ਵਿੱਚੋਂ ਕਿਸੇ ਗੱਲ ਉੱਤੇ ਚਰਚਾ ਕਰਨੀ ਚਾਹੁੰਦੇ ਹੋ? ਜਾਂ ਕੀ ਤੁਸੀਂ ਪਿਛਲੀ ਵਾਰ ਕੀਤੀ ਚਰਚਾ ਮੁਤਾਬਕ ਕੋਈ ਹੋਰ ਪ੍ਰਕਾਸ਼ਨ ਦੇਣਾ ਚਾਹੁੰਦੇ ਹੋ? ਜੇ ਤੁਸੀਂ ਪਿਛਲੀ ਵਾਰ ਘਰ-ਸੁਆਮੀ ਨੂੰ ਕੋਈ ਸਵਾਲ ਪੁੱਛਿਆ ਸੀ, ਤਾਂ ਤੁਸੀਂ ਉਸ ਸਵਾਲ ਦਾ ਜਵਾਬ ਦੇਣ ਦਾ ਟੀਚਾ ਰੱਖ ਸਕਦੇ ਹੋ। ਬਾਈਬਲ ਦਾ ਹਵਾਲਾ ਦਿੰਦੇ ਸਮੇਂ ਆਇਤ ਨੂੰ ਸਿੱਧਾ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰੋ।
6. ਪੁਨਰ-ਮੁਲਾਕਾਤ ਕਰਦਿਆਂ ਸਾਡਾ ਮੁੱਖ ਟੀਚਾ ਕੀ ਹੋਣਾ ਚਾਹੀਦਾ ਹੈ?
6 ਸਾਡਾ ਮੁੱਖ ਟੀਚਾ: ਸਾਡਾ ਮੁੱਖ ਟੀਚਾ ਹੈ ਲੋਕਾਂ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕਰਨੀ। ਇਕ ਭਰਾ ਨੇ ਇਕ ਆਦਮੀ ਨੂੰ ਦੁਬਾਰਾ ਮਿਲਣ ਤੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਅਗਲੀ ਵਾਰ ਭਰਾ ਨੇ ਉਸ ਨੂੰ ਨਵੇਂ ਰਸਾਲੇ ਦਿੰਦੇ ਹੋਏ ਕਿਹਾ: “ਅੱਜ ਅਸੀਂ ਬਾਈਬਲ ਵਿੱਚੋਂ ਲੋਕਾਂ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਹਾਂ।” ਆਦਮੀ ਦਾ ਜਵਾਬ ਸੁਣਨ ਤੋਂ ਬਾਅਦ ਭਰਾ ਨੇ ਬਾਈਬਲ ਵਿੱਚੋਂ ਇਕ ਹਵਾਲਾ ਅਤੇ ਇਕ ਕਿਤਾਬ ਵਿੱਚੋਂ ਢੁੱਕਵਾਂ ਪੈਰਾ ਪੜ੍ਹ ਕੇ ਸੁਣਾਇਆ। ਇਸ ਤਰ੍ਹਾਂ ਭਰਾ ਉਸ ਆਦਮੀ ਨਾਲ ਬਾਕਾਇਦਾ ਬਾਈਬਲ ਸਟੱਡੀ ਕਰਨ ਲੱਗ ਪਿਆ।
7. ਦੱਸੋ ਕਿ ਚੰਗੀ ਤਿਆਰੀ ਕਰਨ ਨਾਲ ਤੁਸੀਂ ਕਿਵੇਂ ਬਾਈਬਲ ਸਟੱਡੀ ਸ਼ੁਰੂ ਕਰ ਸਕੇ ਸੀ।
7 ਪੁਨਰ-ਮੁਲਾਕਾਤਾਂ ਲਈ ਤਿਆਰੀ ਕਰਨ ਵਿਚ ਸਮਾਂ ਲਗਾਉਣਾ ਬਹੁਤ ਫ਼ਾਇਦੇਮੰਦ ਹੈ। ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਜਦੋਂ ਸਾਨੂੰ ਕਿਸੇ ਨੂੰ ਜ਼ਿੰਦਗੀ ਦੇ ਰਾਹ ʼਤੇ ਪਾਉਣ ਦਾ ਸਨਮਾਨ ਮਿਲਦਾ ਹੈ!