ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/05 ਸਫ਼ਾ 4
  • ਪਰਿਵਾਰ ਲਈ ਪ੍ਰਚਾਰ ਦੀ ਸਮਾਂ-ਸਾਰਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਿਵਾਰ ਲਈ ਪ੍ਰਚਾਰ ਦੀ ਸਮਾਂ-ਸਾਰਣੀ
  • ਸਾਡੀ ਰਾਜ ਸੇਵਕਾਈ—2005
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੇ ਬੱਚਿਆਂ ਨੂੰ ਯਹੋਵਾਹ ਦੀ ਵਡਿਆਈ ਕਰਨੀ ਸਿਖਾਓ
    ਸਾਡੀ ਰਾਜ ਸੇਵਕਾਈ—2007
  • ਮਾਪਿਓ—ਆਪਣੇ ਬੱਚਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿਓ
    ਸਾਡੀ ਰਾਜ ਸੇਵਕਾਈ—1997
  • ਆਪਣੇ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪਰਿਵਾਰੋ, ਪਰਮੇਸ਼ੁਰ ਦੀ ਕਲੀਸਿਯਾ ਦੇ ਹਿੱਸੇ ਵਜੋਂ ਉਸ ਦੀ ਉਸਤਤ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਸਾਡੀ ਰਾਜ ਸੇਵਕਾਈ—2005
km 5/05 ਸਫ਼ਾ 4

ਪਰਿਵਾਰ ਲਈ ਪ੍ਰਚਾਰ ਦੀ ਸਮਾਂ-ਸਾਰਣੀ

1 ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਉਹ ਬੱਚਿਆਂ ਨੂੰ ਉਸ ਦੇ ਨਾਂ ਦੀ ਉਸਤਤ ਕਰਦੇ ਦੇਖਦਾ ਹੈ। (ਜ਼ਬੂ. 148:12, 13) ਯਿਸੂ ਦੇ ਜ਼ਮਾਨੇ ਵਿਚ ‘ਬਾਲਕਾਂ ਅਤੇ ਦੁੱਧ ਚੁੰਘਣ ਵਾਲੇ’ ਬੱਚਿਆਂ ਨੇ ਵੀ ਪਰਮੇਸ਼ੁਰ ਦੀ ਉਸਤਤ ਕੀਤੀ ਸੀ। (ਮੱਤੀ 21:15, 16) ਅੱਜ ਵੀ ਇਸੇ ਤਰ੍ਹਾਂ ਹੋ ਰਿਹਾ ਹੈ। ਮਾਪਿਓ, ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਸੇਵਕਾਈ ਵਿਚ ਜੋਸ਼ ਨਾਲ ਯਹੋਵਾਹ ਦੀ ਉਸਤਤ ਕਰ ਸਕਣ? ਇਸ ਮਾਮਲੇ ਵਿਚ ਵੀ ਤੁਹਾਨੂੰ ਖ਼ੁਦ ਨੂੰ ਮਿਸਾਲ ਕਾਇਮ ਕਰਨ ਦੀ ਲੋੜ ਹੈ ਜਿਵੇਂ ਕਲੀਸਿਯਾ ਸਭਾਵਾਂ ਸੰਬੰਧੀ ਉਪਰਲੇ ਲੇਖ ਵਿਚ ਦੱਸਿਆ ਗਿਆ ਸੀ। ਬਹੁਤ ਸਾਰੇ ਮਾਤਾ-ਪਿਤਾਵਾਂ ਵਾਂਗ ਇਕ ਪਿਤਾ ਨੇ ਕਿਹਾ: “ਬੱਚੇ ਤੁਹਾਡੀਆਂ ਕਹੀਆਂ ਗੱਲਾਂ ਨੂੰ ਸੁਣਨ ਨਾਲੋਂ ਤੁਹਾਡੇ ਕੰਮਾਂ ਦੀ ਨਕਲ ਜ਼ਿਆਦਾ ਕਰਦੇ ਹਨ।”

2 ਪਰਮੇਸ਼ੁਰ ਦਾ ਡਰ ਮੰਨਣ ਵਾਲੇ ਆਪਣੇ ਮਾਪਿਆਂ ਬਾਰੇ ਇਕ ਭੈਣ ਨੇ ਕਿਹਾ: “ਅਸੀਂ ਕਦੇ ਵੀ ਸਵੇਰ ਨੂੰ ਉੱਠ ਕੇ ਇਹ ਨਹੀਂ ਪੁੱਛਦੇ ਸਾਂ ਕਿ ਅਸੀਂ ਪ੍ਰਚਾਰ ਤੇ ਜਾ ਰਹੇ ਹਾਂ ਕਿ ਨਹੀਂ। ਸਾਨੂੰ ਪਤਾ ਸੀ ਕਿ ਅਸੀਂ ਜਾਣਾ ਸੀ।” ਇਸੇ ਤਰ੍ਹਾਂ ਪੂਰਾ ਪਰਿਵਾਰ ਮਿਲ ਕੇ ਬਾਕਾਇਦਾ ਪ੍ਰਚਾਰ ਤੇ ਜਾਣ ਨਾਲ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰਚਾਰ ਕਰਨ ਦੀ ਅਹਿਮੀਅਤ ਸਮਝਾ ਸਕਦੇ ਹੋ। ਮਿਲ ਕੇ ਪ੍ਰਚਾਰ ਕਰਨ ਨਾਲ ਬੱਚੇ ਤੁਹਾਨੂੰ ਦੇਖ ਕੇ ਪ੍ਰਚਾਰ ਕਰਨਾ ਸਿੱਖਣਗੇ ਅਤੇ ਤੁਸੀਂ ਉਨ੍ਹਾਂ ਦੇ ਬੋਲਣ-ਚੱਲਣ ਦੇ ਢੰਗ, ਪ੍ਰਚਾਰ ਪ੍ਰਤੀ ਉਨ੍ਹਾਂ ਦੇ ਰਵੱਈਏ ਅਤੇ ਪ੍ਰਚਾਰ ਕਰਨ ਦੇ ਢੰਗ ਵੱਲ ਧਿਆਨ ਦੇ ਸਕੋਗੇ।

3 ਲਗਾਤਾਰ ਸਿਖਲਾਈ: ਸੇਵਕਾਈ ਦਾ ਆਨੰਦ ਮਾਣਨ ਲਈ ਬੱਚਿਆਂ ਨੂੰ ਤਿਆਰੀ ਕਰਨ ਦੀ ਲੋੜ ਹੈ ਤਾਂਕਿ ਉਹ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰ ਸਕਣ। ਉਪਰਲੇ ਪੈਰੇ ਵਿਚ ਜ਼ਿਕਰ ਕੀਤੀ ਭੈਣ ਨੇ ਇਹ ਵੀ ਕਿਹਾ: “ਅਸੀਂ ਆਪਣੇ ਮਾਪਿਆਂ ਦੇ ਨਾਲ-ਨਾਲ ਐਵੇਂ ਨਹੀਂ ਤੁਰੇ ਰਹਿੰਦੇ ਸਾਂ ਜਿੱਦਾਂ ਕਿ ਪ੍ਰਚਾਰ ਦਾ ਕੰਮ ਸਾਡਾ ਨਾ ਹੋ ਕੇ ਉਨ੍ਹਾਂ ਦਾ ਕੰਮ ਹੋਵੇ। ਸਾਨੂੰ ਪਤਾ ਸੀ ਕਿ ਅਸੀਂ ਪ੍ਰਚਾਰ ਵਿਚ ਹਿੱਸਾ ਲੈਣਾ ਸੀ, ਭਾਵੇਂ ਕਿ ਅਸੀਂ ਸਿਰਫ਼ ਦਰਵਾਜ਼ੇ ਦੀ ਘੰਟੀ ਵਜਾਉਂਦੇ ਸਾਂ ਜਾਂ ਫਿਰ ਸੱਦਾ-ਪੱਤਰ ਦਿੰਦੇ ਸਾਂ। ਹਰ ਸ਼ਨੀਵਾਰ ਤੇ ਐਤਵਾਰ ਪ੍ਰਚਾਰ ਤੇ ਜਾਣ ਤੋਂ ਪਹਿਲਾਂ ਅਸੀਂ ਧਿਆਨ ਨਾਲ ਤਿਆਰੀ ਕਰਦੇ ਸਾਂ ਜਿਸ ਕਰਕੇ ਸਾਨੂੰ ਪਤਾ ਸੀ ਕਿ ਅਸੀਂ ਕੀ ਗੱਲ ਕਰਾਂਗੇ।” ਤੁਸੀਂ ਹਰ ਹਫ਼ਤੇ ਕੁਝ ਮਿੰਟ ਕੱਢ ਕੇ ਆਪਣੇ ਬੱਚਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦੇ ਸਕਦੇ ਹੋ। ਇਹ ਸਿਖਲਾਈ ਤੁਸੀਂ ਪਰਿਵਾਰਕ ਅਧਿਐਨ ਦੌਰਾਨ ਜਾਂ ਕਿਸੇ ਹੋਰ ਸਮੇਂ ਤੇ ਦੇ ਸਕਦੇ ਹੋ।

4 ਪੂਰੇ ਪਰਿਵਾਰ ਦੁਆਰਾ ਮਿਲ ਕੇ ਪ੍ਰਚਾਰ ਕਰਨ ਨਾਲ ਤੁਹਾਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਸੱਚਾਈ ਬਿਠਾਉਣ ਦਾ ਮੌਕਾ ਵੀ ਮਿਲਦਾ ਹੈ। ਇਕ ਮਸੀਹੀ ਪਿਤਾ 10 ਕਿਲੋਮੀਟਰ ਦੂਰ ਵਾਦੀ ਵਿਚ ਪਿੰਡ ਦੇ ਲੋਕਾਂ ਨੂੰ ਟ੍ਰੈਕਟ ਵੰਡਣ ਲਈ ਤੁਰ ਕੇ ਜਾਂਦਾ ਸੀ ਤੇ ਨਾਲ ਆਪਣੀ ਧੀ ਨੂੰ ਲੈ ਜਾਂਦਾ ਸੀ। ਇਸ ਤਰ੍ਹਾਂ ਉਹ ਆਉਣ-ਜਾਣ ਵਿਚ 20 ਕਿਲੋਮੀਟਰ ਦਾ ਸਫ਼ਰ ਤੈ ਕਰਦੇ ਸਨ। ਉਸ ਕੁੜੀ ਨੇ ਕਿਹਾ: “ਉਸ ਵੇਲੇ ਪੈਦਲ ਸਫ਼ਰ ਕਰਦਿਆਂ ਮੇਰੇ ਪਿਤਾ ਜੀ ਨੇ ਮੇਰੇ ਦਿਲ ਵਿਚ ਸੱਚਾਈ ਬਿਠਾਈ।” (ਬਿਵ. 6:7) ਅਸੀਂ ਇਹੀ ਦੁਆ ਕਰਦੇ ਹਾਂ ਕਿ ਪ੍ਰਚਾਰ ਨੂੰ ਆਪਣੇ ਪਰਿਵਾਰ ਦੀ ਹਫ਼ਤਾਵਾਰ ਸਮਾਂ-ਸਾਰਣੀ ਵਿਚ ਸ਼ਾਮਲ ਕਰ ਕੇ ਤੁਹਾਨੂੰ ਵੀ ਇਹੀ ਅਸੀਸ ਮਿਲੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ