ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/05 ਸਫ਼ਾ 5
  • ਪਰਿਵਾਰਕ ਅਧਿਐਨ ਲਈ ਸਮਾਂ-ਸਾਰਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਿਵਾਰਕ ਅਧਿਐਨ ਲਈ ਸਮਾਂ-ਸਾਰਣੀ
  • ਸਾਡੀ ਰਾਜ ਸੇਵਕਾਈ—2005
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਬਾਈਬਲ ਅਧਿਐਨ ਵਿਚ—ਪੂਰਾ ਹਿੱਸਾ ਲੈਣ ਦੇ ਲਈ ਪਰਿਵਾਰ ਦੇ ਮੈਂਬਰ ਕਿਵੇਂ ਸਹਿਯੋਗ ਦਿੰਦੇ ਹਨ
    ਸਾਡੀ ਰਾਜ ਸੇਵਕਾਈ—1999
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2003
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2008
ਹੋਰ ਦੇਖੋ
ਸਾਡੀ ਰਾਜ ਸੇਵਕਾਈ—2005
km 5/05 ਸਫ਼ਾ 5

ਪਰਿਵਾਰਕ ਅਧਿਐਨ ਲਈ ਸਮਾਂ-ਸਾਰਣੀ

1 ਮਸੀਹੀ ਮਾਪੇ ਹੋਣ ਦੇ ਨਾਤੇ ਤੁਸੀਂ ਬੱਚਿਆਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ ਬੱਚਿਆਂ ਨੂੰ ਸਭ ਤੋਂ ਕੀਮਤੀ ਤੋਹਫ਼ਾ ਦੇ ਸਕਦੇ ਹੋ। ਇਹ ਤੁਸੀਂ “ਆਪਣੇ ਘਰ ਬੈਠਿਆਂ” ਹਫ਼ਤਾਵਾਰ ਪਰਿਵਾਰਕ ਬਾਈਬਲ ਅਧਿਐਨ ਵਿਚ ਕਰ ਸਕਦੇ ਹੋ। (ਬਿਵ. 6:5-7) ਚਾਹੇ ਤੁਹਾਡਾ ਪਤੀ ਜਾਂ ਪਤਨੀ ਸੱਚਾਈ ਵਿਚ ਹੈ ਜਾਂ ਨਹੀਂ, ਪਰਿਵਾਰ ਦੇ ਮੈਂਬਰ ਤੁਹਾਡਾ ਵਿਰੋਧ ਕਰਦੇ ਹਨ ਜਾਂ ਨਹੀਂ ਜਾਂ ਤੁਸੀਂ ਇਕੱਲੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹੋ, ਤਾਂ ਵੀ ਤੁਸੀਂ ਬਾਕਾਇਦਾ ਪਰਿਵਾਰਕ ਅਧਿਐਨ ਕਰ ਕੇ ਯਹੋਵਾਹ ਦੇ ਨੇੜੇ ਆਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹੋ।

2 ਸ਼ੁਰੂਆਤ ਕਰਨੀ: ਪਹਿਲੀ ਗੱਲ ਹੈ ਕਿ ਤੁਸੀਂ ਪੂਰਾ ਪਰਿਵਾਰ ਮਿਲ ਕੇ ਅਧਿਐਨ ਕਰਨ ਦੀ ਆਦਤ ਪਾਓ। ਜੇ ਤੁਹਾਨੂੰ ਸੁੱਝ ਨਹੀਂ ਰਿਹਾ ਕਿ ਅਧਿਐਨ ਕਿਹੜੇ ਸਮੇਂ ਕੀਤਾ ਜਾਵੇ, ਤਾਂ ਇਸ ਬਾਰੇ ਪੂਰਾ ਪਰਿਵਾਰ ਮਿਲ ਕੇ ਗੱਲ ਕਰੋ। (ਕਹਾ. 15:22) ਜੇ ਤੁਹਾਡੇ ਬੱਚੇ ਛੋਟੇ ਹਨ, ਤਾਂ ਤੁਸੀਂ ਹਫ਼ਤੇ ਵਿਚ ਕਈ ਵਾਰ ਥੋੜ੍ਹੇ-ਥੋੜ੍ਹੇ ਸਮੇਂ ਲਈ ਅਧਿਐਨ ਕਰ ਸਕਦੇ ਹੋ। ਦੇਖੋ ਕਿ ਤੁਹਾਡੇ ਪਰਿਵਾਰ ਲਈ ਕਿਹੜੀ ਸਮਾਂ-ਸਾਰਣੀ ਵਧੀਆ ਰਹੇਗੀ। ਪਰਿਵਾਰ ਦੀ ਸਮਾਂ-ਸਾਰਣੀ ਵਿਚ ਅਧਿਐਨ ਲਈ ਸਮਾਂ ਨਿਰਧਾਰਿਤ ਕਰੋ ਤੇ ਇਸ ਅਨੁਸਾਰ ਚੱਲੋ।

3 ਤੁਸੀਂ ਕਿਹੜੇ ਪ੍ਰਕਾਸ਼ਨ ਦਾ ਅਧਿਐਨ ਕਰ ਸਕਦੇ ਹੋ? ਕੁਝ ਭੈਣ-ਭਰਾ ਕਲੀਸਿਯਾ ਪੁਸਤਕ ਅਧਿਐਨ ਵਿਚ ਪੜ੍ਹੇ ਜਾਣ ਵਾਲੇ ਹਿੱਸੇ ਜਾਂ ਪਹਿਰਾਬੁਰਜ ਅਧਿਐਨ ਲੇਖ ਦੀ ਤਿਆਰੀ ਕਰਦੇ ਹਨ। ਕਈ ਖ਼ਾਸਕਰ ਨੌਜਵਾਨਾਂ ਲਈ ਦਿੱਤੀ ਜਾਣਕਾਰੀ ਨੂੰ ਪੜ੍ਹਦੇ ਹਨ। ਇਕ ਪਿਤਾ, ਜਿਸ ਦਾ ਇਕ ਪੁੱਤਰ ਤੇ ਇਕ ਧੀ ਹੈ, ਨੇ ਕਿਹਾ: “ਹਰ ਹਫ਼ਤੇ ਬੱਚੇ ਬੇਸਬਰੀ ਨਾਲ ਆਪਣੀ ਸਟੱਡੀ ਦੀ ਉਡੀਕ ਕਰਦੇ ਹਨ ਕਿਉਂਕਿ ਅਸੀਂ ਬੱਚਿਆਂ ਨਾਲ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਕਹਾਣੀਆਂ ਉੱਤੇ ਡਰਾਮਾ ਕਰਦੇ ਹਾਂ। ਬਹੁਤ ਸਾਰੇ ਪੈਰੇ ਪੜ੍ਹਨ ਦੀ ਬਜਾਇ ਇਸ ਤਰੀਕੇ ਨਾਲ ਅਧਿਐਨ ਕਰਨ ਦੁਆਰਾ ਬੱਚਿਆਂ ਨੂੰ ਗੱਲਾਂ ਯਾਦ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਮਨਾਂ ਤੇ ਡੂੰਘਾ ਅਸਰ ਪੈਂਦਾ ਹੈ।”

4 ਹਰ ਹਫ਼ਤੇ ਅਧਿਐਨ ਕਰੋ: ਪਰਿਵਾਰਕ ਅਧਿਐਨ ਬਾਕਾਇਦਾ ਕਰਨਾ ਚਾਹੀਦਾ ਹੈ। ਅਧਿਐਨ ਮਜ਼ੇਦਾਰ ਵੀ ਹੋਣਾ ਚਾਹੀਦਾ ਹੈ ਤਾਂਕਿ ਪਰਿਵਾਰ ਦੇ ਸਾਰੇ ਮੈਂਬਰ ਉਤਸੁਕਤਾ ਨਾਲ ਇਸ ਦੀ ਉਡੀਕ ਕਰਨ। ਜੇ ਅਚਾਨਕ ਕਿਸੇ ਕਾਰਨ ਕੋਈ ਕੰਮ ਪੈ ਜਾਂਦਾ ਹੈ, ਤਾਂ ਉਸ ਨੂੰ ਕਰਨ ਲਈ ਅਧਿਐਨ ਦੇ ਦਿਨ ਤੇ ਸਮੇਂ ਵਿਚ ਸ਼ਾਇਦ ਕੁਝ ਫੇਰ-ਬਦਲ ਕੀਤਾ ਜਾ ਸਕਦਾ ਹੈ। ਕਦੇ-ਕਦੇ ਤੁਹਾਨੂੰ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਨੀ ਪੈ ਸਕਦੀ ਹੈ। ਪਰ ਕਿਸੇ ਵੀ ਜ਼ਰੂਰੀ ਤਬਦੀਲੀ ਦੇ ਕਾਰਨ ਆਪਣੇ ਨਿਰਧਾਰਿਤ ਸਮੇਂ ਤੇ ਰੱਖੇ ਪਰਿਵਾਰਕ ਅਧਿਐਨ ਨੂੰ ਜ਼ਿਆਦਾ ਦੇਰ ਤਕ ਨਹੀਂ ਟਾਲ਼ਦੇ ਰਹਿਣਾ ਚਾਹੀਦਾ। ਇਕ ਪਰਿਵਾਰ ਦੀ ਕੁੜੀ ਕਹਿੰਦੀ ਹੈ: “ਜੇ ਅਧਿਐਨ ਕਰਨ ਦੇ ਸਮੇਂ ਵਿਚ ਕੋਈ ਫੇਰ-ਬਦਲ ਕਰਨਾ ਪੈਂਦਾ ਹੈ, ਤਾਂ ਡੈਡੀ ਹਮੇਸ਼ਾ ਬਦਲੇ ਸਮੇਂ ਨੂੰ ਲਿਖ ਕੇ ਫਰਿੱਜ ਦੇ ਦਰਵਾਜ਼ੇ ਤੇ ਲਾ ਦਿੰਦੇ ਹਨ ਤਾਂਕਿ ਸਾਨੂੰ ਸਾਰਿਆਂ ਨੂੰ ਪਤਾ ਰਹੇ ਕਿ ਅਧਿਐਨ ਕਿਸ ਸਮੇਂ ਤੇ ਕਰਨਾ ਹੈ।” ਬਾਕਾਇਦਾ ਪਰਿਵਾਰਕ ਅਧਿਐਨ ਕਰਨ ਦੇ ਅਜਿਹੇ ਜਤਨ ਕਾਬਲ-ਏ-ਤਾਰੀਫ਼ ਹਨ! “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਬੱਚਿਆਂ ਦੀ ਪਾਲਣਾ ਕਰਨ ਨਾਲ ਤੁਸੀਂ ਉਨ੍ਹਾਂ ਲਈ ਅਤੇ ਆਪਣੇ ਸਵਰਗੀ ਪਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋ।—ਅਫ਼. 6:4.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ