ਪ੍ਰਸ਼ਨ ਡੱਬੀ
◼ ਕੀ ਸਾਨੂੰ ਆਪਣੇ ਪਰਿਵਾਰਕ ਬਾਈਬਲ ਅਧਿਐਨ ਦੀ ਰਿਪੋਰਟ ਦੇਣੀ ਚਾਹੀਦੀ ਹੈ?
ਜੇ ਮਸੀਹੀ ਮਾਤਾ-ਪਿਤਾ ਪਰਿਵਾਰਕ ਬਾਈਬਲ ਅਧਿਐਨ ਕਰਦੇ ਹਨ ਅਤੇ ਇਸ ਅਧਿਐਨ ਵਿਚ ਉਨ੍ਹਾਂ ਦੇ ਬਪਤਿਸਮਾ-ਰਹਿਤ ਬੱਚੇ ਵੀ ਬੈਠਦੇ ਹਨ, ਤਾਂ ਉਹ ਆਪਣੀ ਮਹੀਨੇ ਦੀ ਖੇਤਰ ਸੇਵਾ ਰਿਪੋਰਟ ਵਿਚ ਇਕ ਬਾਈਬਲ ਸਟੱਡੀ, ਹਰ ਹਫ਼ਤੇ ਦਾ ਇਕ ਘੰਟਾ ਤੇ ਇਕ ਪੁਨਰ-ਮੁਲਾਕਾਤ ਭਰ ਸਕਦੇ ਹਨ। ਉਹ ਇਸ ਤੋਂ ਜ਼ਿਆਦਾ ਨਹੀਂ ਭਰਨਗੇ, ਭਾਵੇਂ ਅਧਿਐਨ ਹਫ਼ਤੇ ਵਿਚ ਕਈ ਵਾਰ ਕੀਤਾ ਜਾਂਦਾ ਹੈ, ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਦਾ ਹੈ ਜਾਂ ਹਰ ਬੱਚੇ ਨਾਲ ਅਲੱਗ-ਅਲੱਗ ਅਧਿਐਨ ਕੀਤਾ ਜਾਂਦਾ ਹੈ।—ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦਾ ਸਫ਼ਾ 104 ਦੇਖੋ।
ਜੇ ਘਰ ਵਿਚ ਸਾਰੇ ਹੀ ਬਪਤਿਸਮਾ-ਪ੍ਰਾਪਤ ਗਵਾਹ ਹਨ, ਤਾਂ ਮਾਤਾ-ਪਿਤਾ ਅਧਿਐਨ ਦੇ ਸਮੇਂ ਅਤੇ ਸਟੱਡੀ ਦੀ ਰਿਪੋਰਟ ਨਹੀਂ ਦੇਣਗੇ (ਸਿਵਾਇ ਉਦੋਂ ਜਦੋਂ ਕੋਈ ਬੱਚਾ ਬਪਤਿਸਮੇ ਤੋਂ ਬਾਅਦ ਅਜੇ ਦੂਜੀ ਕਿਤਾਬ ਦਾ ਅਧਿਐਨ ਕਰ ਰਿਹਾ ਹੋਵੇ)। ਖੇਤਰ ਸੇਵਾ ਰਿਪੋਰਟ ਦੇਣ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਸਿਖਾਉਣ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਜੋ ਯਹੋਵਾਹ ਦੇ ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਸੇਵਕ ਨਹੀਂ ਹਨ। (ਮੱਤੀ 24:14; 28:19, 20) ਪਰ ਇਸ ਦਾ ਮਤਲਬ ਇਹ ਨਹੀਂ ਕਿ ਬਾਕਾਇਦਾ ਪਰਿਵਾਰਕ ਅਧਿਐਨ ਕਰਾਉਣ ਦੀ ਕੋਈ ਲੋੜ ਨਹੀਂ ਹੈ।
ਇਹ ਮਸੀਹੀ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਅਧਿਐਨ ਕਰਨ। ਪਰਿਵਾਰਕ ਅਧਿਐਨ ਸ਼ੁਰੂ ਕਰਨ ਜਾਂ ਇਸ ਵਿਚ ਸੁਧਾਰ ਕਰਨ ਲਈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਉਹ ਬਜ਼ੁਰਗਾਂ ਦੀ ਸਹਾਇਤਾ ਲੈ ਸਕਦੇ ਹਨ। ਜੇ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਕਲੀਸਿਯਾ ਨਾਲ ਸੰਗਤ ਕਰਦੇ ਮਸੀਹੀ ਪਰਿਵਾਰ ਦੇ ਬਪਤਿਸਮਾ-ਰਹਿਤ ਪੁੱਤਰ ਜਾਂ ਧੀ ਦਾ ਕਿਸੇ ਹੋਰ ਭੈਣ ਜਾਂ ਭਰਾ ਨਾਲ ਅਧਿਐਨ ਕਰਨਾ ਬਿਹਤਰ ਹੋਵੇਗਾ, ਤਾਂ ਇਸ ਬਾਰੇ ਪ੍ਰਧਾਨ ਨਿਗਾਹਬਾਨ ਜਾਂ ਸੇਵਾ ਨਿਗਾਹਬਾਨ ਦੀ ਰਾਇ ਲੈਣੀ ਚਾਹੀਦੀ ਹੈ। ਜੇ ਕਿਸੇ ਪ੍ਰਕਾਸ਼ਕ ਨੂੰ ਅਧਿਐਨ ਕਰਾਉਣ ਦੀ ਇਜਾਜ਼ਤ ਮਿਲ ਜਾਂਦੀ ਹੈ, ਤਾਂ ਉਹ ਹੋਰ ਬਾਈਬਲ ਸਟੱਡੀ ਵਾਂਗ ਇਸ ਨੂੰ ਵੀ ਸਟੱਡੀ ਦੇ ਤੌਰ ਤੇ ਰਿਪੋਰਟ ਕਰ ਸਕਦਾ ਹੈ।
ਯਹੋਵਾਹ ਦੇ ਰਾਹਾਂ ਬਾਰੇ ਬੱਚਿਆਂ ਨੂੰ ਸਿਖਾਉਣ ਲਈ ਖੇਤਰ ਸੇਵਾ ਰਿਪੋਰਟ ਵਿਚ ਭਰੇ ਸਮੇਂ ਨਾਲੋਂ ਕਿਤੇ ਜ਼ਿਆਦਾ ਸਮਾਂ ਅਤੇ ਮਿਹਨਤ ਲੱਗਦੀ ਹੈ। (ਬਿਵ. 6:6-9; ਕਹਾ. 22:6) ਮਸੀਹੀ ਮਾਪੇ ਤਾਰੀਫ਼ ਦੇ ਲਾਇਕ ਹਨ ਕਿ ਉਹ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਪਾਲਣ ਦੀ ਭਾਰੀ ਜ਼ਿੰਮੇਵਾਰੀ ਨਿਭਾ ਰਹੇ ਹਨ।—ਅਫ਼. 6:4.