ਪਬਲਿਕ ਥਾਵਾਂ ਤੇ ਚੰਗੀ ਤਰ੍ਹਾਂ ਗਵਾਹੀ ਦੇਣੀ
1. ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਦਿਆਂ ਮਸੀਹੀ ਅੱਜ ਕਿਵੇਂ ਪਬਲਿਕ ਥਾਵਾਂ ਤੇ ਗਵਾਹੀ ਦੇ ਰਹੇ ਹਨ ਤੇ ਇਸ ਦੇ ਕੀ ਨਤੀਜੇ ਨਿਕਲਦੇ ਹਨ?
1 ਯਿਸੂ ਦੇ ਮੁਢਲੇ ਚੇਲਿਆਂ ਵਾਂਗ ਅੱਜ ਵੀ ਮਸੀਹੀ ਹਰ ਥਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। (ਰਸੂ. 16:13; 17:17; 20:20, 21) ਪਬਲਿਕ ਥਾਵਾਂ ਤੇ ਗਵਾਹੀ ਦੇਣ ਦੇ ਜਤਨਾਂ ਸਦਕਾ ਉਨ੍ਹਾਂ ਨੂੰ ਉਹ ਲੋਕ ਮਿਲਦੇ ਹਨ ਜੋ ਘਰ-ਘਰ ਦੀ ਸੇਵਕਾਈ ਦੌਰਾਨ ਘਰਾਂ ਵਿਚ ਨਹੀਂ ਮਿਲਦੇ। ਇਨ੍ਹਾਂ ਵਿੱਚੋਂ ਕਈ ਲੋਕ ਸੱਚਾਈ ਬਾਰੇ ਹੋਰ ਸਿੱਖਣ ਦੀ ਇੱਛਾ ਪ੍ਰਗਟ ਕਰਦੇ ਹਨ।
2. ਪਬਲਿਕ ਥਾਵਾਂ ਤੇ ਗਵਾਹੀ ਦਿੰਦਿਆਂ ਸਮਝ ਤੋਂ ਕੰਮ ਲੈਣ ਦੀ ਲੋੜ ਕਿਉਂ ਹੈ ਤੇ ਅਸੀਂ ਢੰਗ ਸਿਰ ਪ੍ਰਚਾਰ ਕਰਨ ਲਈ ਕੀ ਕਰ ਸਕਦੇ ਹਾਂ?
2 ਪਬਲਿਕ ਥਾਵਾਂ ਤੇ ਗਵਾਹੀ ਦਿੰਦਿਆਂ ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਇਹ ਚੰਗੀ ਗੱਲ ਹੋਵੇਗੀ ਕਿ ਪ੍ਰਚਾਰ ਕਰਦਿਆਂ ਅਸੀਂ ਲੋਕਾਂ ਦੀਆਂ ਨਜ਼ਰਾਂ ਵਿਚ ਨਾ ਆਈਏ। ਮਿਸਾਲ ਲਈ, ਜੇ ਬਹੁਤ ਸਾਰੇ ਪ੍ਰਕਾਸ਼ਕ ਇੱਕੋ ਥਾਂ ਤੇ ਪ੍ਰਚਾਰ ਕਰਦੇ ਹਨ ਜਾਂ ਇੱਕੋ ਕਾਰੋਬਾਰੀ ਇਲਾਕੇ ਵਿਚ ਜਾਂਦੇ ਹਨ, ਤਾਂ ਕੁਝ ਲੋਕ ਸਾਡੇ ਤੋਂ ਤੰਗ ਆ ਜਾਣਗੇ। ਇਸ ਨਾਲ ਸਾਡੇ ਕੰਮ ਦੀ ਅਹਿਮੀਅਤ ਘੱਟ ਜਾਵੇਗੀ ਤੇ ਅਸੀਂ ਚੰਗੀ ਤਰ੍ਹਾਂ ਪ੍ਰਚਾਰ ਨਹੀਂ ਕਰ ਪਾਵਾਂਗੇ। ਅਜਿਹੀ ਸਮੱਸਿਆ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ? ਕੁਝ ਕਲੀਸਿਯਾਵਾਂ ਦੇ ਇਲਾਕੇ ਵਿਚ ਕਈ ਪਬਲਿਕ ਥਾਵਾਂ ਆਉਂਦੀਆਂ ਹਨ। ਉਨ੍ਹਾਂ ਨੇ ਇਹ ਪਬਲਿਕ ਥਾਵਾਂ ਵੱਖੋ-ਵੱਖਰੇ ਪ੍ਰਕਾਸ਼ਕਾਂ ਨੂੰ ਦੇ ਦਿੱਤੀਆਂ ਹਨ। (1 ਕੁਰਿੰ. 14:40) ਇਸ ਤੋਂ ਇਲਾਵਾ, ਢੰਗ ਸਿਰ ਪ੍ਰਚਾਰ ਕਰਨ ਲਈ ਅਸੀਂ ਸਿਰਫ਼ ਆਪਣੀ ਕਲੀਸਿਯਾ ਦੇ ਇਲਾਕੇ ਵਿਚ ਹੀ ਕੰਮ ਕਰਾਂਗੇ, ਸਿਵਾਇ ਉਦੋਂ ਜਦੋਂ ਕਲੀਸਿਯਾ ਦੀ ਸੇਵਾ ਕਮੇਟੀ ਨੇ ਕਿਸੇ ਹੋਰ ਕਲੀਸਿਯਾ ਦੀ ਮਦਦ ਕਰਨ ਲਈ ਸਾਨੂੰ ਕਿਹਾ ਹੋਵੇ।—ਨਵੰਬਰ 1998 ਦੀ ਸਾਡੀ ਰਾਜ ਸੇਵਕਾਈ, ਸਫ਼ੇ 5-6, ਪੈਰੇ 18-19 ਦੇਖੋ।
3. ਕੁਝ ਪ੍ਰਕਾਸ਼ਕਾਂ ਨੂੰ ਪਬਲਿਕ ਥਾਵਾਂ ਤੇ ਗਵਾਹੀ ਦੇਣ ਦਾ ਕਿਹੜਾ ਤਰੀਕਾ ਚੰਗਾ ਲੱਗਾ ਹੈ?
3 ਲੋਕਾਂ ਨਾਲ ਗੱਲ ਕਰਨ ਦਾ ਤਰੀਕਾ: ਜਦੋਂ ਯਿਸੂ ਨੇ ਖੂਹ ਤੇ ਇਕ ਤੀਵੀਂ ਨਾਲ ਗੱਲ ਕੀਤੀ ਸੀ, ਤਾਂ ਉਸ ਨੇ ਬਸ ਥੋੜ੍ਹੇ ਸ਼ਬਦਾਂ ਨਾਲ ਗੱਲ ਸ਼ੁਰੂ ਕੀਤੀ ਸੀ ਅਤੇ ਤੀਵੀਂ ਦੀ ਦਿਲਚਸਪੀ ਨੂੰ ਦੇਖ ਕੇ ਉਸ ਨੇ ਗੱਲਬਾਤ ਜਾਰੀ ਰੱਖੀ। (ਯੂਹੰ. 4:7-26) ਅੱਜ ਵੀ ਕੁਝ ਹਾਲਾਤਾਂ ਵਿਚ ਇਹ ਤਰੀਕਾ ਅਸਰਕਾਰੀ ਹੁੰਦਾ ਹੈ। ਕੁਝ ਪ੍ਰਕਾਸ਼ਕ ਸੋਚਦੇ ਹਨ ਕਿ ਰਾਜ ਦਾ ਸੰਦੇਸ਼ ਸੁਣਾਉਣ ਤੋਂ ਪਹਿਲਾਂ ਲੋਕਾਂ ਨੂੰ ਨਮਸਕਾਰ ਕਰਨਾ ਅਤੇ ਉਨ੍ਹਾਂ ਵਿਚ ਦਿਲਚਸਪੀ ਲੈਣੀ ਚੰਗੀ ਗੱਲ ਹੈ। ਚੰਗੀ ਤਰ੍ਹਾਂ ਗਵਾਹੀ ਦੇਣ ਵਿਚ ਉਨ੍ਹਾਂ ਨੂੰ ਇਹ ਤਰੀਕਾ ਮਦਦਗਾਰ ਲੱਗਾ ਹੈ। ਉਹ ਲੋਕਾਂ ਦੀ ਦਿਲਚਸਪੀ ਵਾਲੇ ਕਿਸੇ ਵਿਸ਼ੇ ਤੇ ਟਿੱਪਣੀ ਕਰਦੇ ਹਨ ਜਿਸ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਜਦੋਂ ਲੋਕ ਕਿਸੇ ਗੱਲ ਤੇ ਆਪਣੀ ਚਿੰਤਾ ਪ੍ਰਗਟਾਉਂਦੇ ਹਨ, ਤਾਂ ਪ੍ਰਕਾਸ਼ਕ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ। ਫਿਰ ਉਹ ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ ਦਿੰਦੇ ਹਨ।—ਰੋਮੀ. 15:4.
4. ਅਸੀਂ ਕਿਸੇ ਵਿਅਕਤੀ ਦੀ ਦਿਲਚਸਪੀ ਕਿਵੇਂ ਵਧਾ ਸਕਦੇ ਹਾਂ?
4 ਦਿਲਚਸਪੀ ਵਧਾਉਣੀ: ਜਦੋਂ ਵੀ ਕਿਸੇ ਨਾਲ ਸਾਡੀ ਚੰਗੀ ਗੱਲਬਾਤ ਹੁੰਦੀ ਹੈ, ਤਾਂ ਸਾਨੂੰ ਉਸ ਵਿਅਕਤੀ ਦੀ ਦਿਲਚਸਪੀ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਜਿਉਂ ਹੀ ਗੱਲਬਾਤ ਸਮਾਪਤ ਹੋਣ ਲੱਗਦੀ ਹੈ, ਅਸੀਂ ਆਪਣੀ ਨੋਟ-ਬੁੱਕ ਕੱਢ ਕੇ ਉਸ ਨੂੰ ਕਹਿ ਸਕਦੇ ਹਾਂ: “ਤੁਹਾਡੇ ਨਾਲ ਗੱਲ ਕਰ ਕੇ ਬਹੁਤ ਚੰਗਾ ਲੱਗਾ। ਕੀ ਕੋਈ ਤਰੀਕਾ ਹੈ ਜਿਸ ਨਾਲ ਆਪਾਂ ਕਿਸੇ ਹੋਰ ਸਮੇਂ ਤੇ ਹੋਰ ਗੱਲਬਾਤ ਕਰ ਸਕੀਏ?” ਜਾਂ ਕਹੋ: “ਮੈਂ ਚਾਹੁੰਦਾ ਹਾਂ ਕਿ ਤੁਸੀਂ ਇਕ ਲੇਖ ਪੜ੍ਹੋ ਜੋ ਮੇਰੇ ਖ਼ਿਆਲ ਨਾਲ ਤੁਹਾਨੂੰ ਚੰਗਾ ਲੱਗੇਗਾ। ਕੀ ਮੈਂ ਇਹ ਲੇਖ ਤੁਹਾਡੇ ਘਰ ਜਾਂ ਦਫ਼ਤਰ ਲਿਆ ਸਕਦਾ ਹਾਂ?” ਕੁਝ ਪ੍ਰਕਾਸ਼ਕ ਕਹਿੰਦੇ ਹਨ: “ਕੀ ਤੁਸੀਂ ਮੈਨੂੰ ਆਪਣਾ ਫ਼ੋਨ ਨੰਬਰ ਦੇ ਸਕਦੇ ਹੋ?” ਲੋਕ ਅਕਸਰ ਹੋਰ ਗੱਲਬਾਤ ਕਰਨ ਲਈ ਮੰਨ ਜਾਂਦੇ ਹਨ।
5. ਪਬਲਿਕ ਥਾਵਾਂ ਤੇ ਗਵਾਹੀ ਦੇਣ ਵੇਲੇ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ?
5 ਪਬਲਿਕ ਥਾਵਾਂ ਤੇ ਪਹਿਲੀ ਵਾਰ ਮਿਲਣ ਤੇ ਬਹੁਤ ਸਾਰੇ ਲੋਕਾਂ ਨੇ ਬਾਈਬਲ ਸਟੱਡੀ ਸਵੀਕਾਰ ਕੀਤੀ ਹੈ। ਸਟੱਡੀਆਂ ਲੋਕਾਂ ਦੇ ਘਰਾਂ, ਉਨ੍ਹਾਂ ਦੀਆਂ ਕੰਮ ਕਰਨ ਦੀਆਂ ਥਾਵਾਂ ਤੇ, ਕਿਸੇ ਢੁਕਵੀਂ ਪਬਲਿਕ ਥਾਂ ਤੇ ਜਾਂ ਟੈਲੀਫ਼ੋਨ ਤੇ ਕਰਵਾਈਆਂ ਜਾ ਸਕਦੀਆਂ ਹਨ। ਆਓ ਆਪਾਂ ਪਬਲਿਕ ਥਾਵਾਂ ਤੇ ਚੰਗੀ ਤਰ੍ਹਾਂ ਗਵਾਹੀ ਦਿੰਦੇ ਵੇਲੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਦਾ ਟੀਚਾ ਰੱਖੀਏ।