ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸੰ.
“ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਆਪਣਾ ਇਕ ਘਰ ਹੋਵੇ। ਤੁਹਾਡੇ ਖ਼ਿਆਲ ਵਿਚ ਕੀ ਕਦੇ ਅਜਿਹਾ ਸਮਾਂ ਆਵੇਗਾ ਜਦ ਸਾਰਿਆਂ ਕੋਲ ਆਪੋ-ਆਪਣਾ ਘਰ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਸਾਡਾ ਸਿਰਜਣਹਾਰ ਜਾਣਦਾ ਹੈ ਕਿ ਇਸ ਸਮੱਸਿਆ ਨੂੰ ਕਿਵੇਂ ਸੁਲਝਾਉਣਾ ਹੈ।” ਯਸਾਯਾਹ 65:21, 22 ਪੜ੍ਹੋ।
ਪਹਿਰਾਬੁਰਜ 15 ਦਸੰ.
“ਬਹੁਤ ਸਾਰੇ ਲੋਕ ਫ਼ਿਕਰਮੰਦ ਹਨ ਕਿ ਕ੍ਰਿਸਮਸ ਤੇ ਨਵੇਂ ਸਾਲ ਦੇ ਤਿਉਹਾਰ ਪੈਸਾ ਕਮਾਉਣ ਦਾ ਇਕ ਵੱਡਾ ਜ਼ਰੀਆ ਬਣ ਗਏ ਹਨ। ਤੁਹਾਡੇ ਖ਼ਿਆਲ ਵਿਚ ਕੀ ਇਹ ਤਿਉਹਾਰ ਆਪਣਾ ਅਸਲੀ ਮਕਸਦ ਗੁਆ ਚੁੱਕੇ ਹਨ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਸਮੇਂ ਦੇ ਨਾਲ-ਨਾਲ ਕਿਵੇਂ ਇਹ ਦੋਵੇਂ ਤਿਉਹਾਰ ਮਨਾਉਣ ਦੀਆਂ ਰੀਤਾਂ-ਰਸਮਾਂ ਬਦਲਦੀਆਂ ਗਈਆਂ। ਇਸ ਵਿਚ ਇਹ ਵੀ ਦੱਸਿਆ ਹੈ ਕਿ ਅਸੀਂ ਪਰਮੇਸ਼ੁਰ ਅਤੇ ਮਸੀਹ ਦਾ ਆਦਰ ਕਿਵੇਂ ਕਰ ਸਕਦੇ ਹਾਂ।” ਯੂਹੰਨਾ 17:3 ਪੜ੍ਹੋ।
ਜਾਗਰੂਕ ਬਣੋ! ਜਨ.-ਮਾਰ.
“ਅੱਜ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਦੇਖਿਆ ਜਾਵੇ, ਤਾਂ ਵਿਆਹਾਂ ਤੇ ਆਉਂਦਾ ਖ਼ਰਚਾ ਲੋਕਾਂ ਲਈ ਬੋਝ ਬਣਦਾ ਜਾ ਰਿਹਾ ਹੈ। ਕੁਝ ਲੋਕ ਸਾਧਾਰਣ ਢੰਗ ਨਾਲ ਵਿਆਹ ਕਰਨਾ ਚਾਹੁੰਦੇ ਹਨ, ਪਰ ਕਈ ਗੱਜ-ਵੱਜ ਕੇ ਵਿਆਹ ਕਰਾਉਣਾ ਚਾਹੁੰਦੇ ਹਨ। ਤੁਹਾਡੇ ਖ਼ਿਆਲ ਵਿਚ ਇਸ ਬਾਰੇ ਫ਼ੈਸਲਾ ਕਰਨ ਵਿਚ ਕਿਹੜੀ ਗੱਲ ਇਕ ਵਿਅਕਤੀ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਤੇ ਰੋਮੀਆਂ 12:2 ਪੜ੍ਹੋ।] ਜਾਗਰੂਕ ਬਣੋ! ਦੇ ਇਸ ਅੰਕ ਦੇ ਸਫ਼ਾ 25 ਉੱਤੇ ਬਾਈਬਲ ਦੇ ਕੁਝ ਸਿਧਾਂਤ ਦਿੱਤੇ ਗਏ ਹਨ ਜੋ ਸਹੀ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ।”
ਪਹਿਰਾਬੁਰਜ 1 ਜਨ.
“ਇਨਸਾਨਾਂ ਵਿਚ ਹੋਰਨਾਂ ਦਾ ਭਲਾ ਕਰਨ ਦੀ ਕਾਬਲੀਅਤ ਹੈ, ਪਰ ਉਹ ਅਕਸਰ ਬਹੁਤ ਬੁਰੇ ਤੇ ਜ਼ਾਲਮਾਨਾ ਕੰਮ ਵੀ ਕਰਦੇ ਹਨ। ਕੀ ਤੁਸੀਂ ਕਦੇ ਸੋਚਿਆ ਕਿ ਉਹ ਬੁਰੇ ਕੰਮ ਕਿਉਂ ਕਰਦੇ ਹਨ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਬਾਈਬਲ ਵਿੱਚੋਂ ਜਵਾਬ ਦਿੱਤਾ ਗਿਆ ਹੈ। ਇਹ ਰਸਾਲਾ ਇਹ ਵੀ ਦੱਸਦਾ ਹੈ ਕਿ ਅਖ਼ੀਰ ਵਿਚ ਬੁਰਾਈ ਉੱਤੇ ਭਲਾਈ ਦੀ ਜਿੱਤ ਕਿਵੇਂ ਹੋਵੇਗੀ।” ਰੋਮੀਆਂ 16:20 ਪੜ੍ਹੋ।