ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੂਨ
“ਕੀ ਤੁਸੀਂ ਧਿਆਨ ਦਿੱਤਾ ਕਿ ਅੱਜ ਬਹੁਤ ਸਾਰੇ ਲੋਕ ਸਹੀ-ਗ਼ਲਤ ਦੇ ਆਪਣੇ ਹੀ ਅਸੂਲ ਬਣਾਉਂਦੇ ਹਨ? [ਜਵਾਬ ਲਈ ਸਮਾਂ ਦਿਓ।] ਆਹ ਦੇਖੋ ਇਕ ਪੁਰਾਣੇ ਗ੍ਰੰਥ ਵਿਚ ਦੱਸੇ ਗਏ ਇਕ ਪੱਕੇ ਅਸੂਲ ਨੂੰ। [ਸਫ਼ੇ 6-7 ਉੱਤੇ ਦਿੱਤੀ ਡੱਬੀ ਵਿੱਚੋਂ ਇਕ ਆਇਤ ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਬਾਈਬਲ ਵਿਚ ਦੱਸੇ ਨੈਤਿਕ ਅਸੂਲਾਂ ਉੱਤੇ ਚੱਲ ਕੇ ਸਾਨੂੰ ਕੀ ਫ਼ਾਇਦੇ ਹੋ ਸਕਦੇ ਹਨ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਬੀਮਾਰੀਆਂ ਦਾ ਇਲਾਜ ਕਰਨ ਲਈ ਡਾਕਟਰੀ ਖੇਤਰ ਵਿਚ ਕਾਫ਼ੀ ਤਰੱਕੀ ਹੋਈ ਹੈ। ਪਰ ਕੀ ਤੁਹਾਨੂੰ ਲੱਗਦਾ ਕਿ ਕਦੇ ਦੁਨੀਆਂ ਵਿੱਚੋਂ ਸਾਰੀਆਂ ਬੀਮਾਰੀਆਂ ਖ਼ਤਮ ਹੋ ਜਾਣਗੀਆਂ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਇਕ ਦਿਨ ਦੁਨੀਆਂ ਵਿਚ ਹਰ ਇਨਸਾਨ ਇਸ ਵਾਅਦੇ ਮੁਤਾਬਕ ਸਿਹਤਮੰਦ ਹੋਵੇਗਾ।” ਯਸਾਯਾਹ 33:24 ਪੜ੍ਹੋ।
ਪਹਿਰਾਬੁਰਜ 1 ਜੁਲਾ.
“ਕੀ ਤੁਸੀਂ ਕਦੇ ਇਸ ਗੱਲ ਤੇ ਵਿਚਾਰ ਕੀਤਾ ਕਿ ਲੋਕਾਂ ਨਾਲ ਉਨ੍ਹਾਂ ਦੀ ਜਾਤ, ਕੌਮ ਜਾਂ ਭਾਸ਼ਾ ਕਰਕੇ ਕਿਉਂ ਵਿਤਕਰਾ ਕੀਤਾ ਜਾਂਦਾ ਹੈ? [ਜਵਾਬ ਲਈ ਸਮਾਂ ਦਿਓ।] ਦੇਖੋ ਇੱਥੇ ਇਸ ਦਾ ਕਾਰਨ ਦਿੱਤਾ ਗਿਆ ਹੈ। [1 ਯੂਹੰਨਾ 4:20 ਪੜ੍ਹੋ।] ਇਹ ਰਸਾਲਾ ਇਸ ਸਵਾਲ ਦਾ ਜਵਾਬ ਦਿੰਦਾ ਹੈ: ਕੀ ਨਸਲੀ ਏਕਤਾ ਸੰਭਵ ਹੈ?”
ਜਾਗਰੂਕ ਬਣੋ! ਜੁਲਾ.-ਸਤੰ.
“ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਲੋਕ ਮਹਿਸੂਸ ਕਰਦੇ ਹਨ ਕਿ ਨੈਤਿਕ ਮਿਆਰ ਡਿੱਗਦੇ ਜਾ ਰਹੇ ਹਨ। ਕੀ ਤੁਸੀਂ ਇਸ ਗੱਲ ਵੱਲ ਧਿਆਨ ਦਿੱਤਾ? [ਜਵਾਬ ਲਈ ਸਮਾਂ ਦਿਓ।] ਇਹ ਸਭ ਇਕ ਪੁਰਾਣੀ ਭਵਿੱਖਬਾਣੀ ਅਨੁਸਾਰ ਹੋ ਰਿਹਾ ਹੈ। [2 ਤਿਮੋਥਿਉਸ 3:2-4 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਨੈਤਿਕ ਮਿਆਰ ਕਿਉਂ ਡਿੱਗ ਰਹੇ ਹਨ ਅਤੇ ਇਸ ਦਾ ਕੀ ਅੰਜਾਮ ਹੋਵੇਗਾ।”