ਪ੍ਰਸ਼ਨ ਡੱਬੀ
◼ ਕੀ ਲੋਕਾਂ ਨੂੰ ਸਾਹਿੱਤ ਦਿੰਦੇ ਵੇਲੇ ਸਾਹਿੱਤ ਉੱਤੇ ਆਪਣਾ ਈ-ਮੇਲ ਪਤਾ ਦੇਣਾ ਸਹੀ ਹੋਵੇਗਾ?
ਕੁਝ ਪਬਲੀਸ਼ਰਾਂ ਨੇ ਆਪਣੇ ਈ-ਮੇਲ ਪਤੇ ਦੀ ਮੋਹਰ ਜਾਂ ਸਟਿਕਰ ਬਣਾਏ ਹਨ ਜਿਨ੍ਹਾਂ ਨੂੰ ਉਹ ਰਸਾਲਿਆਂ ਜਾਂ ਟ੍ਰੈਕਟਾਂ ਤੇ ਲਾ ਦਿੰਦੇ ਹਨ। ਇਸ ਤਰ੍ਹਾਂ ਲੋਕ ਹੋਰ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਪਬਲੀਸ਼ਰ ਦੂਸਰਿਆਂ ਦੀ ਮਦਦ ਕਰਨ ਲਈ ਇੱਦਾਂ ਕਰਦੇ ਹਨ। ਪਰ ਯਾਦ ਰੱਖੋ ਕਿ ਸੰਸਥਾ ਦੀ ਵੈੱਬ-ਸਾਈਟ ਪਹਿਲਾਂ ਹੀ ਰਸਾਲਿਆਂ ਤੇ ਟ੍ਰੈਕਟਾਂ ਦੇ ਪਿਛਲੇ ਸਫ਼ੇ ਤੇ ਦਿੱਤੀ ਹੋਈ ਹੈ। ਸੋ ਬਿਹਤਰ ਹੋਵੇਗਾ ਕਿ ਪਬਲੀਸ਼ਰ ਸਾਹਿੱਤ ਉੱਤੇ ਆਪਣਾ ਈ-ਮੇਲ ਪਤਾ ਨਾ ਦੇਣ।
ਜੇ ਪਬਲੀਸ਼ਰ ਕਿਸੇ ਵਿਅਕਤੀ ਨੂੰ ਦੁਬਾਰਾ ਮਿਲਣ ਤੇ ਇਕ ਵੱਖਰੇ ਕਾਗਜ਼ ਉੱਤੇ ਆਪਣਾ ਈ-ਮੇਲ ਪਤਾ ਦੇਣਾ ਚਾਹੁੰਦਾ ਹੈ, ਤਾਂ ਇਹ ਉਸ ਦੀ ਮਰਜ਼ੀ ਹੈ। ਪਰ ਹੋਰ ਜਾਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਕੋਲ ਦੁਬਾਰਾ ਜਾਣਾ ਸਾਡਾ ਫ਼ਰਜ਼ ਹੈ। ਇਹ ਉਨ੍ਹਾਂ ਤੇ ਨਾ ਛੱਡ ਦਿਓ ਕਿ ਜੇ ਉਨ੍ਹਾਂ ਚਾਹਿਆ, ਤਾਂ ਆਪ ਸਾਡੇ ਨਾਲ ਸੰਪਰਕ ਕਰ ਲੈਣਗੇ। ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਉਨ੍ਹਾਂ ਦੀ ਪਰਵਾਹ ਹੈ।