ਪ੍ਰਚਾਰ ਕਰਦਿਆਂ ਇਕ-ਦੂਜੇ ਨੂੰ ਹੌਸਲਾ ਦਿਓ
1 ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਹੈ ਜਦੋਂ ਕੋਈ ਸਾਨੂੰ ਹੌਸਲਾ ਦਿੰਦਾ ਹੈ। (ਕਹਾ. 25:11) ਦੂਸਰੇ ਪਬਲੀਸ਼ਰਾਂ ਨਾਲ ਪ੍ਰਚਾਰ ਕਰਦੇ ਹੋਏ ਅਸੀਂ ਉਨ੍ਹਾਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ?
2 ਚੰਗੀਆਂ ਗੱਲਾਂ ਕਰ ਕੇ: ਪ੍ਰਚਾਰ ਕਰਦਿਆਂ ਭੈਣਾਂ-ਭਰਾਵਾਂ ਨਾਲ ਉਨ੍ਹਾਂ ਵਿਸ਼ਿਆਂ ʼਤੇ ਗੱਲਬਾਤ ਕਰੋ ਜਿਨ੍ਹਾਂ ਨਾਲ ਉਨ੍ਹਾਂ ਦੀ ਨਿਹਚਾ ਪੱਕੀ ਹੋਵੇ। (ਜ਼ਬੂ. 37:30) ਅਸੀਂ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਦੇ ਤਰੀਕਿਆਂ ਬਾਰੇ ਜਾਂ ਪ੍ਰਚਾਰ ਵਿਚ ਹੋਏ ਚੰਗੇ ਤਜਰਬੇ ਬਾਰੇ ਗੱਲ ਕਰ ਸਕਦੇ ਹਾਂ। (ਰਸੂ. 15:3) ਕੀ ਅਸੀਂ ਬਾਈਬਲ ਪੜ੍ਹਦਿਆਂ, ਰਸਾਲਿਆਂ ਦੇ ਨਵੇਂ ਅੰਕ ਪੜ੍ਹਦਿਆਂ ਜਾਂ ਮੀਟਿੰਗ ਵਿਚ ਕੋਈ ਦਿਲਚਸਪ ਗੱਲ ਸਿੱਖੀ ਹੈ? ਅਸੀਂ ਹਾਲ ਹੀ ਵਿਚ ਸੁਣੇ ਪਬਲਿਕ ਭਾਸ਼ਣ ਬਾਰੇ ਵੀ ਗੱਲ ਕਰ ਸਕਦੇ ਹਾਂ।
3 ਕਈ ਵਾਰ ਘਰ-ਘਰ ਪ੍ਰਚਾਰ ਕਰਦਿਆਂ ਕਿਸੇ ਦੇ ਸਵਾਲ ਦਾ ਜਵਾਬ ਨਾ ਦੇ ਸਕਣ ਕਰਕੇ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਚੰਗਾ ਹੋਵੇਗਾ ਕਿ ਉਸ ਵਿਅਕਤੀ ਨਾਲ ਗੱਲ ਖ਼ਤਮ ਕਰਨ ਤੋਂ ਬਾਅਦ ਅਸੀਂ ਆਪਣੇ ਸਾਥੀ ਨਾਲ ਕੁਝ ਮਿੰਟ ਰੀਜ਼ਨਿੰਗ ਕਿਤਾਬ ਦੀ ਮਦਦ ਨਾਲ ਇਸ ਗੱਲ ʼਤੇ ਵਿਚਾਰ ਕਰੀਏ ਕਿ ਅੱਗੇ ਤੋਂ ਅਜਿਹੇ ਸਵਾਲਾਂ ਦਾ ਕਿਵੇਂ ਜਵਾਬ ਦੇਣਾ ਹੈ। ਜੇ ਅਸੀਂ ਦੇਖਿਆ ਹੈ ਕਿ ਸਾਡੇ ਸਾਥੀ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ, ਤਾਂ ਅਸੀਂ ਉਸ ਦੀ ਤਾਰੀਫ਼ ਕਰ ਸਕਦੇ ਹਾਂ। ਇਸ ਨਾਲ ਉਸ ਦਾ ਹੌਸਲਾ ਵਧੇਗਾ।
4 ਪਹਿਲ ਕਰੋ: ਕੀ ਸਾਡੇ ਬੁੱਕ ਸਟੱਡੀ ਗਰੁੱਪ ਵਿਚ ਕੋਈ ਪਬਲੀਸ਼ਰ ਹੈ ਜਿਸ ਨਾਲ ਅਸੀਂ ਕਾਫ਼ੀ ਸਮੇਂ ਤੋਂ ਪ੍ਰਚਾਰ ਨਹੀਂ ਕੀਤਾ ਹੈ? ਅਸੀਂ ਉਸ ਨੂੰ ਕਹਿ ਸਕਦੇ ਹਾਂ ਕਿ ਅਸੀਂ ਉਸ ਨਾਲ ਪ੍ਰਚਾਰ ਕਰਨਾ ਚਾਹੁੰਦੇ ਹਾਂ। ਇਸ ਨਾਲ ‘ਦੋਵੇਂ ਧਿਰਾਂ ਨੂੰ ਉਤਸਾਹ ਪ੍ਰਾਪਤ ਕਰਨ’ ਦਾ ਮੌਕਾ ਮਿਲੇਗਾ। (ਰੋਮ 1:12, CL) ਰੈਗੂਲਰ ਤੇ ਔਗਜ਼ੀਲਰੀ ਪਾਇਨੀਅਰਾਂ ਨੂੰ ਇਸ ਗੱਲ ਤੋਂ ਖ਼ੁਸ਼ੀ ਹੋਵੇਗੀ ਜੇ ਦੂਸਰੇ ਉਨ੍ਹਾਂ ਨਾਲ ਪ੍ਰਚਾਰ ਕਰਨ, ਖ਼ਾਸ ਕਰਕੇ ਸਵੇਰੇ ਜਾਂ ਦੁਪਹਿਰਾ ਢਲ ਜਾਣ ਤੇ ਜਦੋਂ ਘੱਟ ਪਬਲੀਸ਼ਰ ਪ੍ਰਚਾਰ ਲਈ ਆਉਂਦੇ ਹਨ। ਅਸੀਂ ਉਨ੍ਹਾਂ ਨਾਲ ਪ੍ਰਚਾਰ ਕਰ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। ਕੀ ਕੋਈ ਬੀਮਾਰ ਪਬਲੀਸ਼ਰ ਹੈ ਜੋ ਜ਼ਿਆਦਾ ਪ੍ਰਚਾਰ ਨਹੀਂ ਕਰ ਪਾਉਂਦਾ? ਉਸ ਨੂੰ ਆਪਣੇ ਨਾਲ ਬਾਈਬਲ ਸਟੱਡੀ ʼਤੇ ਲੈ ਜਾਣ ਨਾਲ ਉਸ ਨੂੰ ਤੇ ਸਾਨੂੰ ਫ਼ਾਇਦਾ ਹੋਵੇਗਾ।—ਕਹਾ. 27:17.
5 ਛੋਟੀਆਂ-ਛੋਟੀਆਂ ਗੱਲਾਂ ਵਿਚ ਤਾਰੀਫ਼ ਕਰਨ ਨਾਲ ਦੂਸਰਿਆਂ ਦਾ ਦਿਲ ਖ਼ੁਸ਼ ਹੁੰਦਾ ਹੈ। ਦੂਸਰਿਆਂ ਨਾਲ ਪ੍ਰਚਾਰ ਕਰਦੇ ਹੋਏ ਇਹ ਗੱਲ ਯਾਦ ਰੱਖੋ ਕਿਉਂਕਿ ਅਸੀਂ ‘ਇੱਕ ਦੂਏ ਨੂੰ ਤਸੱਲੀ ਦੇਣੀ’ ਚਾਹੁੰਦੇ ਹਾਂ।—1 ਥੱਸ. 5:11.