ਪ੍ਰਚਾਰ ਵਿਚ ਆਪਣੇ ਸਾਥੀ ਦੀ ਮਦਦ ਕਰੋ
1. ਪ੍ਰਚਾਰ ਦੇ ਕੰਮ ਵਿਚ ਦੋ-ਦੋ ਜਣੇ ਹੋਣ ਦਾ ਕੀ ਫ਼ਾਇਦਾ ਹੈ?
1 ਇਕ ਵਾਰ ਯਿਸੂ ਨੇ 70 ਚੇਲਿਆਂ ਨੂੰ “ਦੋ ਦੋ ਕਰਕੇ” ਪ੍ਰਚਾਰ ਦੇ ਕੰਮ ਵਿਚ ਘੱਲਿਆ ਸੀ। (ਲੂਕਾ 10:1) ਬਿਨਾਂ ਸ਼ੱਕ ਇਸ ਪ੍ਰਬੰਧ ਤੋਂ ਉਨ੍ਹਾਂ ਚੇਲਿਆਂ ਨੂੰ ਮਦਦ ਮਿਲੀ ਹੋਣੀ ਤੇ ਉਹ ਪ੍ਰਚਾਰ ਕਰਦੇ ਸਮੇਂ ਇਕ-ਦੂਜੇ ਦਾ ਹੌਸਲਾ ਵਧਾ ਸਕੇ ਹੋਣੇ। ਜਦੋਂ ਅਸੀਂ ਕਿਸੇ ਪਬਲੀਸ਼ਰ ਨਾਲ ਪ੍ਰਚਾਰ ਦਾ ਕੰਮ ਕਰਨ ਜਾਂਦੇ ਹਾਂ, ਤਾਂ ਅਸੀਂ ਇਕ-ਦੂਜੇ ਦੀ ਕਿੱਦਾਂ ਮਦਦ ਕਰ ਸਕਦੇ ਹਾਂ?
2. ਜਦੋਂ ਸਾਡਾ ਸਾਥੀ ਗੱਲ ਕਰ ਰਿਹਾ ਹੋਵੇ, ਤਾਂ ਸਾਨੂੰ ਕਿੱਦਾਂ ਤੇ ਕਿਉਂ ਉਸ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ?
2 ਦੂਸਰੇ ਦੀ ਗੱਲ ਸੁਣੋ: ਜਦੋਂ ਤੁਹਾਡਾ ਸਾਥੀ ਗੱਲ ਕਰ ਰਿਹਾ ਹੋਵੇ, ਤਾਂ ਉਸ ਦੀ ਗੱਲ ਧਿਆਨ ਨਾਲ ਸੁਣੋ। (ਯਾਕੂ. 1:19) ਜੇ ਉਹ ਬਾਈਬਲ ਵਿੱਚੋਂ ਆਇਤ ਪੜ੍ਹਦਾ ਹੈ, ਤਾਂ ਆਪਣੀ ਬਾਈਬਲ ਖੋਲ੍ਹ ਕੇ ਉਸ ਦੇ ਨਾਲ-ਨਾਲ ਦੇਖੋ। ਬੋਲ ਰਹੇ ਵਿਅਕਤੀ ਵੱਲ ਦੇਖੋ ਚਾਹੇ ਉਹ ਤੁਹਾਡਾ ਸਾਥੀ ਹੋਵੇ ਜਾਂ ਘਰ-ਸੁਆਮੀ। ਜੇ ਤੁਸੀਂ ਧਿਆਨ ਨਾਲ ਗੱਲ ਸੁਣੋਗੇ, ਤਾਂ ਹੋ ਸਕਦਾ ਹੈ ਕਿ ਘਰ-ਸੁਆਮੀ ਵੀ ਉਸੇ ਤਰ੍ਹਾਂ ਕਰੇ। ਇਸ ਦੇ ਨਾਲ-ਨਾਲ ਕੁਝ ਇਲਾਕਿਆਂ ਵਿਚ ਅਸੀਂ ਧਿਆਨ ਰੱਖ ਸਕਦੇ ਹਾਂ ਕਿ ਕੋਈ ਵਿਰੋਧੀ ਲੋਕਾਂ ਨੂੰ ਸਾਡੇ ਖ਼ਿਲਾਫ਼ ਇਕੱਠੇ ਤਾਂ ਨਹੀਂ ਕਰ ਰਿਹਾ। ਜੇ ਇਸ ਤਰ੍ਹਾਂ ਹੋਵੇ ਤਾਂ ਅਸੀਂ ਆਪਣੇ ਸਾਥੀ ਨਾਲ ਜਲਦੀ ਉਸ ਇਲਾਕੇ ਤੋਂ ਨਿਕਲ ਸਕਦੇ ਹਾਂ।
3. ਸਾਡਾ ਸਾਥੀ ਕਦੋਂ ਚਾਹੇਗਾ ਕਿ ਅਸੀਂ ਉਸ ਦੀ ਮਦਦ ਕਰੀਏ?
3 ਬੋਲਣ ਲੱਗਿਆ ਸਮਝਦਾਰੀ ਵਰਤੋ: ਜਦੋਂ ਅਸੀਂ ਪ੍ਰਚਾਰ ਵਿਚ ਕਿਸੇ ਭੈਣ-ਭਰਾ ਨਾਲ ਖੜ੍ਹੇ ਹੁੰਦੇ ਹਾਂ, ਤਾਂ ਉਸ ਨੂੰ ਬੋਲ ਲੈਣ ਦੇਣ ਨਾਲ ਅਸੀਂ ਉਸ ਦਾ ਆਦਰ ਕਰਦੇ ਹਾਂ। (ਰੋਮੀ. 12:10) ਸਾਨੂੰ ਉਸ ਨੂੰ ਟੋਕਣਾ ਨਹੀਂ ਚਾਹੀਦੀ। ਜੇ ਉਹ ਭੁੱਲ ਜਾਵੇ ਕਿ ਉਹ ਕੀ ਕਹਿਣਾ ਚਾਹੁੰਦਾ ਸੀ ਜਾਂ ਘਰ-ਸੁਆਮੀ ਕੋਈ ਇਤਰਾਜ਼ ਕਰਦਾ ਹੈ ਜਾਂ ਸਵਾਲ ਪੁੱਛਦਾ ਹੈ ਅਤੇ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਸਾਥੀ ਨੂੰ ਮਦਦ ਦੀ ਲੋੜ ਹੈ, ਤਾਂ ਅਸੀਂ ਕੋਈ ਨਵਾਂ ਵਿਸ਼ਾ ਸ਼ੁਰੂ ਕਰਨ ਦੀ ਬਜਾਇ ਆਪਣੇ ਸਾਥੀ ਦੀਆਂ ਟਿੱਪਣੀਆਂ ਨਾਲ ਲੜੀ ਜੋੜ ਸਕਦੇ ਹਾਂ। (ਕਹਾ. 16:23; ਉਪ. 3:1, 7) ਜੇ ਅਸੀਂ ਬੋਲੀਏ, ਤਾਂ ਸਾਡੇ ਲਫ਼ਜ਼ ਦਿੱਤੀ ਜਾ ਰਹੀ ਗਵਾਹੀ ਨਾਲ ਮਿਲਦੇ-ਜੁਲਦੇ ਹੋਣੇ ਚਾਹੀਦੇ ਹਨ।—1 ਕੁਰਿੰ. 14:8.
4. ਪ੍ਰਚਾਰ ਦੇ ਕੰਮ ਵਿਚ ਅਸੀਂ ਖ਼ੁਸ਼ੀ ਤੇ ਸਫ਼ਲਤਾ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ?
4 ਜਦੋਂ ਚੇਲਿਆਂ ਦੇ 35 ਜੋੜੇ ਪ੍ਰਚਾਰ ਕਰ ਕੇ ਹਟੇ, ਤਾਂ ਉਹ “ਅਨੰਦ ਨਾਲ ਮੁੜੇ।” (ਲੂਕਾ 10:17) ਦੂਸਰਿਆਂ ਨਾਲ ਪ੍ਰਚਾਰ ਵਿਚ ਕੰਮ ਕਰਦਿਆਂ ਅਸੀਂ ਵੀ ਖ਼ੁਸ਼ ਹੋਵਾਂਗੇ ਤੇ ਸਫ਼ਲਤਾ ਪ੍ਰਾਪਤ ਕਰਾਂਗੇ ਜੇ ਅਸੀਂ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਾਂਗੇ ਅਤੇ ਬੋਲਣ ਵੇਲੇ ਸਮਝਦਾਰੀ ਵਰਤਾਂਗੇ।