ਸੇਵਾ ਸਭਾ ਅਨੁਸੂਚੀ
10-16 ਮਾਰਚ
ਗੀਤ 18 (130)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਦੇ ਨਾਲ-ਨਾਲ ਯਿਸੂ ਦੀ ਮੌਤ ਦੀ ਵਰ੍ਹੇਗੰਢ ਦਾ ਸੱਦਾ-ਪੱਤਰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਅਹਿਮੀਅਤ। ਪਹਿਰਾਬੁਰਜ, 15 ਮਈ 2007, ਸਫ਼ੇ 11-13 ਉੱਤੇ ਆਧਾਰਿਤ ਭਾਸ਼ਣ ਅਤੇ ਚਰਚਾ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੂੰ ਸਭਾਵਾਂ ਤੋਂ ਕੀ ਫ਼ਾਇਦਾ ਹੋਇਆ ਹੈ ਅਤੇ ਬਾਕਾਇਦਾ ਸਭਾਵਾਂ ਵਿਚ ਆਉਣ ਲਈ ਉਨ੍ਹਾਂ ਨੇ ਰੁਕਾਵਟਾਂ ਨੂੰ ਕਿਵੇਂ ਹਟਾਇਆ ਹੈ।
15 ਮਿੰਟ: “ਅਸੀਂ ਯਹੋਵਾਹ ਨੂੰ ਨਜ਼ਰਾਨਾ ਦੇ ਸਕਦੇ ਹਾਂ।”a ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 19 (143)
17-23 ਮਾਰਚ
ਗੀਤ 6 (43)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਇਸ ਉੱਤੇ ਚਰਚਾ ਕਰੇਗਾ। ਪੂਰਾ ਲੇਖ ਪੜ੍ਹੋ ਤੇ ਚਰਚਾ ਕਰੋ।
20 ਮਿੰਟ: “ਅਸੀਂ ਯਿਸੂ ਦੀ ਮੌਤ ਦੀ ਵਰ੍ਹੇਗੰਢ ਵਿਚ ਆਉਣ ਵਾਲਿਆਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ?।”b ਪੈਰਾ 5 ਉੱਤੇ ਚਰਚਾ ਕਰਦੇ ਹੋਏ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਕਿ ਵਰ੍ਹੇਗੰਢ ਦੇ ਪ੍ਰੋਗ੍ਰਾਮ ਵਿਚ ਆਏ ਨਵੇਂ ਵਿਅਕਤੀ ਨਾਲ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
ਗੀਤ 24 (200)
24-30 ਮਾਰਚ
ਗੀਤ 9 (53)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: “ਪ੍ਰਚਾਰ ਕਰਦਿਆਂ ਸਮਝਦਾਰੀ ਤੋਂ ਕੰਮ ਲਓ।” ਇਕ ਬਜ਼ੁਰਗ ਹਾਜ਼ਰੀਨ ਨਾਲ ਇਸ ਲੇਖ ਉੱਤੇ ਚਰਚਾ ਕਰੇਗਾ। ਦੱਸੋ ਕਿ ਸਥਾਨਕ ਹਾਲਾਤਾਂ ਨੂੰ ਦੇਖਦੇ ਹੋਏ ਲੇਖ ਵਿਚ ਦਿੱਤੇ ਸੁਝਾਵਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਦਿਆਂ ਚੌਕਸ ਰਹਿਣ ਦੀ ਹੱਲਾਸ਼ੇਰੀ ਦਿਓ।
15 ਮਿੰਟ: ਅਸੀਂ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਇਸ ਭਾਗ ਨੂੰ ਇਕ ਬਜ਼ੁਰਗ ਪੇਸ਼ ਕਰੇਗਾ। ਉਹ ਇਕ ਮਿੰਟ ਵਿਚ ਕੁਝ ਟਿੱਪਣੀਆਂ ਕਰਨ ਤੋਂ ਬਾਅਦ ਪਹਿਰਾਬੁਰਜ, 1 ਜੁਲਾਈ 2005, ਸਫ਼ੇ 18-19, ਪੈਰੇ 10-14 ਉੱਤੇ ਆਧਾਰਿਤ ਭਾਸ਼ਣ ਦੇਵੇਗਾ। ਹਾਜ਼ਰੀਨ ਨੂੰ ਪੁੱਛੋ ਕਿ ਜਦੋਂ ਉਨ੍ਹਾਂ ਨੇ ਰਾਜ ਦਾ ਸੰਦੇਸ਼ ਸੁਣਿਆ ਸੀ, ਤਾਂ ਉਨ੍ਹਾਂ ਨੂੰ ਕਿਵੇਂ ਦਿਲਾਸਾ ਤੇ ਉਮੀਦ ਮਿਲੀ ਸੀ।
ਗੀਤ 20 (162)
31 ਮਾਰਚ–6 ਅਪ੍ਰੈਲ
ਗੀਤ 4 (37)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਮਾਰਚ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
20 ਮਿੰਟ: “ਪ੍ਰਬੰਧਕ ਸਭਾ ਵੱਲੋਂ ਚਿੱਠੀ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
15 ਮਿੰਟ: “ਪ੍ਰਚਾਰ ਕਰਦਿਆਂ ਇਕ-ਦੂਜੇ ਨੂੰ ਹੌਸਲਾ ਦਿਓ।”c
ਗੀਤ 15 (124)
7-13 ਅਪ੍ਰੈਲ
ਗੀਤ 18 (130)
ਸੂਚਨਾ: ਜ਼ਿਲ੍ਹਾ ਸੰਮੇਲਨ ਬਾਰੇ ਜਾਣਕਾਰੀ ਉੱਤੇ ਚਰਚਾ 7-13 ਅਪ੍ਰੈਲ ਦੇ ਹਫ਼ਤੇ ਤੋਂ ਪਹਿਲਾਂ ਨਹੀਂ ਕੀਤੀ ਜਾਣੀ ਚਾਹੀਦੀ। ਕਲੀਸਿਯਾਵਾਂ ਨੂੰ 7-13 ਅਪ੍ਰੈਲ ਦੀ ਸੇਵਾ ਸਭਾ ਨੂੰ ਪਹਿਲਾਂ ਦੇ ਕਿਸੇ ਹਫ਼ਤੇ ਨਹੀਂ ਕਰਨਾ ਚਾਹੀਦਾ। ਜੇ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਦੌਰਾ ਕਰ ਰਿਹਾ ਹੈ, ਤਾਂ ਹੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਹੋਟਲਾਂ ਦੀ ਲਿਸਟ ਮਿਲ ਜਾਣ ਤੋਂ ਬਾਅਦ ਇਹ ਤੁਰੰਤ ਨੋਟਿਸ ਬੋਰਡ ʼਤੇ ਲਗਾ ਦਿੱਤੀ ਜਾਣੀ ਚਾਹੀਦੀ ਹੈ। ਜੇ ਸਰਕਟ ਅਸੈਂਬਲੀ ਕਰਕੇ ਸੇਵਾ ਸਭਾ ਨਹੀਂ ਹੁੰਦੀ ਹੈ, ਤਾਂ ਉਸ ਹਫ਼ਤੇ ਬੁੱਕ ਸਟੱਡੀ ਵੇਲੇ ਬੁੱਕ ਸਟੱਡੀ ਓਵਰਸੀਅਰ ਜ਼ਿਲ੍ਹਾ ਸੰਮੇਲਨ ਦੀਆਂ ਤਾਰੀਖ਼ਾਂ ਅਤੇ ਪਤਾ ਦੱਸ ਸਕਦਾ ਹੈ। ਸਾਰੇ ਬੁੱਕ ਸਟੱਡੀ ਓਵਰਸੀਅਰਾਂ ਨੂੰ ਹੋਟਲਾਂ ਦੀ ਲਿਸਟ ਦੀ ਕਾਪੀ ਦਿੱਤੀ ਜਾਣੀ ਚਾਹੀਦੀ ਹੈ ਤਾਂਕਿ ਉਨ੍ਹਾਂ ਦੇ ਗਰੁੱਪ ਵਿਚ ਭੈਣ-ਭਰਾ ਕਮਰਾ ਬੁੱਕ ਕਰਾਉਣ ਲਈ ਹੋਟਲਾਂ ਦੇ ਟੈਲੀਫ਼ੋਨ ਨੰਬਰ ਲਿਖ ਲੈਣ। ਪਰ ਲਿਸਟ ਦੀਆਂ ਕਾਪੀਆਂ ਭੈਣਾਂ-ਭਰਾਵਾਂ ਨੂੰ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ।
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਬਪਤਿਸਮਾ ਲੈਣ ਵਿਚ ਦੇਰੀ ਕਿਉਂ? ਪਹਿਰਾਬੁਰਜ, 1 ਜੁਲਾਈ 2006, ਸਫ਼ੇ 29-30, ਪੈਰੇ 14-17 ਉੱਤੇ ਆਧਾਰਿਤ ਇਕ ਬਜ਼ੁਰਗ ਵੱਲੋਂ ਭਾਸ਼ਣ। ਇਕ-ਦੋ ਪਬਲੀਸ਼ਰਾਂ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਨ੍ਹਾਂ ਨੇ ਕਿਸ਼ੋਰ ਉਮਰ ਵਿਚ ਬਪਤਿਸਮਾ ਲਿਆ ਸੀ। ਕਿਹੜੀ ਚੀਜ਼ ਨੇ ਉਨ੍ਹਾਂ ਨੂੰ ਇਸ ਉਮਰ ਵਿਚ ਇਹ ਮਹੱਤਵਪੂਰਣ ਫ਼ੈਸਲਾ ਕਰਨ ਲਈ ਪ੍ਰੇਰਿਆ ਸੀ? ਬਪਤਿਸਮੇ ਨੇ ਉਨ੍ਹਾਂ ਦੀ ਅਧਿਆਤਮਿਕ ਤੌਰ ਤੇ ਸਮਝਦਾਰ ਬਣਨ ਅਤੇ ਮੁਸੀਬਤਾਂ ਤੋਂ ਬਚਣ ਵਿਚ ਕਿਵੇਂ ਮਦਦ ਕੀਤੀ?
25 ਮਿੰਟ: “2008 ਵਿਚ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ।”d ਕਲੀਸਿਯਾ ਦਾ ਸੈਕਟਰੀ ਇਸ ਭਾਗ ਨੂੰ ਪੇਸ਼ ਕਰੇਗਾ। ਲੇਖ ਉੱਤੇ ਚਰਚਾ ਕਰਨ ਤੋਂ ਪਹਿਲਾਂ, ਸੰਮੇਲਨ ਸੰਬੰਧੀ 15 ਫਰਵਰੀ 2007 ਦੀ ਚਿੱਠੀ ਪੜ੍ਹੋ। ਲੇਖ ਦੇ ਪੈਰਾ 7 ਉੱਤੇ ਚਰਚਾ ਕਰਦਿਆਂ, ਸਫ਼ਾ 4 ਉੱਤੇ “ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ” ਅਤੇ “ਹੋਟਲ ਵਿਚ ਕਮਰਾ ਬੁੱਕ ਕਰਾਉਣ ਲਈ” ਨਾਮਕ ਡੱਬੀਆਂ ਵਿੱਚੋਂ ਹਰ ਨੁਕਤਾ ਪੜ੍ਹੋ। ਜੇ ਕਲੀਸਿਯਾ ਦੇ ਸ਼ਹਿਰ ਵਿਚ ਹੀ ਸੰਮੇਲਨ ਹੋ ਰਿਹਾ ਹੈ, ਤਾਂ ਡੱਬੀ ਪੜ੍ਹਨ ਦੀ ਲੋੜ ਨਹੀਂ ਹੈ। ਸੰਮੇਲਨ ਵਿਚ ਜਾਣ ਦੇ ਛੇਤੀ ਤੋਂ ਛੇਤੀ ਇੰਤਜ਼ਾਮ ਕਰਨ ਲਈ ਸਾਰਿਆਂ ਦਾ ਧੰਨਵਾਦ ਕਰੋ।
ਗੀਤ 29 (222)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।