ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਕ.-ਦਸੰ.
“ਤੁਹਾਡੇ ਖ਼ਿਆਲ ਵਿਚ ਅਸੀਂ ਜ਼ਰੂਰੀ ਫ਼ੈਸਲੇ ਕਰਦਿਆਂ ਕਿੱਥੋਂ ਸਲਾਹ ਲੈ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਵਿਅਕਤੀ ਦੀ ਇਜਾਜ਼ਤ ਨਾਲ ਕਹਾਉਤਾਂ 3:5, 6 ਪੜ੍ਹੋ।] ਇਸ ਲੇਖ ਵਿਚ ਪਰਮੇਸ਼ੁਰ ਦੀ ਸਲਾਹ ʼਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਨੂੰ ਫ਼ੈਸਲੇ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਅੰਜਾਮ ਬਾਰੇ ਸੋਚਣਾ ਚਾਹੀਦਾ ਹੈ।” ਸਫ਼ਾ 28 ਦੇ ਲੇਖ ਵੱਲ ਧਿਆਨ ਖਿੱਚੋ।
ਜਾਗਰੂਕ ਬਣੋ! ਅਕ.-ਦਸੰ.
“ਕੀ ਤੁਹਾਨੂੰ ਲੱਗਦਾ ਹੈ ਕਿ ਗਲੋਬਲ ਵਾਰਮਿੰਗ ਦਾ ਕੋਈ ਹੱਲ ਹੈ? [ਜਵਾਬ ਲਈ ਸਮਾਂ ਦਿਓ। ਧਰਤੀ ਦੇ ਭਵਿੱਖ ਬਾਰੇ ਇਕ ਹਵਾਲਾ ਪੜ੍ਹਨ ਦੀ ਇਜਾਜ਼ਤ ਮੰਗੋ ਅਤੇ ਫਿਰ ਯਸਾਯਾਹ 11:9 ਪੜ੍ਹੋ।] ਇਸ ਰਸਾਲੇ ਵਿਚ ਇਹ ਸਮਝਾਇਆ ਗਿਆ ਹੈ ਕਿ ਅਸੀਂ ਇਸ ਗੱਲ ʼਤੇ ਪੂਰਾ ਵਿਸ਼ਵਾਸ ਰੱਖ ਸਕਦੇ ਹਾਂ ਕਿ ਇਹ ਧਰਤੀ ਹਮੇਸ਼ਾ ਲਈ ਰਹੇਗੀ।”
ਪਹਿਰਾਬੁਰਜ ਜਨ.-ਮਾਰ.
“ਰੱਬ ਨੂੰ ਮੰਨਣ ਵਾਲੇ ਕਈ ਲੋਕ ਇਹ ਨਹੀਂ ਸਮਝ ਸਕਦੇ ਕਿ ਉਹ ਲੋਕਾਂ ਨੂੰ ਨਰਕ ਵਿਚ ਕਿਵੇਂ ਸਜ਼ਾ ਦੇ ਸਕਦਾ ਹੈ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਪਵਿੱਤਰ ਲਿਖਤਾਂ ਸਾਫ਼ ਦੱਸਦੀਆਂ ਹਨ ਕਿ ਪਰਮੇਸ਼ੁਰ ਬੁਰਾ ਨਹੀਂ ਹੈ। [ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਸੁਆਮੀ ਨੂੰ ਦਿਲਚਸਪੀ ਹੈ, ਤਾਂ ਹਿਜ਼ਕੀਏਲ 18:23 ਪੜ੍ਹੋ।] ਤੁਸੀਂ ਇਸ ਰਸਾਲੇ ਵਿਚ ਬਾਈਬਲ ਤੋਂ ਦੱਸੀਆਂ ਗੱਲਾਂ ਤੋਂ ਜ਼ਰੂਰ ਤਸੱਲੀ ਪਾਓਗੇ।”
ਜਾਗਰੂਕ ਬਣੋ! ਜਨ.-ਮਾਰ.
“ਆਮ ਕਰਕੇ ਲੋਕ ਸੋਚਦੇ ਹਨ ਕਿ ਸਫ਼ਲਤਾ ਦਾ ਮਤਲਬ ਹੈ ਸ਼ਾਨੋ-ਸ਼ੌਕਤ, ਪੈਸਾ ਜਾਂ ਤਾਕਤ। ਤੁਹਾਡੇ ਖ਼ਿਆਲ ਵਿਚ ਇਨਸਾਨ ਸਫ਼ਲ ਕਿਵੇਂ ਹੁੰਦਾ ਹੈ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਬਾਈਬਲ ਮੁਤਾਬਕ ਸਫ਼ਲਤਾ ਦਾ ਰਾਜ਼ ਕੀ ਹੈ। [ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਸੁਆਮੀ ਨੂੰ ਦਿਲਚਸਪੀ ਹੈ, ਤਾਂ ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।] ਇਸ ਲੇਖ ਵਿਚ ਛੇ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਫ਼ਲ ਹੋ ਸਕਦੇ ਹਾਂ।” ਸਫ਼ਾ 6 ਵੱਲ ਧਿਆਨ ਖਿੱਚੋ।