ਪ੍ਰਚਾਰ ਕਰ ਕੇ ਰੱਬ ਨਾਲ ਸਾਡਾ ਰਿਸ਼ਤਾ ਮਜ਼ਬੂਤ ਬਣਦਾ ਹੈ
1. ਪ੍ਰਚਾਰ ਦੇ ਕੰਮ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
1 ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਰੱਬ ਨਾਲ ਸਾਡਾ ਰਿਸ਼ਤਾ ਮਜ਼ਬੂਤ ਬਣਦਾ ਹੈ ਤੇ ਅਸੀਂ ਹੋਰ ਵੀ ਖ਼ੁਸ਼ ਹੁੰਦੇ ਹਾਂ। ਵਾਕਈ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਪ੍ਰਚਾਰ ਕਰਦੇ ਹਾਂ। ਪਰ “ਬਚਨ ਦਾ ਪਰਚਾਰ” ਕਰਨ ਦੇ ਹੁਕਮ ਦੀ ਪਾਲਣਾ ਕਰ ਕੇ ਸਾਨੂੰ ਯਹੋਵਾਹ ਦੀਆਂ ਬਰਕਤਾਂ ਹੀ ਨਹੀਂ ਮਿਲਦੀਆਂ, ਸਗੋਂ ਸਾਨੂੰ ਹੋਰ ਕਈ ਫ਼ਾਇਦੇ ਹੁੰਦੇ ਹਨ। (2 ਤਿਮੋ. 4:2; ਯਸਾ. 48:17, 18) ਪਰ ਪ੍ਰਚਾਰ ਕਰ ਕੇ ਰੱਬ ਨਾਲ ਸਾਡਾ ਰਿਸ਼ਤਾ ਕਿੱਦਾਂ ਮਜ਼ਬੂਤ ਹੁੰਦਾ ਹੈ ਅਤੇ ਅਸੀਂ ਕਿੱਦਾਂ ਖ਼ੁਸ਼ ਹੁੰਦੇ ਹਾਂ?
2. ਪ੍ਰਚਾਰ ਦਾ ਕੰਮ ਸਾਨੂੰ ਕਿੱਦਾਂ ਮਜ਼ਬੂਤ ਬਣਾਉਂਦਾ ਹੈ?
2 ਅਸੀਂ ਮਜ਼ਬੂਤ ਬਣਦੇ ਅਤੇ ਭਰਪੂਰ ਬਰਕਤਾਂ ਹਾਸਲ ਕਰਦੇ ਹਾਂ: ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦਿਆਂ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਘੱਟ ਤੇ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਬਾਰੇ ਜ਼ਿਆਦਾ ਸੋਚਦੇ ਹਾਂ। (2 ਕੁਰਿੰ. 4:18) ਦੂਸਰਿਆਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਸਮਝਾ ਕੇ ਯਹੋਵਾਹ ਦੇ ਵਾਅਦਿਆਂ ਵਿਚ ਸਾਡੀ ਆਪਣੀ ਨਿਹਚਾ ਮਜ਼ਬੂਤ ਹੁੰਦੀ ਹੈ ਤੇ ਅਸੀਂ ਸੱਚਾਈ ਲਈ ਦਿਲੋਂ ਸ਼ੁਕਰਗੁਜ਼ਾਰ ਮਹਿਸੂਸ ਕਰਦੇ ਹਾਂ। (ਯਸਾ. 65:13, 14) ਜਿੱਦਾਂ-ਜਿੱਦਾਂ ਅਸੀਂ ਰੱਬ ਨਾਲ ਰਿਸ਼ਤਾ ਜੋੜਨ ਵਿਚ ਲੋਕਾਂ ਦੀ ਮਦਦ ਕਰਦੇ ਹਾਂ ਤਾਂਕਿ ਉਹ ‘ਜਗਤ ਦੇ ਨਾ’ ਬਣੇ ਰਹਿਣ, ਉੱਦਾਂ-ਉੱਦਾਂ ਅਸੀਂ ਜਗਤ ਤੋਂ ਦੂਰ ਰਹਿਣ ਦਾ ਆਪਣਾ ਇਰਾਦਾ ਵੀ ਮਜ਼ਬੂਤ ਕਰਦੇ ਹਾਂ।—ਯੂਹੰ. 17:14, 16; ਰੋਮੀ. 12:2.
3. ਸਾਡੀ ਸੇਵਕਾਈ ਸਾਨੂੰ ਮਸੀਹੀ ਗੁਣ ਪੈਦਾ ਕਰਨ ਵਿਚ ਕਿੱਦਾਂ ਮਦਦ ਕਰਦੀ ਹੈ?
3 ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਨਾਲ ਸਾਡੇ ਵਿਚ ਮਸੀਹੀ ਗੁਣ ਪੈਦਾ ਹੁੰਦੇ ਹਨ। ਮਿਸਾਲ ਲਈ ‘ਸਭਨਾਂ ਲਈ ਸਭ ਕੁਝ ਬਣਨ’ ਦੀ ਕੋਸ਼ਿਸ਼ ਕਰਦਿਆਂ ਸਾਨੂੰ ਹੋਰ ਵੀ ਹਲੀਮ ਬਣਨ ਦੀ ਲੋੜ ਪੈਂਦੀ ਹੈ। (1 ਕੁਰਿੰ. 9:19-23) ਜਦੋਂ ਅਸੀਂ ਉਨ੍ਹਾਂ ਲੋਕਾਂ ਨਾਲ ਗੱਲਾਂ ਕਰਦੇ ਹਾਂ ਜੋ ‘ਉਨ੍ਹਾਂ ਭੇਡਾਂ ਵਾਂਙੁ ਹਨ ਜਿਨ੍ਹਾਂ ਦਾ ਅਯਾਲੀ ਨਹੀਂ ਹੈ ਤੇ ਜਿਨ੍ਹਾਂ ਦੇ ਮਾੜੇ ਹਾਲ ਹਨ ਅਤੇ ਡਾਵਾਂ ਡੋਲ ਫਿਰਦੇ ਹਨ,’ ਤਾਂ ਸਾਨੂੰ ਉਨ੍ਹਾਂ ਤੇ ਤਰਸ ਆਉਂਦਾ ਹੈ। (ਮੱਤੀ 9:36) ਲੋਕਾਂ ਦੀ ਬੇਦਿਲੀ ਜਾਂ ਵਿਰੋਧਤਾ ਦਾ ਸਾਮ੍ਹਣਾ ਕਰਦਿਆਂ ਅਸੀਂ ਧੀਰਜ ਰੱਖਣਾ ਸਿੱਖਦੇ ਹਾਂ। ਸਾਡੀ ਖ਼ੁਸ਼ੀ ਹੋਰ ਵੀ ਵਧਦੀ ਹੈ ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ।—ਰਸੂ. 20:35.
4. ਤੁਸੀਂ ਪ੍ਰਚਾਰ ਦੇ ਕੰਮ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ?
4 ਪ੍ਰਚਾਰ ਦਾ ਕੰਮ ਕਿੰਨੀ ਵੱਡੀ ਬਰਕਤ ਹੈ। ਇਸ ਦੁਆਰਾ ਉਸ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ ਜੋ ਸਾਡੀ ਭਗਤੀ ਦੇ ਯੋਗ ਹੈ! ਪ੍ਰਚਾਰ ਦਾ ਕੰਮ ਵਾਕਈ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਬਣਾਉਂਦਾ ਹੈ। ਜੋ ਖ਼ੁਸ਼ ਖ਼ਬਰੀ ਉੱਤੇ ਪੂਰੀ ਤਰ੍ਹਾਂ ਸਾਖੀ ਦੇਣ ਵਿਚ ਰੁੱਝੇ ਰਹਿੰਦੇ ਹਨ ਉਨ੍ਹਾਂ ਨੂੰ ਭਰਪੂਰ ਬਰਕਤਾਂ ਮਿਲਦੀਆਂ ਹਨ।—ਰਸੂ. 20:24.