ਸੇਵਾ ਸਭਾ ਦੀ ਤਿਆਰੀ ਕਿਵੇਂ ਕਰੀਏ
1. ਸੇਵਾ ਸਭਾ ਦਾ ਕੀ ਮਕਸਦ ਹੈ ਤੇ ਅਸੀਂ ਇਸ ਤੋਂ ਪੂਰਾ ਫ਼ਾਇਦਾ ਕਿਵੇਂ ਉਠਾ ਸਕਦੇ ਹਾਂ?
1 ਸੇਵਾ ਸਭਾ ਦਾ ਮਕਸਦ ਸਾਨੂੰ ਪ੍ਰਚਾਰ ਦੇ ਕੰਮ ਵਿਚ ਵਧੀਆ ਨਤੀਜੇ ਹਾਸਲ ਕਰਨ ਵਿਚ ਮਦਦ ਦੇਣਾ ਹੈ। ਇਸ ਸਭਾ ਵਿਚ ਮੁੱਖ ਤੌਰ ਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ, ਚੇਲੇ ਬਣਾਉਣ ਅਤੇ ਆਉਣ ਵਾਲੇ ਨਿਆਉਂ ਉੱਤੇ ਚਰਚਾ ਕੀਤੀ ਜਾਂਦੀ ਹੈ। (ਮੱਤੀ 28:20; ਮਰ. 13:10; 2 ਪਤ. 3:7) ਜੇ ਅਸੀਂ ਚੰਗੀ ਤਰ੍ਹਾਂ ਤਿਆਰੀ ਕਰ ਕੇ ਹਿੱਸਾ ਲਈਏ, ਤਾਂ ਸਾਨੂੰ ਇਸ ਅਹਿਮ ਸਭਾ ਤੋਂ ਕਾਫ਼ੀ ਲਾਭ ਹੋ ਸਕਦਾ ਹੈ।
2. ਅਸੀਂ ਭਾਸ਼ਣ ਸੁਣਨ ਲਈ ਕਿਵੇਂ ਤਿਆਰੀ ਕਰ ਸਕਦੇ ਹਾਂ?
2 ਭਾਸ਼ਣ: ਆਮ ਤੌਰ ਤੇ ਸ਼ਡਿਉਲ ਵਿਚ ਦੱਸਿਆ ਹੁੰਦਾ ਹੈ ਕਿ ਭਾਸ਼ਣਕਾਰ ਨੇ ਕਿਹੜੇ ਪ੍ਰਕਾਸ਼ਨ ਵਿੱਚੋਂ ਭਾਸ਼ਣ ਦੇਣਾ ਹੈ। ਤੁਸੀਂ ਇਸ ਜਾਣਕਾਰੀ ਅਤੇ ਆਇਤਾਂ ਉੱਤੇ ਵਿਚਾਰ ਕਰ ਸਕਦੇ ਹੋ। ਸੋਚੋ ਕਿ ਤੁਸੀਂ ਆਪਣੀ ਸੇਵਕਾਈ ਵਿਚ ਇਹ ਜਾਣਕਾਰੀ ਕਿੱਦਾਂ ਵਰਤ ਸਕਦੇ ਹੋ।
3. ਅਸੀਂ ਸਵਾਲ-ਜਵਾਬ ਦੁਆਰਾ ਚਰਚਾ ਲਈ ਕਿੱਦਾਂ ਤਿਆਰੀ ਕਰ ਸਕਦੇ ਹਾਂ?
3 ਸਵਾਲ-ਜਵਾਬ ਦੁਆਰਾ ਚਰਚਾ: ਇਹ ਭਾਗ ਪਹਿਰਾਬੁਰਜ ਸਟੱਡੀ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ। ਭਰਾ ਭਾਸ਼ਣ ਦੇ ਸ਼ੁਰੂ ਵਿਚ ਤੇ ਅਖ਼ੀਰ ਵਿਚ ਕੁਝ ਸ਼ਬਦ ਕਹੇਗਾ। ਹਰ ਪੈਰੇ ਦੇ ਮੁੱਖ ਨੁਕਤਿਆਂ ਹੇਠਾਂ ਲਕੀਰ ਲਾਓ ਤੇ ਸੰਖੇਪ ਵਿਚ ਵਧੀਆ ਟਿੱਪਣੀਆਂ ਦਿਓ।
4. ਅਸੀਂ ਹਾਜ਼ਰੀਨ ਨਾਲ ਚਰਚਾ ਵਾਲੇ ਭਾਸ਼ਣ ਲਈ ਕਿੱਦਾਂ ਤਿਆਰੀ ਕਰ ਸਕਦੇ ਹਾਂ?
4 ਹਾਜ਼ਰੀਨ ਨਾਲ ਚਰਚਾ: ਇਹ ਭਾਗ ਭਾਸ਼ਣ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ, ਪਰ ਇਸ ਵਿਚ ਹਾਜ਼ਰੀਨ ਨਾਲ ਵੀ ਥੋੜ੍ਹੀ-ਬਹੁਤੀ ਚਰਚਾ ਕੀਤੀ ਜਾਵੇਗੀ। ਜੇ ਤੁਸੀਂ ਪਹਿਲਾਂ ਹੀ ਮੁੱਖ ਨੁਕਤਿਆਂ ਹੇਠਾਂ ਲਕੀਰ ਲਾਓ ਤੇ ਆਇਤਾਂ ਪੜ੍ਹੋ, ਤਾਂ ਤੁਸੀਂ ਸਵਾਲਾਂ ਦੇ ਜਵਾਬ ਦੇ ਸਕੋਗੇ। ਭਾਸ਼ਣਕਾਰ ਮੁੱਖ ਨੁਕਤੇ ਪੁੱਛਣ ਲਈ ਹਾਜ਼ਰੀਨ ਤੋਂ ਸਵਾਲ ਪੁੱਛੇਗਾ।
5. ਸਾਨੂੰ ਪ੍ਰਦਰਸ਼ਨਾਂ ਤੋਂ ਕਿੱਦਾਂ ਪੂਰਾ ਫ਼ਾਇਦਾ ਮਿਲ ਸਕਦਾ ਹੈ?
5 ਪ੍ਰਦਰਸ਼ਨ: ਕੁਝ ਭਾਗਾਂ ਵਿਚ ਪ੍ਰਦਰਸ਼ਨ ਦਿਖਾਏ ਜਾਣਗੇ ਕਿ ਪੇਸ਼ ਕੀਤੀ ਜਾਣਕਾਰੀ ਆਪਣੇ ਇਲਾਕੇ ਵਿਚ ਕਿੱਦਾਂ ਵਰਤੀ ਜਾ ਸਕਦੀ ਹੈ। ਬਜ਼ੁਰਗਾਂ ਜਾਂ ਤਜਰਬੇਕਾਰ ਪਬਲੀਸ਼ਰਾਂ ਜਾਂ ਪਾਇਨੀਅਰਾਂ ਨੂੰ ਇਹ ਪ੍ਰਦਰਸ਼ਨ ਕਰਨ ਲਈ ਕਿਹਾ ਜਾਵੇਗਾ। ਇਸ ਭਾਗ ਦੀ ਤਿਆਰੀ ਕਰਦਿਆਂ ਅਸੀਂ ਸੋਚ ਸਕਦੇ ਹਾਂ ਕਿ ਇਹ ਕਿੱਦਾਂ ਪੇਸ਼ ਕੀਤਾ ਜਾਵੇਗਾ। ਜਦੋਂ ਸਾਡੀ ਰਾਜ ਸੇਵਕਾਈ ਵਿੱਚੋਂ ਕੋਈ ਪੇਸ਼ਕਾਰੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਜਾਣਕਾਰੀ ਨੂੰ ਵਰਤ ਕੇ ਵੱਖੋ-ਵੱਖਰੇ ਲੋਕਾਂ ਨਾਲ ਕਿਵੇਂ ਗੱਲ ਕਰ ਸਕਦੇ ਹਾਂ। ਸਭਾ ਵਿਚ ਉਹ ਪ੍ਰਕਾਸ਼ਨ ਜ਼ਰੂਰ ਲੈ ਕੇ ਆਓ ਜੋ ਪ੍ਰਦਰਸ਼ਨ ਵਿਚ ਵਰਤਿਆ ਜਾਵੇਗਾ। ਅਸੀਂ ਆਪਣੀ ਪਰਿਵਾਰਕ ਸਟੱਡੀ ਦੀ ਸ਼ਾਮ ਨੂੰ ਇਨ੍ਹਾਂ ਪੇਸ਼ਕਾਰੀਆਂ ਦੀ ਰੀਹਰਸਲ ਵੀ ਕਰ ਸਕਦੇ ਹਾਂ।
6. ਸੇਵਾ ਸਭਾ ਦੀ ਤਿਆਰੀ ਕਰਨ ਦੇ ਕੀ ਕੁਝ ਕਾਰਨ ਹਨ?
6 ਜਦੋਂ ਅਸੀਂ ਪੂਰੀ ਤਿਆਰੀ ਕਰਦੇ ਹਾਂ ਤੇ ਦਿੱਤੀ ਜਾਂਦੀ ਵਧੀਆ ਸਿੱਖਿਆ ਉੱਤੇ ਪੂਰਾ ਧਿਆਨ ਲਗਾਉਂਦੇ ਹਾਂ, ਤਾਂ ਸੇਵਾ ਸਭਾ ਹੋਰ ਵੀ ਮਜ਼ੇਦਾਰ ਹੁੰਦੀ ਹੈ। ਇਨ੍ਹਾਂ ਸੁਝਾਵਾਂ ਨੂੰ ਅਪਣਾ ਕੇ ਅਸੀਂ ਇਕ-ਦੂਜੇ ਦਾ ਹੌਸਲਾ ਵਧਾਉਂਦੇ ਹਾਂ। (ਰੋਮੀ. 1:11, 12) ਜੇ ਅਸੀਂ ਸੇਵਾ ਸਭਾ ਦੀ ਤਿਆਰੀ ਕਰਨ ਲਈ ਸਮਾਂ ਕੱਢਾਂਗੇ, ਤਾਂ ਅਸੀਂ ਹੋਰ ਵੀ ਚੰਗੀ ਤਰ੍ਹਾਂ ਪ੍ਰਚਾਰ ਕਰ ਸਕਾਂਗੇ।—2 ਤਿਮੋ. 3:17.