ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਹਮੇਸ਼ਾ ਤਿਆਰ ਰਹੋ
1. ਮੱਤੀ 28:19, 20 ਵਿਚ ਯਿਸੂ ਦਾ ਹੁਕਮ ਪੂਰਾ ਕਰਨ ਵਿਚ ਕੀ ਕੁਝ ਸ਼ਾਮਲ ਹੈ?
1 ਯਿਸੂ ਨੇ ਸਾਨੂੰ ‘ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ’ ਦਾ ਹੁਕਮ ਦਿੱਤਾ ਸੀ। (ਮੱਤੀ 28:19, 20) ਇਸ ਲਈ ਸਾਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇੱਦਾਂ ਕਰਨ ਲਈ ਹੇਠਲੇ ਕੁਝ ਸੁਝਾਅ ਮਦਦ ਕਰ ਸਕਦੇ ਹਨ।
2. ਅਸੀਂ ਕਿਨ੍ਹਾਂ-ਕਿਨ੍ਹਾਂ ਨੂੰ ਬਾਈਬਲ ਸਟੱਡੀ ਪੇਸ਼ ਕਰ ਸਕਦੇ ਹਾਂ?
2 ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ: ਅਸੀਂ ਬਾਈਬਲ ਸਟੱਡੀ ਦੀ ਜਿੰਨੀ ਜ਼ਿਆਦਾ ਪੇਸ਼ਕਸ਼ ਕਰਾਂਗੇ, ਸਾਨੂੰ ਬਾਈਬਲ ਸਟੱਡੀ ਹਾਸਲ ਕਰਨ ਦੇ ਉੱਨੇ ਹੀ ਜ਼ਿਆਦਾ ਮੌਕੇ ਮਿਲਣਗੇ। (ਉਪ. 11:6) ਕੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ ਹੈ ਜੋ ਸਾਡੇ ਸੰਦੇਸ਼ ਵਿਚ ਦਿਲਚਸਪੀ ਜ਼ਾਹਰ ਕਰਦੇ ਹਨ? ਇਕ ਕਲੀਸਿਯਾ ਨੇ ਪੂਰੇ ਮਹੀਨੇ ਤਕ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕਰਨ ਦੀ ਪੂਰੀ ਵਾਹ ਲਾਈ। ਉਹ 42 ਨਵੀਆਂ ਬਾਈਬਲ ਸਟੱਡੀਆਂ ਸ਼ੁਰੂ ਕਰ ਕੇ ਕਿੰਨੇ ਖ਼ੁਸ਼ ਹੋਏ! ਇਹ ਨਾ ਸੋਚੋ ਕਿ ਦਿਲਚਸਪੀ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਅਸੀਂ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਉਂਦੇ ਹਾਂ। ਕਿਉਂ ਨਾ ਅਗਲੀ ਵਾਰ ਸਟੱਡੀ ਦੀ ਪੇਸ਼ਕਸ਼ ਕਰੋ? ਜੇ ਉਹ ਇਨਕਾਰ ਵੀ ਕਰ ਦੇਣ, ਤਾਂ ਪੁੱਛਣ ਵਿਚ ਕੋਈ ਹਰਜ਼ ਨਹੀਂ ਹੈ। ਤੁਸੀਂ ਪਹਿਲਾਂ ਵਾਂਗ ਉਨ੍ਹਾਂ ਦੀ ਦਿਲਚਸਪੀ ਵਧਾਈ ਜਾਓ। ਕੀ ਤੁਸੀਂ ਆਪਣੇ ਗੁਆਂਢੀਆਂ, ਰਿਸ਼ਤੇਦਾਰਾਂ, ਸਹਿਕਰਮੀਆਂ ਤੇ ਸਹਿਪਾਠੀਆਂ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ ਹੈ? ਤੁਸੀਂ ਆਪਣੇ ਬਾਈਬਲ ਸਟੂਡੈਂਟ ਨੂੰ ਵੀ ਪੁੱਛ ਸਕਦੇ ਹੋ ਕਿ ਕੀ ਉਨ੍ਹਾਂ ਦੇ ਕੋਈ ਦੋਸਤ ਜਾਂ ਰਿਸ਼ਤੇਦਾਰ ਹਨ ਜੋ ਬਾਈਬਲ ਸਟੱਡੀ ਕਰਨੀ ਪਸੰਦ ਕਰਨਗੇ।
3. ਬਾਈਬਲ ਸਟੱਡੀ ਸ਼ੁਰੂ ਕਰਨ ਲਈ ਅਸੀਂ ਕੀ ਇਸਤੇਮਾਲ ਕਰ ਸਕਦੇ ਹਾਂ ਅਤੇ ਕਦੋਂ?
3 ਮਦਦਗਾਰ ਜ਼ਰੀਆ: ਬਾਈਬਲ ਸਟੱਡੀ ਸ਼ੁਰੂ ਕਰਨ ਲਈ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਬਹੁਤ ਵਧੀਆ ਹੈ। ਤੁਸੀਂ ਇਹ ਟ੍ਰੈਕਟ ਉਨ੍ਹਾਂ ਨੂੰ ਦੇ ਸਕਦੇ ਹੋ ਜੋ ਖ਼ੁਸ਼ ਖ਼ਬਰੀ ਵਿਚ ਸੱਚ-ਮੁੱਚ ਦਿਲਚਸਪੀ ਰੱਖਦੇ ਹਨ। ਰਿਟਰਨ ਵਿਜ਼ਿਟਾਂ ਤੇ ਵੀ ਇਹ ਟ੍ਰੈਕਟ ਦਿੱਤਾ ਜਾ ਸਕਦਾ ਹੈ। ਪ੍ਰਚਾਰ ਕਰਦਿਆਂ, ਬੱਸ ਵਿਚ ਸਫ਼ਰ ਕਰਦਿਆਂ, ਸ਼ਾਪਿੰਗ ਕਰਦਿਆਂ ਤੇ ਆਪਣੀ ਨੌਕਰੀ ਦੀ ਜਗ੍ਹਾ ਕਿਉਂ ਨਾ ਇਸ ਟ੍ਰੈਕਟ ਨੂੰ ਆਪਣੇ ਕੋਲ ਰੱਖੋ? ਟ੍ਰੈਕਟ ਦੇ ਪਿਛਲੇ ਪਾਸੇ ਬਾਈਬਲ ਸਟੱਡੀ ਦੇ ਇੰਤਜ਼ਾਮ ਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਬਾਰੇ ਦੱਸਿਆ ਗਿਆ ਹੈ।
4. ਅਸੀਂ ਸਟੱਡੀ ਸ਼ੁਰੂ ਕਰਨ ਲਈ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਕਿੱਦਾਂ ਵਰਤ ਸਕਦੇ ਹਾਂ?
4 ਦਿਲਚਸਪੀ ਰੱਖਣ ਵਾਲੇ ਨੂੰ ਟ੍ਰੈਕਟ ਫੜਾ ਕੇ ਤੁਸੀਂ ਪਹਿਲੇ ਸਫ਼ੇ ʼਤੇ ਦਿੱਤੇ ਸਵਾਲਾਂ ਵੱਲ ਉਸ ਦਾ ਧਿਆਨ ਖਿੱਚ ਕੇ ਉਸ ਨੂੰ ਪੁੱਛ ਸਕਦੇ ਹੋ ਕਿ “ਇਨ੍ਹਾਂ ਵਿੱਚੋਂ ਤੁਸੀਂ ਕਿਹੜੇ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ?” ਫਿਰ ਟ੍ਰੈਕਟ ਵਿੱਚੋਂ ਇਕੱਠੇ ਜਵਾਬ ਦੀ ਚਰਚਾ ਕਰੋ ਅਤੇ ਪਿਛਲਾ ਸਫ਼ਾ ਪੜ੍ਹੋ ਜਾਂ ਉਸ ਦੀਆਂ ਮੁੱਖ ਗੱਲਾਂ ਦੱਸੋ ਤਾਂਕਿ ਉਸ ਨੂੰ ਬਾਈਬਲ ਸਟੱਡੀ ਦੇ ਇੰਤਜ਼ਾਮ ਬਾਰੇ ਪਤਾ ਲੱਗੇ। ਫਿਰ ਤੁਸੀਂ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਦਿਖਾ ਸਕਦੇ ਹੋ ਕਿ ਉਸ ਵਿਸ਼ੇ ਬਾਰੇ ਹੋਰ ਜਾਣਕਾਰੀ ਕਿੱਥੇ ਮਿਲ ਸਕਦੀ ਹੈ, ਕਿਤਾਬ ਦੀ ਪੇਸ਼ਕਸ਼ ਕਰ ਸਕਦੇ ਹੋ ਅਤੇ ਦੁਬਾਰਾ ਮਿਲਣ ਦਾ ਸਮਾਂ ਤੈਅ ਕਰ ਸਕਦੇ ਹੋ।
5. ਸਾਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਹਮੇਸ਼ਾ ਕਿਉਂ ਤਿਆਰ ਰਹਿਣਾ ਚਾਹੀਦਾ ਹੈ?
5 ਸਾਡੇ ਇਲਾਕੇ ਵਿਚ ਹਾਲੇ ਕਈ ਲੋਕ ਹਨ ਜੋ ਬਾਈਬਲ ਦੀ ਸੱਚਾਈ ਜਾਣਨੀ ਚਾਹੁੰਦੇ ਹਨ। ਪਰ ਸਾਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਸਮਝਦਾਰੀ ਵਰਤ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਨੂੰ ਬੇਵਜ੍ਹਾ ਨਾਰਾਜ਼ ਨਾ ਕਰੀਏ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਹਮੇਸ਼ਾ ਤਿਆਰ ਰਹਿ ਕੇ ਅਸੀਂ ਆਪਣੀ ਖ਼ੁਸ਼ੀ ਵਧਾਵਾਂਗੇ ਜੋ ਦੂਸਰਿਆਂ ਨੂੰ ਜ਼ਿੰਦਗੀ ਦੇ ਰਾਹ ਉੱਤੇ ਪਾ ਕੇ ਮਿਲਦੀ ਹੈ।—ਮੱਤੀ 7:13, 14.