ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜੁਲਾਈ-ਸਤੰਬਰ
ਇਹ ਰਸਾਲਾ ਉਨ੍ਹਾਂ ਨੂੰ ਪੇਸ਼ ਕਰੋ ਜਿਨ੍ਹਾਂ ਨੂੰ ਯਿਸੂ ਲਈ ਸ਼ਰਧਾ ਹੈ। “ਸਾਰੇ ਮਸੀਹੀ ਮੰਨਦੇ ਹਨ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ਸੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਰਾਜ ਕੀ-ਕੀ ਕਰੇਗਾ? [ਜਵਾਬ ਲਈ ਸਮਾਂ ਦਿਓ ਤੇ ਫਿਰ ਪਰਕਾਸ਼ ਦੀ ਪੋਥੀ 21:3, 4 ਪੜ੍ਹੋ।] ਇਹ ਲੇਖ ਉਸ ਰਾਜ ਬਾਰੇ ਵੱਖੋ-ਵੱਖਰੇ ਸਵਾਲਾਂ ਦੇ ਜਵਾਬ ਦਿੰਦਾ ਹੈ।” ਸਫ਼ਾ 8 ਉੱਤੇ ਸ਼ੁਰੂ ਹੁੰਦਾ ਲੇਖ ਦਿਖਾਓ।
ਜਾਗਰੂਕ ਬਣੋ! ਜੁਲਾਈ-ਸਤੰਬਰ
“ਭਾਵੇਂ ਬੱਚੇ ਦਾ ਜਨਮ ਖ਼ੁਸ਼ੀ ਦਾ ਵੇਲਾ ਹੁੰਦਾ ਹੈ, ਪਰ ਮਾਂ ਅਤੇ ਬੱਚੇ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਜੇ ਗਰਭ-ਅਵਸਥਾ ਦੌਰਾਨ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਨਾ ਕੀਤੀ ਜਾਵੇ। ਤੁਹਾਡੇ ਖ਼ਿਆਲ ਵਿਚ ਮਾਂ ਅਤੇ ਬੱਚੇ ਲਈ ਕੀ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਜ਼ਿੰਦਗੀ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਦਿਖਾ ਸਕਦਾ ਹਾਂ? [ਜੇ ਘਰ-ਸੁਆਮੀ ਨੂੰ ਦਿਲਚਸਪੀ ਹੈ, ਤਾਂ ਬਿਵਸਥਾ ਸਾਰ 22:8 ਪੜ੍ਹੋ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਮਾਂ ਅਤੇ ਬੱਚੇ ਦੀ ਸਿਹਤ ਦਾ ਕਿਵੇਂ ਖ਼ਿਆਲ ਰੱਖਿਆ ਜਾ ਸਕਦਾ ਹੈ।”