ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਕਤੂਬਰ-ਦਸੰਬਰ
“ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਜ਼ਿੰਮੇਵਾਰ ਬਣਨ, ਪਰ ਉਨ੍ਹਾਂ ਦੀ ਪਰਵਰਿਸ਼ ਕਰਨੀ ਸੌਖੀ ਨਹੀਂ ਹੈ। ਤੁਹਾਡੇ ਖ਼ਿਆਲ ਵਿਚ ਕਿਹੜੀ ਗੱਲ ਮਾਪਿਆਂ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿਚ ਦਿੱਤੀ ਸਲਾਹ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਨੂੰ ਦਿਲਚਸਪੀ ਹੈ, ਤਾਂ ਅਫ਼ਸੀਆਂ 6:4 ਪੜ੍ਹੋ।] ਇਸ ਲੇਖ ਵਿਚ ਅਜਿਹੇ ਕੁਝ ਅਸੂਲਾਂ ਬਾਰੇ ਦੱਸਿਆ ਗਿਆ ਹੈ ਜੋ ਮਾਪਿਆਂ ਦੀ ਮਦਦ ਕਰ ਸਕਦੇ ਹਨ।” ਸਫ਼ਾ 30 ʼਤੇ ਦਿੱਤੇ ਲੇਖ ਵੱਲ ਉਸ ਦਾ ਧਿਆਨ ਖਿੱਚੋ।
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਅੱਜ-ਕੱਲ੍ਹ ਸਾਰਿਆਂ ਨੂੰ ਕਿਸੇ-ਨ-ਕਿਸੇ ਗੱਲ ਦੀ ਟੈਨਸ਼ਨ ਰਹਿੰਦੀ ਹੈ, ਹੈ ਨਾ? [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਨੂੰ ਬਾਈਬਲ ਵਿੱਚੋਂ ਟੈਨਸ਼ਨ ਦਾ ਇਕ ਕਾਰਨ ਦਿਖਾਉਣਾ ਚਾਹੁੰਦਾ ਹਾਂ ਜਿਸ ਨਾਲ ਤੁਸੀਂ ਵੀ ਸਹਿਮਤ ਹੋਵੋਗੇ। ਕੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ 2 ਤਿਮੋਥਿਉਸ 3:1 ਪੜ੍ਹੋ।] ਇਸ ਰਸਾਲੇ ਦੇ ਸਫ਼ਾ 24 ʼਤੇ ਸਮਝਾਇਆ ਗਿਆ ਹੈ ਕਿ ਟੈਨਸ਼ਨ ਦਾ ਸਾਡੇ ʼਤੇ ਕੀ ਅਸਰ ਪੈਂਦਾ ਹੈ। ਇਸ ਵਿਚ ਕੁਝ ਸੁਝਾਅ ਵੀ ਦਿੱਤੇ ਗਏ ਹਨ ਜੋ ਸਾਨੂੰ ਟੈਨਸ਼ਨ ਘਟਾਉਣ ਵਿਚ ਮਦਦ ਕਰਨਗੇ।”