ਪ੍ਰਸ਼ਨ ਡੱਬੀ
◼ ਕੀ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਤੇ ਬਾਈਬਲ ਸਟੱਡੀ ਕਰਾਉਂਦੇ ਸਮੇਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਪ੍ਰਾਰਥਨਾ ਕਰ ਕੇ ਬਾਈਬਲ ਸਟੱਡੀ ਸ਼ੁਰੂ ਅਤੇ ਸਮਾਪਤ ਕਰਨ ਦੇ ਬਹੁਤ ਫ਼ਾਇਦੇ ਹਨ। ਪ੍ਰਾਰਥਨਾ ਦੇ ਜ਼ਰੀਏ ਅਸੀਂ ਸਟੱਡੀ ʼਤੇ ਯਹੋਵਾਹ ਤੋਂ ਉਸ ਦੀ ਪਵਿੱਤਰ ਸ਼ਕਤੀ ਮੰਗਦੇ ਹਾਂ। (ਲੂਕਾ 11:13) ਪ੍ਰਾਰਥਨਾ ਕਰਨ ਨਾਲ ਸਾਡਾ ਵਿਦਿਆਰਥੀ ਬਾਈਬਲ ਸਟੱਡੀ ਕਰਨ ਦੀ ਗੰਭੀਰਤਾ ਨੂੰ ਸਮਝੇਗਾ ਅਤੇ ਆਪ ਵੀ ਪ੍ਰਾਰਥਨਾ ਕਰਨੀ ਸਿੱਖੇਗਾ। (ਲੂਕਾ 6:40) ਇਸ ਕਰਕੇ ਜਿੰਨੀ ਜਲਦੀ ਹੋ ਸਕੇ, ਬਾਈਬਲ ਸਟੱਡੀ ਪ੍ਰਾਰਥਨਾ ਨਾਲ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਪਰ ਵੱਖੋ-ਵੱਖਰੇ ਹਾਲਾਤ ਹੋਣ ਕਰਕੇ ਪਬਲੀਸ਼ਰ ਨੂੰ ਸਮਝਦਾਰੀ ਵਰਤਣ ਦੀ ਲੋੜ ਹੈ ਕਿ ਕਿਸੇ ਦੇ ਦਰ ʼਤੇ ਉਸ ਨੂੰ ਬਾਈਬਲ ਸਟੱਡੀ ਕਰਾਉਂਦੇ ਵੇਲੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਨਹੀਂ।
ਧਿਆਨ ਰੱਖਣ ਵਾਲੀ ਗੱਲ ਹੈ ਕਿ ਸਟੱਡੀ ਕਿੱਥੇ ਕਰਾਈ ਜਾ ਰਹੀ ਹੈ। ਜੇ ਸਟੱਡੀ ਅਜਿਹੀ ਥਾਂ ਤੇ ਕੀਤੀ ਜਾਂਦੀ ਹੈ ਜਿੱਥੇ ਤੁਹਾਨੂੰ ਕੋਈ ਦੇਖ ਨਹੀਂ ਸਕਦਾ, ਤਾਂ ਫਿਰ ਬਾਕਾਇਦਾ ਚੱਲ ਰਹੀ ਸਟੱਡੀ ਦੇ ਸ਼ੁਰੂ ਤੇ ਅੰਤ ਵਿਚ ਛੋਟੀ ਜਿਹੀ ਪ੍ਰਾਰਥਨਾ ਕੀਤੀ ਜਾ ਸਕਦੀ ਹੈ। ਪਰ ਜੇ ਇੱਦਾਂ ਕਰਦਿਆਂ ਦੂਜਿਆਂ ਦਾ ਧਿਆਨ ਤੁਹਾਡੇ ਵੱਲ ਖਿੱਚਿਆ ਜਾਂਦਾ ਹੈ ਜਾਂ ਵਿਦਿਆਰਥੀ ਘਬਰਾਉਂਦਾ ਹੈ, ਤਾਂ ਸ਼ਾਇਦ ਉਦੋਂ ਤਕ ਪ੍ਰਾਰਥਨਾ ਨਾ ਕਰੋ ਜਦ ਤਕ ਸਟੱਡੀ ਕਰਨ ਲਈ ਕੋਈ ਬਿਹਤਰ ਜਗ੍ਹਾ ਨਹੀਂ ਮਿਲ ਜਾਂਦੀ। ਸਟੱਡੀ ਭਾਵੇਂ ਜਿੱਥੇ ਮਰਜ਼ੀ ਕੀਤੀ ਜਾਵੇ, ਪਰ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ ਕਿ ਕਦੋਂ ਪ੍ਰਾਰਥਨਾ ਕਰਨੀ ਸ਼ੁਰੂ ਕਰੀਏ।—ਸਾਡੀ ਰਾਜ ਸੇਵਕਾਈ, ਮਾਰਚ 2005, ਸਫ਼ਾ 8 ਦੇਖੋ।