ਪ੍ਰਸ਼ਨ ਡੱਬੀ
◼ ਕਿੱਦਾਂ ਫ਼ੈਸਲਾ ਕਰੀਏ ਕਿ ਕਿਸੇ ਨੂੰ ਪ੍ਰਕਾਸ਼ਨ ਦੇਣਾ ਹੈ ਜਾਂ ਨਹੀਂ?
ਧਿਆਨ ਵਿਚ ਰੱਖਣ ਵਾਲੀ ਪਹਿਲੀ ਗੱਲ ਇਹ ਹੈ ਕਿ ਵਿਅਕਤੀ ਕਿੰਨੀ ਕੁ ਦਿਲਚਸਪੀ ਰੱਖਦਾ ਹੈ। ਜੇ ਉਹ ਸੱਚੀਂ ਦਿਲਚਸਪੀ ਰੱਖਦਾ ਹੈ, ਤਾਂ ਅਸੀਂ ਉਸ ਨੂੰ ਦੋ ਰਸਾਲੇ, ਇਕ ਬਰੋਸ਼ਰ, ਇਕ ਪੁਸਤਕ ਜਾਂ ਕੋਈ ਹੋਰ ਪ੍ਰਕਾਸ਼ਨ ਦੇ ਸਕਦੇ ਹਾਂ ਜੋ ਅਸੀਂ ਪੇਸ਼ ਕਰ ਰਹੇ ਹਾਂ। ਇੱਦਾਂ ਅਸੀਂ ਉਦੋਂ ਵੀ ਕਰ ਸਕਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਉਸ ਕੋਲ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਲਈ ਥੋੜ੍ਹੇ ਜਾਂ ਬਿਲਕੁਲ ਹੀ ਪੈਸੇ ਨਹੀਂ ਹਨ। (ਅੱਯੂ. 34:19; ਪ੍ਰਕਾ. 22:17) ਦੂਜੇ ਪਾਸੇ, ਅਸੀਂ ਉਨ੍ਹਾਂ ਨੂੰ ਆਪਣਾ ਕੀਮਤੀ ਸਾਹਿੱਤ ਨਹੀਂ ਦਿੰਦੇ ਜਿਨ੍ਹਾਂ ਨੂੰ ਇਸ ਦੀ ਕੋਈ ਕਦਰ ਨਹੀਂ ਹੈ।—ਮੱਤੀ 7:6.
ਘਰ-ਮਾਲਕ ਦਿਲਚਸਪੀ ਕਿੱਦਾਂ ਦਿਖਾਉਂਦਾ ਹੈ? ਉਹ ਸਾਡੇ ਨਾਲ ਗੱਲਾਂ-ਬਾਤਾਂ ਕਰ ਕੇ ਖ਼ੁਸ਼ ਹੁੰਦਾ ਹੈ। ਉਹ ਗੱਲਾਂ ਕਰਦਿਆਂ ਧਿਆਨ ਦਿੰਦਾ ਹੈ, ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਆਪਣੀ ਰਾਇ ਦਿੰਦਾ ਹੈ। ਇਸ ਤੋਂ ਵੀ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਦੇ ਬਚਨ ਲਈ ਉਸ ਦੇ ਦਿਲ ਵਿਚ ਸ਼ਰਧਾ ਹੈ ਜਦੋਂ ਉਹ ਪੜ੍ਹੀਆਂ ਜਾਂਦੀਆਂ ਆਇਤਾਂ ਧਿਆਨ ਨਾਲ ਸੁਣਦਾ ਹੈ। ਉਸ ਨੂੰ ਇਹ ਪੁੱਛਣਾ ਚੰਗਾ ਹੋਵੇਗਾ ਕਿ ਕੀ ਉਹ ਪੇਸ਼ ਕੀਤਾ ਜਾ ਰਿਹਾ ਪ੍ਰਕਾਸ਼ਨ ਪੜ੍ਹੇਗਾ। ਪਬਲੀਸ਼ਰਾਂ ਨੂੰ ਕਿਸੇ ਦੀ ਦਿਲਚਸਪੀ ਬਾਰੇ ਜਾਣਨ ਲਈ ਸਮਝਦਾਰੀ ਵਰਤਣ ਦੀ ਲੋੜ ਹੈ। ਮਿਸਾਲ ਲਈ ਸੜਕਾਂ ʼਤੇ ਗਵਾਹੀ ਦਿੰਦੇ ਸਮੇਂ ਰਾਹ ਜਾਂਦੇ ਲੋਕਾਂ ਨੂੰ ਐਵੇਂ ਹੀ ਰਸਾਲੇ, ਬਰੋਸ਼ਰ ਜਾਂ ਕਿਤਾਬਾਂ ਫੜਾਉਣੀਆਂ ਗ਼ਲਤ ਹੈ। ਜੇ ਸਾਨੂੰ ਪਤਾ ਨਹੀਂ ਲੱਗਦਾ ਕਿ ਕੋਈ ਦਿਲਚਸਪੀ ਰੱਖਦਾ ਹੈ ਜਾਂ ਨਹੀਂ, ਤਾਂ ਬਿਹਤਰ ਹੋਵੇਗਾ ਕਿ ਅਸੀਂ ਉਸ ਨੂੰ ਹੈਂਡਬਿਲ ਜਾਂ ਟ੍ਰੈਕਟ ਹੀ ਦੇਈਏ।
ਇਸੇ ਤਰ੍ਹਾਂ ਇਕ ਪਬਲੀਸ਼ਰ ਨੂੰ ਕਾਊਂਟਰ ਤੋਂ ਉੱਨਾ ਹੀ ਸਾਹਿੱਤ ਲੈਣਾ ਚਾਹੀਦਾ ਹੈ ਜਿੰਨੇ ਦੀ ਉਸ ਨੂੰ ਪ੍ਰਚਾਰ ਦੇ ਕੰਮ ਲਈ ਲੋੜ ਹੈ, ਨਾ ਕਿ ਉਸ ਦੀ ਦਾਨ ਦੇਣ ਦੀ ਯੋਗਤਾ ਅਨੁਸਾਰ। ਅਜਿਹਾ ਦਾਨ ਸਾਹਿੱਤ ਦਾ ਖ਼ਰਚਾ ਪੂਰਾ ਕਰਨ ਲਈ ਨਹੀਂ, ਸਗੋਂ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਸੰਬੰਧੀ ਹਰ ਕੰਮ ਦਾ ਸਮਰਥਨ ਕਰਨ ਲਈ ਹੈ। ਸਾਡੇ ਕੋਲ ਭਾਵੇਂ ਥੋੜ੍ਹਾ ਜਾਂ ਬਹੁਤਾ ਪੈਸਾ ਹੋਵੇ, ਫਿਰ ਵੀ ਜੇ ਅਸੀਂ ਦਿਲੋਂ ਕਦਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਨ ਲਈ ਆਪਣੇ ਵਾਧੂ ਪੈਸਿਆਂ ਵਿੱਚੋਂ ਨਹੀਂ, ਸਗੋਂ ਜਿੰਨਾ ਪੈਸਾ ਅਸੀਂ ਦੇ ਸਕਦੇ ਹਾਂ, ਉੱਨਾ ਦੇਣ ਲਈ ਪ੍ਰੇਰਿਤ ਹੋਵਾਂਗੇ। (ਮਰ. 12:41-44; 2 ਕੁਰਿੰ. 9:7) ਦਿਲੋਂ ਕਦਰ ਹੋਣ ਕਰਕੇ ਅਸੀਂ ਲੋੜ ਅਨੁਸਾਰ ਸਾਹਿੱਤ ਲਵਾਂਗੇ, ਇਸ ਤਰ੍ਹਾਂ ਅਸੀਂ ਸਾਹਿੱਤ ਛਾਪਣ ਲਈ ਖ਼ਰਚੇ ਗਏ ਦਾਨ ਨੂੰ ਖ਼ਰਾਬ ਨਹੀਂ ਕਰਾਂਗੇ।
[ਸਫ਼ਾ 2 ਉੱਤੇ ਸੁਰਖੀ]
ਪਬਲੀਸ਼ਰਾਂ ਨੂੰ ਕਿਸੇ ਦੀ ਦਿਲਚਸਪੀ ਬਾਰੇ ਜਾਣਨ ਲਈ ਸਮਝਦਾਰੀ ਵਰਤਣ ਦੀ ਲੋੜ ਹੈ