ਪਹਿਰਾਬੁਰਜ ਵਿਚ ਨਵੇਂ ਲੜੀਵਾਰ ਲੇਖ
ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਅਸੀਂ ਪਹਿਰਾਬੁਰਜ ਦੇ “ਪਰਮੇਸ਼ੁਰ ਦੇ ਬਚਨ ਤੋਂ ਸਿੱਖੋ” ਲੜੀਵਾਰ ਲੇਖਾਂ ਨੂੰ ਵਰਤਦੇ ਆਏ ਹਾਂ। ਜਨਵਰੀ ਦੇ ਸ਼ੁਰੂ ਵਿਚ ਇਨ੍ਹਾਂ ਲੜੀਵਾਰ ਲੇਖਾਂ ਦੀ ਥਾਂ “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਲੇਖ ਆਇਆ ਕਰੇਗਾ ਜੋ ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਦੇ ਆਖ਼ਰੀ ਸਫ਼ੇ ʼਤੇ ਹੋਵੇਗਾ। “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਲੇਖਾਂ ਨੂੰ ਅਸੀਂ ਪ੍ਰਚਾਰ ਵਿਚ ਉਸੇ ਤਰ੍ਹਾਂ ਵਰਤ ਸਕਦੇ ਹਾਂ ਜਿਵੇਂ ਅਸੀਂ “ਪਰਮੇਸ਼ੁਰ ਦੇ ਬਚਨ ਤੋਂ ਸਿੱਖੋ” ਲੇਖਾਂ ਨੂੰ ਵਰਤਦੇ ਹੁੰਦੇ ਸੀ। (km 12/10 ਸਫ਼ਾ 2) ਸਾਡੀ ਰਾਜ ਸੇਵਕਾਈ ਵਿਚ ਪਹਿਲਾਂ ਵਾਂਗ ਪੇਸ਼ਕਾਰੀ ਦਿੱਤੀ ਜਾਵੇਗੀ ਜੋ ਅਸੀਂ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਵਰਤ ਸਕਦੇ ਹਾਂ।