ਪ੍ਰਸ਼ਨ ਡੱਬੀ
◼ ਜੇ ਕੋਈ ਭੈਣ ਕਿਸੇ ਭਰਾ ਨਾਲ ਕਿਸੇ ਨੂੰ ਉਸ ਦੇ ਦਰ ʼਤੇ ਸਟੱਡੀ ਕਰਾਉਂਦੀ ਹੈ, ਤਾਂ ਕੀ ਉਸ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ?
ਜਦੋਂ ਇਕ ਭੈਣ ਕਿਸੇ ਨੂੰ ਬਾਕਾਇਦਾ ਮਿੱਥੇ ਸਮੇਂ ਤੇ ਸਟੱਡੀ ਕਰਾਉਂਦੀ ਹੈ ਤੇ ਉਸ ਨਾਲ ਕੋਈ ਭਰਾ ਹੈ, ਤਾਂ ਉਸ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ। (1 ਕੁਰਿੰ. 11:3-10) 15 ਜੁਲਾਈ 2002 ਦੇ ਪਹਿਰਾਬੁਰਜ ਦੇ ਸਫ਼ਾ 27 ʼਤੇ ਕਿਹਾ ਗਿਆ ਸੀ: “ਸਟੱਡੀ ਦਾ ਬੰਦੋਬਸਤ ਪਹਿਲਾਂ ਤੋਂ ਹੀ ਕੀਤਾ ਗਿਆ ਹੁੰਦਾ ਹੈ ਅਤੇ ਜਿਸ ਦੀ ਇਹ ਸਟੱਡੀ ਹੈ, ਉਹੀ ਵਿਅਕਤੀ ਸਟੱਡੀ ਕਰਾਉਂਦਾ ਹੈ। ਬਾਈਬਲ ਸਟੱਡੀ ਕਲੀਸਿਯਾ ਵਿਚ ਸਿੱਖਿਆ ਦੇਣ ਦੇ ਬਰਾਬਰ ਹੁੰਦੀ ਹੈ। ਜੇ ਭੈਣ [ਬਪਤਿਸਮਾ-ਪ੍ਰਾਪਤ] ਭਰਾ ਦੀ ਹਾਜ਼ਰੀ ਵਿਚ ਸਟੱਡੀ ਕਰਾਉਂਦੀ ਹੈ, ਤਾਂ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ।” ਇਹ ਗੱਲ ਉਦੋਂ ਵੀ ਲਾਗੂ ਹੁੰਦੀ ਹੈ ਜਦੋਂ ਭੈਣ ਕਿਸੇ ਦੇ ਘਰ ਵਿਚ, ਦਰਵਾਜ਼ੇ ʼਤੇ ਜਾਂ ਹੋਰ ਕਿਸੇ ਥਾਂ ਤੇ ਸਟੱਡੀ ਕਰਾਉਂਦੀ ਹੈ।
ਦੂਜੇ ਪਾਸੇ, ਜੇ ਭੈਣ ਨੇ ਹਾਲੇ ਦਰਵਾਜ਼ੇ ʼਤੇ ਸਟੱਡੀ ਸ਼ੁਰੂ ਨਹੀਂ ਕੀਤੀ ਹੈ, ਤਾਂ ਉਸ ਨੂੰ ਭਰਾ ਦੀ ਮੌਜੂਦਗੀ ਵਿਚ ਸਿਰ ਢਕਣ ਦੀ ਲੋੜ ਨਹੀਂ ਹੈ। ਭਾਵੇਂ ਉਸ ਦਾ ਰਿਟਰਨ ਵਿਜ਼ਿਟ ਕਰਨ ਦਾ ਮਕਸਦ ਕਿਸੇ ਨੂੰ ਇਹ ਦਿਖਾਉਣਾ ਹੈ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ ਜਾਂ ਕਿਸੇ ਹੋਰ ਕਿਤਾਬ-ਬਰੋਸ਼ਰ ਵਿੱਚੋਂ ਕੁਝ ਜਾਣਕਾਰੀ ਉੱਤੇ ਚਰਚਾ ਕਰਨੀ ਹੈ, ਫਿਰ ਵੀ ਉਸ ਨੂੰ ਆਪਣਾ ਸਿਰ ਢਕਣ ਦੀ ਲੋੜ ਨਹੀਂ ਹੈ। ਵਾਰ-ਵਾਰ ਰਿਟਰਨ ਵਿਜ਼ਿਟਾਂ ਕਰ ਕੇ ਹੀ ਦਰਵਾਜ਼ੇ ʼਤੇ ਕਿਸੇ ਨਾਲ ਸਟੱਡੀ ਸ਼ੁਰੂ ਹੁੰਦੀ ਹੈ, ਇਸ ਲਈ ਪਬਲੀਸ਼ਰਾਂ ਨੂੰ ਹਾਲਾਤਾਂ ਮੁਤਾਬਕ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਿਰ ਕਦੋਂ ਢਕਣਾ ਚਾਹੀਦਾ ਹੈ।