ਕਿਉਂ ਤੁਰੰਤ ਚਲੇ ਜਾਈਏ?
ਜਦ ਅਸੀਂ ਪ੍ਰਚਾਰ ਦੀ ਮੀਟਿੰਗ ਲਈ ਮਿਲਦੇ ਹਾਂ, ਤਾਂ ਇਹ ਕੁਦਰਤੀ ਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਗੱਲਾਂ-ਬਾਤਾਂ ਕਰਨੀਆਂ ਚਾਹੁੰਦੇ ਹਾਂ। ਪਰ ਮੀਟਿੰਗ ਖ਼ਤਮ ਹੁੰਦੇ ਸਾਰ ਸਾਨੂੰ ਪ੍ਰਚਾਰ ਕਰਨ ਲਈ ਤੁਰ ਪੈਣਾ ਚਾਹੀਦਾ ਹੈ। ਸਾਡਾ ਪ੍ਰਚਾਰ ਦਾ ਕੰਮ ਬਹੁਤ ਜ਼ਰੂਰੀ ਹੈ। (2 ਤਿਮੋ. 4:2) ਅਸੀਂ ਜਿੰਨੀ ਦੇਰ ਨਾਲ ਜਾਵਾਂਗੇ ਸਾਡੇ ਕੋਲ ਪ੍ਰਚਾਰ ਕਰਨ ਲਈ ਉੱਨਾ ਹੀ ਘੱਟ ਸਮਾਂ ਬਚੇਗਾ। ਅਸੀਂ ਪ੍ਰਚਾਰ ਕਰਦੇ ਵੇਲੇ ਭੈਣਾਂ-ਭਰਾਵਾਂ ਨਾਲ ਹੌਸਲਾ ਦੇਣ ਵਾਲੀਆਂ ਗੱਲਾਂ ਕਰ ਸਕਦੇ ਹਾਂ। ਜਦ ਅਸੀਂ ਬਿਨਾਂ ਦੇਰ ਕੀਤਿਆਂ ਤੁਰੰਤ ਪ੍ਰਚਾਰ ਕਰਨ ਚਲੇ ਜਾਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਕਿੰਨੀ ਮਿਹਨਤ ਨਾਲ ਯਹੋਵਾਹ ਅਤੇ ਉਸ ਦੇ ਪੁੱਤਰ ਦੀ ਸੇਵਾ ਕਰਦੇ ਹਾਂ।—ਰੋਮੀ. 12:11.