ਕੀ ਤੁਸੀਂ ਮੈਮੋਰੀਅਲ ਦੀਆਂ ਤਿਆਰੀਆਂ ਕਰ ਰਹੇ ਹੋ?
ਇਹ 13 ਨੀਸਾਨ 33 ਈਸਵੀ ਦੀ ਗੱਲ ਹੈ। ਯਿਸੂ ਜਾਣਦਾ ਸੀ ਕਿ ਉਸ ਦੀ ਮੌਤ ਤੋਂ ਪਹਿਲਾਂ ਉਸ ਕੋਲ ਆਪਣੇ ਕਰੀਬੀ ਦੋਸਤਾਂ-ਮਿੱਤਰਾਂ ਨਾਲ ਬਿਤਾਉਣ ਲਈ ਇਕ ਹੀ ਸ਼ਾਮ ਰਹਿ ਗਈ ਸੀ। ਯਿਸੂ ਨੇ ਉਨ੍ਹਾਂ ਨਾਲ ਆਖ਼ਰੀ ਵਾਰ ਪਸਾਹ ਦਾ ਤਿਉਹਾਰ ਮਨਾਉਣ ਵੇਲੇ ਇਕ ਨਵੀਂ ਰੀਤ ਸ਼ੁਰੂ ਕਰਨੀ ਸੀ, ਉਹ ਸੀ ਉਸ ਦੀ ਮੌਤ ਦੀ ਵਰ੍ਹੇ-ਗੰਢ। ਇਸ ਖ਼ਾਸ ਮੌਕੇ ਲਈ ਤਿਆਰੀ ਬਹੁਤ ਜ਼ਰੂਰੀ ਸੀ। ਇਸ ਲਈ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਸਾਰਾ ਕੁਝ ਤਿਆਰ ਕਰਨ ਲਈ ਭੇਜਿਆ। (ਲੂਕਾ 22:7-13) ਉਦੋਂ ਤੋਂ ਹਰ ਸਾਲ ਮੈਮੋਰੀਅਲ ਮਨਾਉਣ ਦੀ ਇੱਛਾ ਰੱਖਣ ਵਾਲੇ ਮਸੀਹੀ ਮੈਮੋਰੀਅਲ ਦੀਆਂ ਤਿਆਰੀਆਂ ਕਰਨੀਆਂ ਬਹੁਤ ਜ਼ਰੂਰੀ ਸਮਝਦੇ ਹਨ। (ਲੂਕਾ 22:19) ਇਸ ਸਾਲ 3 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਮੈਮੋਰੀਅਲ ਲਈ ਸਾਨੂੰ ਕਿਹੜੀਆਂ ਖ਼ਾਸ ਤਿਆਰੀਆਂ ਕਰਨ ਦੀ ਲੋੜ ਹੈ?
ਪਬਲੀਸ਼ਰਾਂ ਦੁਆਰਾ ਤਿਆਰੀਆਂ:
ਮੈਮੋਰੀਅਲ ਦੇ ਸੱਦਾ-ਪੱਤਰ ਵੰਡਣ ਦੀ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਜ਼ਰੂਰੀ ਫੇਰ-ਬਦਲ ਕਰੋ।
ਆਪਣੀਆਂ ਬਾਈਬਲ ਸਟੱਡੀਆਂ, ਰਿਸ਼ਤੇਦਾਰਾਂ, ਆਪਣੇ ਨਾਲ ਪੜ੍ਹਨ ਵਾਲਿਆਂ, ਕੰਮ ਕਰਨ ਵਾਲਿਆਂ ਅਤੇ ਹੋਰ ਜਾਣਕਾਰਾਂ ਦੀ ਇਕ ਲਿਸਟ ਬਣਾਓ ਅਤੇ ਉਨ੍ਹਾਂ ਨੂੰ ਸੱਦਾ ਦਿਓ।
ਮੈਮੋਰੀਅਲ ਬਾਈਬਲ ਰੀਡਿੰਗ ਕਰੋ ਅਤੇ ਇਸ ਉੱਤੇ ਸੋਚ-ਵਿਚਾਰ ਕਰੋ।
ਮੈਮੋਰੀਅਲ ਵਾਲੇ ਦਿਨ ਲੋਕਾਂ ਦਾ ਸੁਆਗਤ ਕਰਨ ਲਈ ਜਲਦੀ ਆਓ।