ਕਿਵੇਂ ਵਰਤੀਏ ਪ੍ਰਕਾਸ਼ਨਾਂ ਦੀਆਂ ਆਡੀਓ ਰਿਕਾਰਡਿੰਗਾਂ?
1. ਲਿਖਤੀ ਪ੍ਰਕਾਸ਼ਨਾਂ ਤੋਂ ਇਲਾਵਾ ਸਾਡੇ ਲਈ ਹੋਰ ਕਿਹੜਾ ਫ਼ਾਇਦੇਮੰਦ ਪ੍ਰਬੰਧ ਕੀਤਾ ਗਿਆ ਹੈ?
1 jw.org ਤੋਂ ਬਹੁਤ ਸਾਰੇ ਸੱਚਾਈ ਦੀਆਂ ਮਨ-ਭਾਉਂਦੀਆਂ ਗੱਲਾਂ ਪੜ੍ਹਨ ਦਾ ਆਨੰਦ ਮਾਣਦੇ ਹਨ। (ਉਪ. 12:10) ਕੀ ਤੁਸੀਂ ਉਪਲਬਧ ਆਡੀਓ ਰਿਕਾਰਡਿੰਗਾਂ ਨੂੰ ਸੁਣਦੇ ਹੋ? ਇਨ੍ਹਾਂ ਰਿਕਾਰਡਿੰਗਾਂ ਦੀ ਮਦਦ ਨਾਲ ਅਸੀਂ ਆਪਣੀ ਵੈੱਬਸਾਈਟ ਤੋਂ ਬਹੁਤ ਸਾਰੀ ਜਾਣਕਾਰੀ ਸੁਣ ਸਕਦੇ ਹਾਂ। ਇਨ੍ਹਾਂ ਰਿਕਾਰਡਿੰਗਾਂ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
2. ਆਪ ਜਾਂ ਪਰਿਵਾਰ ਦੇ ਤੌਰ ਤੇ ਸਟੱਡੀ ਕਰਦੇ ਵੇਲੇ ਅਸੀਂ ਆਡੀਓ ਰਿਕਾਰਡਿੰਗ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ?
2 ਆਪ ਜਾਂ ਪਰਿਵਾਰ ਦੇ ਤੌਰ ਤੇ ਸਟੱਡੀ ਕਰਨ ਲਈ: ਸਫ਼ਰ ਜਾਂ ਰੋਜ਼ਮੱਰਾ ਦੇ ਕੰਮ ਕਰਦਿਆਂ ਅਸੀਂ ਬਾਈਬਲ, ਰਸਾਲਿਆਂ ਜਾਂ ਹੋਰ ਪ੍ਰਕਾਸ਼ਨਾਂ ਦੀ ਆਡੀਓ ਰਿਕਾਰਡਿੰਗ ਸੁਣ ਕੇ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ। (ਅਫ਼. 5:15, 16) ਪਰਿਵਾਰਕ ਸਟੱਡੀ ਨੂੰ ਮਜ਼ੇਦਾਰ ਬਣਾਉਣ ਲਈ ਅਸੀਂ ਪ੍ਰਕਾਸ਼ਨਾਂ ਦੀ ਰਿਕਾਰਡਿੰਗ ਦੇ ਨਾਲ-ਨਾਲ ਉਸ ਪ੍ਰਕਾਸ਼ਨ ਵਿੱਚੋਂ ਵੀ ਦੇਖ ਸਕਦੇ ਹਾਂ। ਆਪ ਅਧਿਐਨ ਕਰਦੇ ਵੇਲੇ ਆਡੀਓ ਰਿਕਾਰਡਿੰਗ ਸੁਣਨ ਦਾ ਬਹੁਤ ਫ਼ਾਇਦਾ ਹੈ ਖ਼ਾਸਕਰ ਜੇ ਅਸੀਂ ਆਪਣੀ ਪੜ੍ਹਨ ਦੀ ਕਾਬਲੀਅਤ ਨੂੰ ਸੁਧਾਰਨਾ ਚਾਹੁੰਦੇ ਹਾਂ ਜਾਂ ਜੇ ਅਸੀਂ ਕੋਈ ਹੋਰ ਭਾਸ਼ਾ ਸਿੱਖ ਰਹੇ ਹਾਂ।
3. ਸਾਡੇ ਇਲਾਕੇ ਵਿਚ ਕਿਨ੍ਹਾਂ ਨੂੰ ਆਡੀਓ ਰਿਕਾਰਡਿੰਗਾਂ ਤੋਂ ਫ਼ਾਇਦਾ ਹੋ ਸਕਦਾ ਹੈ?
3 ਪ੍ਰਚਾਰ ਵੇਲੇ: ਸਾਡੇ ਇਲਾਕੇ ਵਿਚ ਕੰਮਾਂ-ਕਾਰਾਂ ਵਿਚ ਰੁੱਝੇ ਲੋਕ ਸੋਚਦੇ ਹਨ ਕਿ ਉਨ੍ਹਾਂ ਕੋਲ ਪੜ੍ਹਨ ਲਈ ਸਮਾਂ ਨਹੀਂ ਹੈ, ਇਸ ਲਈ ਉਹ ਸ਼ਾਇਦ ਆਡੀਓ ਰਿਕਾਰਡਿੰਗ ਸੁਣਨ ਲਈ ਤਿਆਰ ਹੋ ਜਾਣ। ਸ਼ਾਇਦ ਸਾਨੂੰ ਹੋਰ ਭਾਸ਼ਾ ਦੇ ਲੋਕ ਮਿਲਣ ਜਾਂ ਉਹ ਲੋਕ ਮਿਲਣ ਜੋ ‘ਆਪਣੀ ਭਾਸ਼ਾ’ ਵਿਚ ਰਾਜ ਦਾ ਸੰਦੇਸ਼ ਸੁਣ ਕੇ ਚੰਗਾ ਹੁੰਗਾਰਾ ਭਰਨ। (ਰਸੂ. 2:6-8) ਕੁਝ ਥਾਵਾਂ ਦੇ ਲੋਕਾਂ ਲਈ ਸੁਣਨਾ ਉਨ੍ਹਾਂ ਦੇ ਸਭਿਆਚਾਰ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ। ਮਿਸਾਲ ਲਈ, ਮੌਂਗ ਸਭਿਆਚਾਰ ਵਿਚ ਲੋਕ ਨਵੀਂ ਪੀੜ੍ਹੀ ਨੂੰ ਮੂੰਹ-ਜ਼ਬਾਨੀ ਆਪਣੀ ਸਭਿਅਤਾ ਬਾਰੇ ਦੱਸਦੇ ਹਨ ਅਤੇ ਪੀੜ੍ਹੀ ਨੂੰ ਇਹ ਜਾਣਕਾਰੀ ਚੰਗੀ ਤਰ੍ਹਾਂ ਯਾਦ ਰਹਿੰਦੀ ਹੈ। ਅਫ਼ਰੀਕਾ ਦੇ ਕਈ ਸਭਿਆਚਾਰਾਂ ਵਿਚ ਲੋਕਾਂ ਨੂੰ ਕਹਾਣੀਆਂ ਰਾਹੀਂ ਸਿੱਖ ਕੇ ਮਜ਼ਾ ਆਉਂਦਾ ਹੈ।
4. ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਲਈ ਅਸੀਂ ਆਪਣੇ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
4 ਕੀ ਤੁਹਾਡੇ ਇਲਾਕੇ ਵਿਚ ਘਰ-ਮਾਲਕ ਨੂੰ ਉਸ ਦੀ ਭਾਸ਼ਾ ਵਿਚ ਆਡੀਓ ਰਿਕਾਰਡਿੰਗ ਚਲਾ ਕੇ ਸੁਣਾਉਣ ਦਾ ਕੋਈ ਫ਼ਾਇਦਾ ਹੋ ਸਕਦਾ ਹੈ? ਕੀ ਈ-ਮੇਲ ਰਾਹੀਂ ਕਿਸੇ ਨੂੰ ਕੋਈ ਪ੍ਰਕਾਸ਼ਨ ਭੇਜਣ ਨਾਲ ਕੋਈ ਫ਼ਾਇਦਾ ਹੋ ਸਕਦਾ ਹੈ? ਕੀ ਅਸੀਂ ਦਿਲਚਸਪੀ ਰੱਖਣ ਵਾਲੇ ਨੂੰ ਛਪਿਆ ਹੋਇਆ ਪ੍ਰਕਾਸ਼ਨ ਦੇਣ ਦੇ ਨਾਲ-ਨਾਲ ਇਸ ਦੀ ਆਡੀਓ ਰਿਕਾਰਡਿੰਗ ਸੀ. ਡੀ. ʼਤੇ ਪਾ ਕੇ ਦੇ ਸਕਦੇ ਹਾਂ? ਜਦੋਂ ਅਸੀਂ ਕੋਈ ਵੀ ਕਿਤਾਬ, ਬਰੋਸ਼ਰ, ਰਸਾਲਾ ਜਾਂ ਕੋਈ ਟ੍ਰੈਕਟ ਡਾਊਨਲੋਡ ਕਰ ਕੇ ਦਿੰਦੇ ਹਾਂ, ਤਾਂ ਅਸੀਂ ਇਸ ਨੂੰ ਪ੍ਰਚਾਰ ਦੀ ਰਿਪੋਰਟ ਵਿਚ ਲਿਖ ਸਕਦੇ ਹਾਂ। ਆਡੀਓ ਰਿਕਾਰਡਿੰਗਾਂ ਇਸ ਲਈ ਤਿਆਰ ਕੀਤੀਆਂ ਗਈਆਂ ਹਨ, ਤਾਂਕਿ ਅਸੀਂ ਇਨ੍ਹਾਂ ਨੂੰ ਆਪ ਸਟੱਡੀ ਕਰਨ ਲਈ ਤੇ ਕਿਸੇ ਦੇ ਦਿਲ ਵਿਚ ਸੱਚਾਈ ਦਾ ਬੀ ਬੀਜਣ ਲਈ ਵਰਤ ਸਕੀਏ।—1 ਕੁਰਿੰ. 3:6.