ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 119
“ਯਹੋਵਾਹ ਦੀ ਬਿਵਸਥਾ ਉੱਤੇ ਚੱਲੋ”
ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਨ ਦਾ ਮਤਲਬ ਹੈ ਖ਼ੁਸ਼ੀ ਨਾਲ ਉਸ ਦੀ ਸੇਧ ਅਨੁਸਾਰ ਚੱਲਣਾ। ਬਾਈਬਲ ਵਿਚ ਜ਼ਬੂਰਾਂ ਦੇ ਲਿਖਾਰੀ ਵਰਗੇ ਬਹੁਤ ਸਾਰੇ ਭਗਤਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੇ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕੀਤੀ ਅਤੇ ਉਸ ʼਤੇ ਭਰੋਸਾ ਰੱਖਿਆ।
ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨ ਨਾਲ ਅਸਲੀ ਖ਼ੁਸ਼ੀ ਮਿਲਦੀ ਹੈ
ਯਹੋਸ਼ੁਆ ਪੂਰੇ ਭਰੋਸੇ ਨਾਲ ਯਹੋਵਾਹ ਦੀ ਸੇਧ ਅਨੁਸਾਰ ਚੱਲਿਆ। ਉਹ ਜਾਣਦਾ ਸੀ ਕਿ ਖ਼ੁਸ਼ ਤੇ ਸਫ਼ਲ ਹੋਣ ਲਈ ਉਸ ਨੂੰ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਸੀ
ਪਰਮੇਸ਼ੁਰ ਦਾ ਬਚਨ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦਿੰਦਾ ਹੈ
ਯਿਰਮਿਯਾਹ ਨੇ ਮੁਸ਼ਕਲ ਹਾਲਾਤਾਂ ਵਿਚ ਦਲੇਰੀ ਦਿਖਾਈ ਤੇ ਯਹੋਵਾਹ ʼਤੇ ਭਰੋਸਾ ਰੱਖਿਆ। ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਤੇ ਆਪਣੇ ਕੰਮ ਵਿਚ ਲੱਗਾ ਰਿਹਾ
ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈ ਕੇ ਸਾਨੂੰ ਪ੍ਰਚਾਰ ਕਰਨ ਲਈ ਹਿੰਮਤ ਮਿਲਦੀ ਹੈ
ਪੌਲੁਸ ਕਿਸੇ ਨੂੰ ਵੀ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਤੋਂ ਨਹੀਂ ਡਰਦਾ ਸੀ। ਜਦੋਂ ਉਸ ਨੇ ਦਲੇਰੀ ਨਾਲ ਰਾਜਪਾਲ ਫ਼ੇਲਿਕਸ ਨੂੰ ਪ੍ਰਚਾਰ ਕੀਤਾ, ਤਾਂ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਦੀ ਮਦਦ ਕਰੇਗਾ
ਦੂਜਿਆਂ ਨੂੰ ਪ੍ਰਚਾਰ ਕਰਦੇ ਵੇਲੇ ਮੈਂ ਕਿਨ੍ਹਾਂ ਥਾਵਾਂ ʼਤੇ ਜਾਂ ਹਾਲਾਤਾਂ ਵਿਚ ਹੋਰ ਜ਼ਿਆਦਾ ਦਲੇਰੀ ਦਿਖਾ ਸਕਦਾ ਹਾਂ?
ਸਕੂਲ
ਕੰਮ
ਪਰਿਵਾਰ
ਹੋਰ