ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 44-48
‘ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਨਾ ਲੱਭ’
ਬਾਰੂਕ ਪੜ੍ਹਿਆ-ਲਿਖਿਆ ਸੀ ਅਤੇ ਸ਼ਾਇਦ ਉਹ ਸ਼ਾਹੀ ਦਰਬਾਰ ਵਿਚ ਅਫ਼ਸਰ ਸੀ। ਹਾਲਾਂਕਿ ਉਹ ਯਹੋਵਾਹ ਦੀ ਭਗਤੀ ਕਰਦਾ ਸੀ ਅਤੇ ਵਫ਼ਾਦਾਰੀ ਨਾਲ ਯਿਰਮਿਯਾਹ ਦੀ ਮਦਦ ਕਰਦਾ ਸੀ, ਪਰ ਫਿਰ ਵੀ ਇਕ ਸਮੇਂ ʼਤੇ ਉਸ ਦਾ ਧਿਆਨ ਭਟਕ ਗਿਆ। ਉਹ ਆਪਣੇ ਲਈ ‘ਵੱਡੀਆਂ ਚੀਜ਼ਾਂ ਲੱਭਣ’ ਲੱਗ ਪਿਆ। ਉਹ ਸ਼ਾਇਦ ਚਾਹੁੰਦਾ ਸੀ ਕਿ ਸ਼ਾਹੀ ਦਰਬਾਰ ਵਿਚ ਉਸ ਦਾ ਹੋਰ ਨਾਂ ਹੋਵੇ ਜਾਂ ਉਸ ਕੋਲ ਧਨ-ਦੌਲਤ ਹੋਵੇ। ਪਰ ਉਸ ਨੂੰ ਆਪਣੀ ਸੋਚ ਬਦਲਣ ਦੀ ਲੋੜ ਸੀ ਤਾਂਕਿ ਉਹ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਸਕੇ।