ਸਾਡੀ ਮਸੀਹੀ ਜ਼ਿੰਦਗੀ
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਖ਼ੁਸ਼ੀ ਪਾਓ
ਕੀ ਤੁਹਾਨੂੰ ਕਦੇ ਪ੍ਰਚਾਰ ਕਰਨਾ ਔਖਾ ਲੱਗਾ ਹੈ? ਸਾਡੇ ਵਿੱਚੋਂ ਜ਼ਿਆਦਾਤਰ ਜਣੇ ਹਾਂ ਵਿਚ ਜਵਾਬ ਦੇਣਗੇ। ਕਿਉਂ? ਸ਼ਾਇਦ ਸਾਡੇ ਇਲਾਕੇ ਵਿਚ ਲੋਕ ਅਕਸਰ ਸਾਡੀ ਗੱਲ ਨਹੀਂ ਸੁਣਦੇ, ਵਿਰੋਧ ਕਰਦੇ ਹਨ ਜਾਂ ਸਾਨੂੰ ਅਜਨਬੀਆਂ ਨਾਲ ਗੱਲ ਕਰਨ ਤੋਂ ਡਰ ਲੱਗਦਾ ਹੈ। ਬਿਨਾਂ ਸ਼ੱਕ, ਇਨ੍ਹਾਂ ਗੱਲਾਂ ਕਰਕੇ ਅਸੀਂ ਨਿਰਾਸ਼ ਹੋ ਸਕਦੇ ਹਾਂ। ਪਰ ਅਸੀਂ ਖ਼ੁਸ਼ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਜੋ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ ਨਾਲ ਉਸ ਦੀ ਭਗਤੀ ਕਰੀਏ। (ਜ਼ਬੂ 100:2; 1 ਤਿਮੋ 1:11) ਕਿਹੜੇ ਤਿੰਨ ਕਾਰਨਾਂ ਕਰਕੇ ਅਸੀਂ ਪ੍ਰਚਾਰ ਕਰ ਕੇ ਖ਼ੁਸ਼ੀ ਪਾ ਸਕਦੇ ਹਾਂ?
ਪਹਿਲਾ, ਅਸੀਂ ਲੋਕਾਂ ਨੂੰ ਉਮੀਦ ਦਿੰਦੇ ਹਾਂ। ਭਾਵੇਂ ਲੋਕਾਂ ਨੂੰ ਕੋਈ ਉਮੀਦ ਨਹੀਂ ਹੈ, ਪਰ ਅਸੀਂ ਉਨ੍ਹਾਂ ਨੂੰ “ਭਲਿਆਈ ਦੀ ਖੁਸ਼ ਖਬਰੀ” ਸੁਣਾ ਸਕਦੇ ਹਾਂ। (ਯਸਾ 52:7) ਨਾਲੇ ਰਾਜ ਦੀ ਖ਼ੁਸ਼ ਖ਼ਬਰੀ ਸਾਨੂੰ ਵੀ ਖ਼ੁਸ਼ੀ ਨਾਲ ਭਰ ਸਕਦੀ ਹੈ। ਪ੍ਰਚਾਰ ʼਤੇ ਜਾਣ ਤੋਂ ਪਹਿਲਾਂ ਉਨ੍ਹਾਂ ਬਰਕਤਾਂ ਬਾਰੇ ਸੋਚੋ ਜੋ ਪਰਮੇਸ਼ੁਰ ਦਾ ਰਾਜ ਇਸ ਧਰਤੀ ʼਤੇ ਲਿਆਵੇਗਾ।
ਦੂਜਾ, ਇਸ ਖ਼ੁਸ਼ ਖ਼ਬਰੀ ਕਰਕੇ ਲੋਕਾਂ ਨੂੰ ਸਰੀਰਕ ਪੱਖੋਂ ਫ਼ਾਇਦਾ ਹੁੰਦਾ ਹੈ। ਨਾਲੇ ਉਹ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਨ। ਉਹ ਬੁਰੇ ਕੰਮ ਕਰਨੇ ਛੱਡ ਸਕਦੇ ਹਨ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖ ਸਕਦੇ ਹਨ। (ਯਸਾ 48:17, 18; ਰੋਮੀ 1:16) ਅਸੀਂ ਆਪਣੇ ਪ੍ਰਚਾਰ ਦੇ ਕੰਮ ਦੀ ਤੁਲਨਾ ਮੁਸੀਬਤ ਵਿਚ ਫਸੇ ਲੋਕਾਂ ਨੂੰ ਲੱਭਣ ਤੇ ਬਚਾਉਣ ਦੇ ਕੰਮ ਨਾਲ ਕਰ ਸਕਦੇ ਹਾਂ। ਭਾਵੇਂ ਕਿ ਕੁਝ ਲੋਕ ਬਚਣਾ ਨਹੀਂ ਚਾਹੁੰਦੇ, ਪਰ ਅਸੀਂ ਉਨ੍ਹਾਂ ਲੋਕਾਂ ਨੂੰ ਲੱਭਦੇ ਰਹਾਂਗੇ ਜੋ ਬਚਣਾ ਚਾਹੁੰਦੇ ਹਨ।—ਮੱਤੀ 10:11-14.
ਤੀਜਾ ਅਤੇ ਸਭ ਤੋਂ ਅਹਿਮ ਕਾਰਨ, ਸਾਡੇ ਪ੍ਰਚਾਰ ਦੇ ਕੰਮ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ। ਉਹ ਸਾਡੇ ਪ੍ਰਚਾਰ ਦੇ ਕੰਮ ਦੀ ਬਹੁਤ ਕਦਰ ਕਰਦਾ ਹੈ। (ਯਸਾ 43:10; ਇਬ 6:10) ਇਸ ਤੋਂ ਇਲਾਵਾ, ਉਹ ਇਹ ਕੰਮ ਪੂਰਾ ਕਰਨ ਲਈ ਸਾਨੂੰ ਦਿਲ ਖੋਲ੍ਹ ਕੇ ਪਵਿੱਤਰ ਸ਼ਕਤੀ ਦਿੰਦਾ ਹੈ। ਇਸ ਲਈ ਯਹੋਵਾਹ ਤੋਂ ਖ਼ੁਸ਼ੀ ਮੰਗੋ ਜੋ ਪਵਿੱਤਰ ਸ਼ਕਤੀ ਦਾ ਗੁਣ ਹੈ। (ਗਲਾ 5:22) ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੀਆਂ ਚਿੰਤਾਵਾਂ ʼਤੇ ਕਾਬੂ ਪਾਉਣ ਦੇ ਨਾਲ-ਨਾਲ ਦਲੇਰੀ ਨਾਲ ਪ੍ਰਚਾਰ ਵੀ ਕਰ ਸਕਾਂਗੇ। (ਰਸੂ 4:31) ਫਿਰ ਚਾਹੇ ਸਾਡੇ ਇਲਾਕੇ ਵਿਚ ਲੋਕ ਸੁਣਨ ਜਾਂ ਨਾ, ਪਰ ਅਸੀਂ ਪ੍ਰਚਾਰ ਕਰ ਕੇ ਖ਼ੁਸ਼ੀ ਪਾਵਾਂਗੇ।—ਹਿਜ਼ 3:3.
ਤੁਸੀਂ ਪ੍ਰਚਾਰ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੁੰਦੇ ਹੋ? ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਖ਼ੁਸ਼ ਹੋ?
ਸਟੱਡੀ ਅਤੇ ਸੋਚ-ਵਿਚਾਰ ਕਰ ਕੇ ਦੁਬਾਰਾ ਖ਼ੁਸ਼ੀ ਪਾਓ ਵੀਡੀਓ ਚਲਾਓ ਅਤੇ ਫਿਰ ਹੇਠਾਂ ਲਿਖੇ ਸਵਾਲਾਂ ਦੇ ਜਵਾਬ ਦਿਓ:
ਭਾਵੇਂ ਅਸੀਂ ਹਰ ਮਹੀਨੇ ਪ੍ਰਚਾਰ ਵਿਚ ਬਹੁਤ ਸਮਾਂ ਲਾਉਂਦੇ ਹਾਂ, ਪਰ ਸਾਨੂੰ ਸਟੱਡੀ ਕਰਨ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ?
ਸਾਨੂੰ ਕਿਸ ਤਰੀਕੇ ਨਾਲ ਮੈਰੀ ਦੀ ਰੀਸ ਕਰਨੀ ਚਾਹੀਦੀ ਹੈ?
ਤੁਸੀਂ ਕਦੋਂ ਪਰਮੇਸ਼ੁਰ ਦੇ ਬਚਨ ʼਤੇ ਸੋਚ-ਵਿਚਾਰ ਕਰਦੇ ਹੋ?
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਤੁਹਾਨੂੰ ਕਿਹੜੀ ਖ਼ੁਸ਼ੀ ਮਿਲਦੀ ਹੈ?