ਸਾਡੀ ਮਸੀਹੀ ਜ਼ਿੰਦਗੀ
ਅਗਲੀ ਵਾਰ ਮੈਂ ਕਦੋਂ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦਾ ਹਾਂ?
ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਲੋਕ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਾਂਗੇ। ਅਸੀਂ ਸਾਰੇ ਜਣੇ ਉਸਤਤ ਦਾ ਬਲੀਦਾਨ ਕਿਵੇਂ ਚੜ੍ਹਾ ਸਕਦੇ ਹਾਂ?—ਇਬ 13:15, 16.
ਇਕ ਬਹੁਤ ਹੀ ਵਧੀਆ ਤਰੀਕਾ ਹੈ ਕਿ ਅਸੀਂ ਔਗਜ਼ੀਲਰੀ ਪਾਇਨੀਅਰਿੰਗ ਕਰੀਏ। 2018 ਦੇ ਸੇਵਾ ਸਾਲ ਵਿਚ ਅਜਿਹੇ ਕਈ ਮਹੀਨੇ ਹਨ ਜਿਨ੍ਹਾਂ ਵਿਚ ਪੰਜ ਸ਼ਨੀਵਾਰ ਜਾਂ ਪੰਜ ਐਤਵਾਰ ਹਨ। ਇਸ ਗੱਲ ਤੋਂ ਖ਼ਾਸ ਕਰਕੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੋਵੇਗਾ ਜੋ ਪੰਜ-ਛੇ ਦਿਨ ਕੰਮ ਕਰਦੇ ਹਨ ਅਤੇ ਜਿਨ੍ਹਾਂ ਨੂੰ ਜ਼ਿਆਦਾਤਰ ਸ਼ਨੀ-ਐਤਵਾਰ ਨੂੰ ਹੀ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ-ਨਾਲ ਭੈਣ-ਭਰਾ 30 ਜਾਂ 50 ਘੰਟਿਆਂ ਵਾਲੀ ਪਾਇਨੀਅਰਿੰਗ ਵੀ ਕਰ ਸਕਦੇ ਹਨ। ਪਰ ਕਦੋਂ? ਮਾਰਚ ਅਤੇ ਅਪ੍ਰੈਲ ਵਿਚ ਅਤੇ ਉਨ੍ਹਾਂ ਮਹੀਨਿਆਂ ਵਿਚ ਜਦੋਂ ਸਫ਼ਰੀ ਨਿਗਾਹਬਾਨ ਮੰਡਲੀ ਦਾ ਦੌਰਾ ਕਰਨ ਆਉਂਦਾ ਹੈ।
ਪਰ ਜੇ ਸਾਡੇ ਹਾਲਾਤ ਸਾਨੂੰ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀ ਇਜਾਜ਼ਤ ਨਾ ਦੇਣ, ਤਾਂ ਫਿਰ ਕੀ? ਅਸੀਂ ਪ੍ਰਚਾਰ ਕਰਨ ਦੀ ਆਪਣੀ ਕਲਾ ਨੂੰ ਨਿਖਾਰਨ ਦੇ ਨਾਲ-ਨਾਲ ਆਪਣੇ ਘੰਟੇ ਵੀ ਵਧਾ ਸਕਦੇ ਹਾਂ। ਭਾਵੇਂ ਸਾਡੇ ਹਾਲਾਤ ਜਿੱਦਾਂ ਦੇ ਵੀ ਮਰਜ਼ੀ ਹੋਣ, ਫਿਰ ਵੀ ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ 2018 ਦੇ ਸੇਵਾ ਸਾਲ ਵਿਚ ਵਧ-ਚੜ੍ਹ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ।—ਹੋਸ਼ੇ 14:2.
ਮੈਂ ਭੈਣ ਸਬੀਨਾ ਹਰਨੇਨਦੇਜ਼ ਵਰਗਾ ਜੋਸ਼ ਕਿਵੇਂ ਦਿਖਾ ਸਕਦਾ ਹਾਂ?
ਯਹੋਵਾਹ ਦੀ ਮਦਦ ਨਾਲ ਮੈਂ ਸਭ ਕੁਝ ਕਰ ਸਕਦੀ ਹਾਂ ਨਾਂ ਦਾ ਵੀਡੀਓ ਦੇਖੋ। ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:
ਭੈਣ ਸਬੀਨਾ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਿਉਂ ਕਰਨਾ ਚਾਹੁੰਦੀ ਹੈ?
ਭੈਣ ਸਬੀਨਾ ਦੀ ਮਿਸਾਲ ਤੋਂ ਤੁਹਾਨੂੰ ਕਿਵੇਂ ਹਿੰਮਤ ਮਿਲਦੀ ਹੈ?
2018 ਦੇ ਸੇਵਾ ਸਾਲ ਵਿਚ ਤੁਸੀਂ ਕਿਹੜੇ ਮਹੀਨੇ ਜਾਂ ਮਹੀਨਿਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ?