ਸਾਡੀ ਮਸੀਹੀ ਜ਼ਿੰਦਗੀ
ਲਗਾਤਾਰ ਯਹੋਵਾਹ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਸਿਖਲਾਈ ਦਿਓ
ਕਈ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਨਵੇਂ ਪ੍ਰਚਾਰਕਾਂ ਨੂੰ ਸ਼ੁਰੂ ਤੋਂ ਲਗਾਤਾਰ ਤੇ ਵਧੀਆ ਤਰੀਕੇ ਨਾਲ ਪ੍ਰਚਾਰ ਕਰਨਾ ਸਿਖਾਇਆ ਜਾਂਦਾ ਹੈ ਉਹ ਅੱਗੇ ਚੱਲ ਕੇ ਵਧੀਆ ਪ੍ਰਚਾਰਕ ਬਣਦੇ ਹਨ। (ਕਹਾ 22:6; ਫ਼ਿਲਿ 3:16) ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨਵੇਂ ਪ੍ਰਚਾਰਕਾਂ ਨੂੰ ਵਧੀਆ ਤਰੀਕੇ ਨਾਲ ਪ੍ਰਚਾਰ ਕਰਨਾ ਸਿਖਾ ਸਕਦੇ ਹੋ:
ਜਿੱਦਾਂ ਹੀ ਤੁਹਾਡਾ ਵਿਦਿਆਰਥੀ ਪ੍ਰਚਾਰਕ ਬਣ ਜਾਂਦਾ ਹੈ, ਉਦੋਂ ਤੋਂ ਹੀ ਉਸ ਨੂੰ ਸਿਖਲਾਈ ਦੇਣੀ ਸ਼ੁਰੂ ਕਰੋ। (km 8/15 1) ਉਸ ਨੂੰ ਇਸ ਗੱਲ ਦੀ ਅਹਿਮੀਅਤ ਸਮਝਾਓ ਕਿ ਹਰ ਹਫ਼ਤੇ ਪ੍ਰਚਾਰ ਵਿਚ ਜਾਣਾ ਕਿੰਨਾ ਜ਼ਰੂਰੀ ਹੈ। (ਫ਼ਿਲਿ 1:10) ਆਪਣੇ ਪ੍ਰਚਾਰ ਦੇ ਇਲਾਕੇ ਦੇ ਲੋਕਾਂ ਬਾਰੇ ਚੰਗੀਆਂ ਗੱਲਾਂ ਕਰੋ। (ਫ਼ਿਲਿ 4:8) ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਗਰੁੱਪ ਓਵਰਸੀਅਰ ਜਾਂ ਦੂਸਰੇ ਪ੍ਰਚਾਰਕਾਂ ਨਾਲ ਵੀ ਪ੍ਰਚਾਰ ਕਰੇ ਤਾਂਕਿ ਉਸ ਨੂੰ ਉਨ੍ਹਾਂ ਦੇ ਤਜਰਬਿਆਂ ਤੋਂ ਫ਼ਾਇਦਾ ਹੋ ਸਕੇ।—ਕਹਾ 1:5; km 10/12 6 ਪੈਰਾ 3
ਵਿਦਿਆਰਥੀ ਦੇ ਬਪਤਿਸਮੇ ਤੋਂ ਬਾਅਦ ਵੀ ਉਸ ਨੂੰ ਪ੍ਰਚਾਰ ਲਈ ਸਿਖਲਾਈ ਤੇ ਹੌਸਲਾ ਦਿੰਦੇ ਰਹੋ। ਖ਼ਾਸਕਰ ਉਦੋਂ ਜਦੋਂ ਵਿਦਿਆਰਥੀ ਹਾਲੇ ਵੀ “ਪਰਮੇਸ਼ੁਰ ਨਾਲ ਪਿਆਰ” ਕਿਤਾਬ ਤੋਂ ਅਧਿਐਨ ਕਰ ਰਿਹਾ ਹੈ।—km 12/13 7
ਨਵੇਂ ਪ੍ਰਚਾਰਕ ਨਾਲ ਪ੍ਰਚਾਰ ਕਰਦਿਆਂ ਆਪਣੀ ਪੇਸ਼ਕਾਰੀ ਸੌਖੀ ਰੱਖੋ। ਨਵੇਂ ਪ੍ਰਚਾਰਕ ਦੀ ਗੱਲਬਾਤ ਸੁਣਨ ਤੋਂ ਬਾਅਦ ਦਿਲੋਂ ਉਸ ਦੀ ਤਾਰੀਫ਼ ਕਰੋ। ਹੋਰ ਵਧੀਆ ਪ੍ਰਚਾਰਕ ਬਣਨ ਲਈ ਉਸ ਨੂੰ ਕੁਝ ਸੁਝਾਅ ਵੀ ਦਿਓ।—km 5/10 7